ਰੂਪਨਗਰ ਕਾਂਗਰਸ ਵੱਲੋਂ ਐਲ.ਆਈ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ
ਬਹਾਦਰਜੀਤ ਸਿੰਘ / ਰੂਪਨਗਰ, 6 ਫ਼ਰਵਰੀ ,2023
ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਤਹਿਤ ਦੇਸ਼ ਵਿਆਪੀ ਜਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਦੇ ਸੰਬੰਧ ਵਿੱਚ ਅੱਜ ਜ਼ਿਲ੍ਹਾ ਕਾਂਗਰਸ ਰੂਪਨਗਰ ਵੱਲੋਂ ਐਲ.ਆਈ.ਸੀ. ਦਫ਼ਤਰ ਰੂਪਨਗਰ ਸਾਹਮਣੇ ਜਿਲ੍ਹਾ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਪ੍ਰਧਾਨ ਸਤਵਿੰਦਰ ਸਿੰਘ ਚੈੜੀਆਂ ਨੇ ਬੋਲਦੇ ਹੋਏ ਕਿਹਾ ਕੀ ਕਾਂਗਰਸ ਹਾਈ ਕਮਾਂਡ ਵੱਲੋਂ ਮੋਦੀ ਸਰਕਾਰ ਵਲੋ ਆਪਣੇ ਦੋਸਤ ਅਡਾਨੀ ਨੂੰ ਨਜਾਇਜ਼ ਤੌਰ ਤੇ LIC ਤੇ SBI ਤੇ ਅਪਣਾ ਰਸੂਖ ਵਰਤ ਕੇ ਕਰਜਾ ਮੁਹਿਆ ਕਰਵਾਇਆ ਗਿਆ I ਉਸ ਨਾਲ LIC ਦੇ 29 ਕਰੋੜ ਪਾਲਿਸੀ ਧਰਕਾ ਦੇ ਅਤੇ SBI ਦੇ 45 ਕਰੋੜ ਖਤਾ ਧਾਰਕਾਂ ਦੀ ਜਮਾ ਪੂੰਜੀ ਨੂੰ ਖਤਰੇ ਵਿੱਚ ਪਾਇਆ ਹੈ I
ਕੱਲ ਨੂੰ ਜਦੋਂ ਅਡਾਨੀ ਵਿਦੇਸ਼ ਭੱਜ ਜਾਂਦਾ ਹੈ ਤਾਂ ਦੇਸ਼ ਦੀ ਅਰਥਵਿਵਸਥਾ ਤੇ ਬੁਰਾ ਅਸਰ ਪਵੇਗਾ ਪਹਿਲਾ ਹੀ ਲੋਕ ਬੇਰੋਜ਼ਗਾਰੀ ਤੇ ਗਰੀਬੀ ਨਾਲ ਪੀੜਤ ਹਨ ਕਾਂਗਰਸ ਪਾਰਟੀ ਇਸ ਤੇ ਵਿਸ਼ੇਸ਼ ਜਾਨ ਦੀ ਮੰਗ ਕਰਦੀ ਹੈ ਤਾਂ ਜੋ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ ਅਤੇ ਕਾਂਗਰਸ ਲੋਕਾਂ ਦੇ ਹਿਤ ਲਈ ਲੰਬੀ ਲੜਾਈ ਲਈ ਵੀ ਤਿਆਰ ਹੈ I
ਇਸ ਮੌਕੇ ਅਮਰਜੀਤ ਸਿੰਘ ਸੈਣੀ,ਸੁਖਦੇਵ ਸਿੰਘ ਬੁਲਾਰਾ ਕਾਂਗਰਸ ਪੰਜਾਬ, ਗੁਰਿੰਦਰ ਪਾਲ ਸਿੰਘ ਬਿੱਲਾ, ਰਾਜੇਸ਼ਵਰ ਲਾਲੀ,,ਸੁਰਿੰਦਰ ਸਿੰਘ ਪ੍ਰਧਾਨ ਯੂਥ ਕਾਂਗਰਸ , ਗੌਤਮ ਟੋਨੀ,ਲਖਵੰਤ ਸਿੰਘ ਹਿਰਦਪੁਰ, ਜਰਨੈਲ ਸਿੰਘ, ਹੈਪੀ ਪਪਰਾਲਾ, ਕਬੜਵਾਲ, ਦੀਦਾਰ ਸਿੰਘ ਬਲਾਕ ਸੰਮਤੀ ਮੈਬਰ, ਪਰਮਜੀਤ ਸਿੰਘ ਰੋਡ ਮਾਜਰਾ,ਸੋਨੂੰ ਵੋਹਰਾ, ਕਰਮ ਸਿੰਘ, ਰਾਣਾ ਰੰਗੀਲਪੁਰ, ਕਰਨੈਲ ਸਿੰਘ ਜੈਲੀ, ਸਤਿੰਦਰ ਨਾਗੀ, ਮਿੰਟੂ ਸ਼ਰਾਫ, ਸੁਰਮੁਖ ਬਬਾਣੀ, ਕਾਲਾ ਪੁਰਖਾਲੀ, ਡਾਕਟਰ ਰਣਧੀਰ,ਪ੍ਰੇਮ ਸਿੰਘ ਡੱਲਾ, ਭੁਪਿੰਦਰ ਸਿੰਘ, ਪੰਮੀ,ਮਲਕੀਤ ਸਿੰਘ ਬੰਨ ਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ ਪੁਰਖਾਲੀ,ਮਿੰਕਾ, ਮਨਜੀਤ ਸਿੰਘ,ਗੁਰਤੇਜ ਸਿੰਘ ਚੈੜੀਆਂ ਯੂਥ ਕਲੱਬ ਪ੍ਰਧਾਨ ਹਾਜ਼ਰ ਸਨ।