ਡਾ: ਗੁਰਚੰਦਨ ਦੀਪ ਸਿੰਘ ਵੱਲੋਂ ਬੱਚਿਆਂ ਦੇ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਅਲਬੈਡਾਜੋਲ ਗੋਲੀਆਂ ਖਵਾ ਕੇ ਮੁਹਿੰਮ ਦੀ ਸ਼ੁਰੂਆਤ

241

ਡਾ: ਗੁਰਚੰਦਨ ਦੀਪ ਸਿੰਘ ਵੱਲੋਂ ਬੱਚਿਆਂ ਦੇ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਅਲਬੈਡਾਜੋਲ ਗੋਲੀਆਂ ਖਵਾ ਕੇ ਮੁਹਿੰਮ ਦੀ ਸ਼ੁਰੂਆਤ

ਪਟਿਆਲਾ 25 ਅਗਸਤ (          )

ਅਰਬਨ ਪ੍ਰਾਇਮਰੀ ਹੈਲਥ ਸੈਂਟਰ ਨਿਊ ਯਾਦਵਿੰਦਰਾ ਕਾਲੋਨੀ ਵਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਬੱਚਿਆਂ ਦੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆ।

ਜਿਸ ਵਿਚ ਵਿਸ਼ੇਸ਼ ਤੌਰ ’ਤੇ  ਮੈਡੀਕਲ ਅਫਸਰ ਡਾ: ਗੁਰਚੰਦਨ ਦੀਪ ਸਿੰਘ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ  ਨਿਊ ਯਾਦਵਿੰਦਰਾ ਕਾਲੋਨੀ ਦਾ ਦੌਰਾ ਕਰਕੇ ਬੱਚਿਆਂ ਨੂੰ ਅਲਬੈਡਾਜੋਲ ਦੀ ਗੋਲੀ ਖਵਾ ਕੇ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ।

ਮੈਡੀਕਲ ਅਫਸਰ ਡਾ: ਗੁਰਚੰਦਨ ਦੀਪ ਸਿੰਘ ਵਲੋਂ ਮੁਹਿੰਮ  ਆਪਣੀ ਨਿਗਰਾਨੀ ਵਿਚ ਸ਼ੁਰੂਆਤ ਕਰਦਿਆਂ ਸਕੂਲੀ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅਲਬੈਂਡਾਜੋਲ ਗੋਲੀ ਖੁਆ ਕੇ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਸਾਡੇ ਬੱਚੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਨਹੀ ਹੋਣਗੇ ਤੇ ਉਨਾਂ ਦੀ ਪੜਾਈ ’ਤੇ ਅਸਰ ਪਵੇਗਾ ਅਤੇ ਬੱਚਿਆਂ ਦੀ ਖੇਡਣ ਵਿੱਚ ਵੀ ਰੁੱਚੀ ਨਹੀ ਰਹੇਗੀ। ਇਸ ਲਈ ਕੋਈ ਵੀ ਬੱਚਾ ਅਲਬੈਂਡਾਜ਼ੋਲ ਦੀ ਖੁਰਾਕ ਲੈਣ ਤੋਂ ਵਾਂਝਾ ਨਹੀ ਰਹਿਣਾ ਚਾਹੀਦਾ।

ਡਾ: ਗੁਰਚੰਦਨ ਦੀਪ ਸਿੰਘ ਵੱਲੋਂ ਬੱਚਿਆਂ ਦੇ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਅਲਬੈਡਾਜੋਲ ਗੋਲੀਆਂ ਖਵਾ ਕੇ ਮੁਹਿੰਮ ਦੀ ਸ਼ੁਰੂਆਤ

ਡਾ: ਗੁਰਚੰਦਨ ਦੀਪ ਸਿੰਘ ਨੇ ਦੱਸਿਆ ਕਿ ਯੂ. ਪੀ. ਐੱਚ. ਸੀ. ਨਿਊ ਯਾਦਵਿੰਦਰਾ ਕਲੋਨੀ ਅਧੀਨ ਪੈਂਦੇ ਕੁੱਲ 39 ਸਕੂਲ ਜਿਸ ਵਿਚੋਂ 8 ਸਰਕਾਰੀ ਸਕੂਲਾਂ ਤੋਂ ਇਲਾਵਾ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ 10,870 ਬੱਚਿਆਂ, ਆਂਗਨਵਾੜੀਆਂ ਅਤੇ ਸਕੂਲਾਂ ਵਿਚ ਆਂਗਣਵਾੜੀ ਕੇਂਦਰਾ ’ਚ ਰਜਿਸਟਰਡ ਕਿਸ਼ੋਰੀਆ ਅਤੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੌਕਥਾਮ ਲਈ ਅਲਬੈਂਡਾਜੋਲ ਦੀ ਖੁਰਾਕ ਦਿਤੀ ਜਾ ਰਹੀ ਹੈ ਤੇ ਬਾਕੀ ਰਹਿੰਦੇ ਬੱਚਿਆਂ ਨੂੰ 1 ਸਤੰਬਰ 2021 ਨੂੰ ਮੋਪ-ਅੱਪ ਰਾਊਂਡ ਵਿੱਚ ਗੋਲੀ ਖੁਆਈ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਦੇ ਪੇਟ ’ਚ ਕੀੜੇ ਹੋਣ ਨਾਲ ਭੁੱਖ ਘਟਣੀ, ਸੁਭਾਅ ਚਿੜਚਿੜਾ ਹੋਣਾ, ਪੜਾਈ ’ਚ ਮਨ ਨਾ ਲੱਗਣਾ , ਅਨੀਮੀਆ ਆਦਿ ਨਿਸ਼ਾਨੀਆਂ ਹਨ। ਉਨ੍ਹਾਂ ਸਕੂਲੀ ਬੱਚਿਆਂ ਨੂੰ ਖਾਣਾ ਖਾਣ ਤੋ ਪਹਿਲਾਂ ਹੱਥਾਂ ਦੀ ਸਫਾਈ ਕਰਨਾ, ਖੁੱਲੀਆ ਥਾਂਵਾ ਤੇ ਲੈਟਰੀਨ ਨਾ ਜਾਣ, ਪੀਣ ਲਈ ਸਾਫ ਪਾਣੀ ਦੀ ਵਰਤੋਂ, ਫੱਲ-ਸਬਜੀਆਂ ਨੂੰ ਧੋ ਕੇ ਵਰਤਣ ਲਈ ਦੱਸਿਆ ਗਿਆ।

ਇਸ ਮੌਕੇ ਸਕੂਲ ਸਟਾਫ ਅਤੇ ਹੈਡਮਿਸਟਰਸ ਹਰਪ੍ਰੀਤ ਕੌਰ, ਯੂ ਪੀ ਐਚ ਸੀ ਦੀਆਂ ਏ ਐੱਨ ਐੱਮ ਤੇ ਆਸ਼ਾ ਵਰਕਰਾਂ ਹਾਜਰ ਸਨ।