HomeCovid-19-Updateਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ ਵੱਧ ਗਏ ;ਤਿੰਨ ਦੀ ਹੋਈ ਮੌਤ

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ ਵੱਧ ਗਏ ;ਤਿੰਨ ਦੀ ਹੋਈ ਮੌਤ

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ ਵੱਧ ਗਏ ;ਤਿੰਨ ਦੀ ਹੋਈ ਮੌਤ

ਪਟਿਆਲਾ, 03 ਜਨਵਰੀ (    )

ਜਿਲੇ ਵਿੱਚ 28 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪ੍ਰਾਪਤ 1145 ਦੇ ਕਰੀਬ ਰਿਪੋਰਟਾਂ ਵਿਚੋਂ 28 ਕੋਵਿਡ ਪੋਜਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 15,825 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 07 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,108 ਹੋ ਗਈ ਹੈ।ਅੱਜ ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 485 ਹੋ ਗਈ ਹੈ ਅਤੇ ਜਿੱਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 232 ਹੈ।ਉਹਨਾਂ ਦੱਸਿਆਂ ਕਿ ਜਿੱਲੇ ਵਿੱਚ 96 ਪ੍ਰਤੀਸ਼ਤ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 28 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 20, ਨਾਭਾ ਤੋਂ 02, ਰਾਜਪੁਰਾ ਤਂੋ 02, ਸਮਾਣਾ ਤੋਂ 01, ਬਲਾਕ ਕੌਲੀ ਤੋਂ 02, ਅਤੇ ਬਲਾਕ ਕਾਲੋਮਾਜਰਾ ਤੋਂ 01 ਕੇਸ ਰਿਪੋਰਟ ਹੋਏ ਹਨ। ਜੋ ਕਿ ਸਾਰੇ ਹੀ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਨਾਮਧਰ ਖਾਨ ਰੋਡ, ਗੁਰੂ ਨਾਨਕ ਨਗਰ, ਮਹਿੰਦਰਾ ਕਲੋਨੀ, ਮਾਲਵਾ ਕਲੋਨੀ, ਡੀ.ਐਮ.ਡਬਲਿਉ,ਅਨੰਦ ਨਗਰ, ਮਾਹਾਰਾਜਾ ਯਾਦਵਿੰਦਰਾ ਅੇਨਕਲੇਵ,ਘੁੰਮਣ ਨਗਰ, ਚਰਨ ਬਾਗ, ਗੁਰਬਖਸ਼ ਕਲੋਨੀ, ਨੇੜੇ ਸ਼ੇਰੇ ਪੰਜਾਬ ਮਾਰਕਿਟ, ਹੇਮ ਬਾਗ, ਪੁਰਾਨਾ ਲਾਲ ਬਾਗ,ਜਗਤਾਰ ਨਗਰ, ਸੁੱਖ ਐਨਕਲੇਵ,ਮਿਲਟਰੀ ਕੈਂਟ, ਨਾਭਾ ਤੋਂ ਪਟਿਆਲਾ ਗੇਟ, ਭਗਵਾਨ ਕਲੋਨੀ, ਸਮਾਣਾ ਤੋਂ ਪ੍ਰਤਾਪ ਨਗਰ, ਰਾਜਪੁਰਾ ਤੋਂ ਡਾਲੀਮਾ ਵਿਹਾਰ ਅਤੇ ਕੇ.ਐਸ.ਐਮ. ਰੋਡ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ ਵੱਧ ਗਏ ;ਤਿੰਨ ਦੀ ਹੋਈ ਮੌਤ

ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 485 ਹੋ ਗਈ ਹੈ।ਪਹਿਲਾ ਪਟਿਆਲਾ ਦੇ ਪ੍ਰੋਫੈਸਰ ਕਲੋਨੀ ਦਾ ਰਹਿਣ ਵਾਲਾ 61 ਸਾਲਾ ਪੁਰਸ਼ ਜੋ ਕਿ ਬੀ.ਪੀ. ਦੀ ਬਿਮਾਰੀ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ, ਦੁਸਰਾ ਨਿਉ ਯਾਦਵਿੰਦਰਾ ਕਲੋਨੀ ਦਾ ਰਹਿਣ ਵਾਲਾ 55 ਸਾਲਾ ਪੁਰਸ਼ ਜੋ ਕਿ ਸ਼ੁਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਤੀਸਰਾ ਨਾਭਾ ਦੇ ਭਗਵਾਨ ਕਲੋਨੀ ਵਿੱਚ ਰਹਿਣ ਵਾਲਾ 74 ਸਾਲ ਬਜੁਰਗ ਜੋ ਕਿ ਦਿੱਲ ਦੀ ਬਿਮਾਰੀ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ।ਉਹਨਾਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਦੇ ਅਭਿਆਸ ਸਬੰਧੀ ਡਰਾਈ ਰਨ ਰਾਜਿੰਦਰਾ ਹਸਪਤਾਲ , ਸਦਭਾਵਨਾ ਹਸਪਤਾਲ ਅਤੇ ਕਮਿਉਨਿਟੀ ਸਿਹਤ ਕੇਂਦਰ ਸ਼ੁਤਰਾਣਾ ਵਿਖੇ ਬੜੇ ਹੀ ਸਫਲਤਾ ਪੁਰਵਕ ਢੰਗ ਨਾਲ ਕੀਤੀ ਗਈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਿਵੇਂ ਮਾਸਕ ਪਹਿਣਨਾ, ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੌਣਾ, ਸਮਾਜਿਕ ਦੂਰੀ  ਬਣਾ ਕੇ ਰੱਖਣਾ ਆਦਿ ਦਾ ਪਾਲਣ ਜਰੂਰ ਕਰਨ ਅਤੇ ਕਿਸੇ ਸਮੇਂ ਵੀ ਕੋਵਿਡ ਲੱਛਣ ਹੋਣ ਤੇਂ ਆਪਣੀ ਕੋਵਿਡ ਜਾਂਚ ਜਰੂਰ ਕਰਵਾਉਣ ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 420 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,88,674 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 15,825 ਕੋਵਿਡ ਪੋਜਟਿਵ, 2,77,094 ਨੇਗੇਟਿਵ ਅਤੇ ਲੱਗਭਗ 355 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

LATEST ARTICLES

Most Popular

Google Play Store