ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਦੌਰਾਨ ਕੀਤੇ ਆਵਾਜਾਈ ਦੇ ਬਦਲਵੇਂ ਪ੍ਰਬੰਧ: ਜ਼ਿਲ੍ਹਾ ਪੁਲਿਸ ਮੁਖੀ

332

ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਦੌਰਾਨ ਕੀਤੇ ਆਵਾਜਾਈ ਦੇ ਬਦਲਵੇਂ ਪ੍ਰਬੰਧ: ਜ਼ਿਲ੍ਹਾ ਪੁਲਿਸ ਮੁਖੀ

ਫ਼ਤਹਿਗੜ੍ਹ ਸਾਹਿਬ, 24 ਦਸੰਬਰ,2022:

ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਦਸੰਬਰ ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਕੌਰ ਗਰੇਵਾਲ ਨੇ ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਗੱਲਬਾਤ ਕਰਦਿਆਂ ਦਿੱਤੀ।

ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ ਅਤੇ ਲੁਧਿਆਣਾ ਜਾਣ ਲਈ ਟਰੈਫਿਕ ਲਈ ਟੀ. ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਹੰਸਾਲੀ ਸਾਹਿਬ ਤੋਂ ਨਬੀਪੁਰ ਤੋਂ ਜੀ.ਟੀ.ਰੋਡ ਵਰਤੀ ਜਾਵੇਗੀ। ਜਦੋਂ ਕਿ ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ ਅਤੇ ਲੁਧਿਆਣਾ ਜਾਣ ਲਈ ਹੈਵੀ ਟਰੈਫਿਕ ਟੀ ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ-ਬਰਾਸ ਤੋਂ ਰਾਜਿੰਦਰਗੜ੍ਹ ਤੋਂ ਜੀ. ਟੀ ਰੋਡ ਹੋ ਕੇ ਜਾਵੇਗੀ।

ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਦੱਸਿਆ ਕਿ ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਮਲੇਰਕੋਟਲਾ, ਖੰਨਾ ਤੇ ਲੁਧਿਆਣਾ ਜਾਣ ਲਈ ਹੈਵੀ ਟਰੈਫਿਕ ਟੀ.ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸਮਸ਼ੇਰ ਨਗਰ ਚੌਂਕ ਤੋਂ ਮਾਧੋਪੁਰ ਚੌਂਕ ਅਤੇ ਓਵਰ ਬ੍ਰਿਜ ਤੋਂ ਜੀ.ਟੀ.ਰੋਡ ਹੋ ਕੇ ਜਾਵੇਗੀ। ਜਦੋਂ ਕਿ ਪੁਰਾਣਾ ਓਵਰ ਬ੍ਰਿਜ ਤੋਂ ਸਮਸ਼ੇਰ ਨਗਰ ਚੌਂਕ ਤੋਂ ਮੰਡੋਫਲ ਤੋਂ ਟੀ. ਪੁਆਇੰਟ ਭੈਰੋਪੁਰ, ਚੰਡੀਗੜ੍ਹ ਜਾਣ ਲਈ ਅਤੇ ਭੈਰੋਪੁਰ ਤੋਂ ਚੁੰਨੀ ਤੋਂ ਗੜਾਂਗਾ ਤੋਂ ਮੋਰਿੰਡਾ ਅਤੇ ਰੋਪੜ ਜਾਣ ਲਈ ਰੂਟ ਬਣਾਇਆ ਗਿਆ ਹੈ।

ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਦੌਰਾਨ ਕੀਤੇ ਆਵਾਜਾਈ ਦੇ ਬਦਲਵੇਂ ਪ੍ਰਬੰਧ: ਜ਼ਿਲ੍ਹਾ ਪੁਲਿਸ ਮੁਖੀ

ਡਾ: ਗਰੇਵਾਲ ਨੇ ਦੱਸਿਆ ਕਿ ਲਾਇਟ ਟਰੈਫਿਕ ਬੱਸ ਸਟੈਂਡ ਖਰੋੜਾ ਤੋਂ ਵਾਇਆ ਸਾਧੂਗੜ੍ਹ ਤੋਂ ਹੰਸਾਲੀ ਸਾਹਿਬ ਤੋਂ ਬਡਾਲੀ ਆਲਾ ਸਿੰਘ ਤੋਂ ਚੰਡੀਗੜ੍ਹ, ਚੁੰਨੀ ਕਲਾਂ, ਮੋਰਿੰਡਾ ਅਤੇ ਰੋਪੜ ਜਾਣ ਲਈ ਜਦੋਂ ਕਿ ਹੈਵੀ ਟਰੈਫਿਕ ਬੱਸ ਸਟੈਂਡ ਖਰੋੜਾ ਤੋਂ ਵਾਇਆ ਸਾਧੂਗੜ੍ਹ ਤੋਂ ਰਾਜਿੰਦਰਗੜ੍ਹ ਤੋਂ ਬਰਾਸ ਤੋਂ ਬੀਬੀਪੁਰ ਤੋਂ ਬਡਾਲੀ ਆਲਾ ਸਿੰਘ ਤੋਂ ਚੰਡੀਗੜ੍ਹ, ਚੁੰਨੀ ਕਲਾਂ, ਮੋਰਿੰਡਾ ਅਤੇ ਰੋਪੜ ਜਾਣ ਲਈ ਬਦਲਵਾਂ ਰੂਟ ਹੋਵੇਗਾ।

ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਟੀ.ਪੁਆਇੰਟ ਨੇੜੇ ਊਸ਼ਾ ਮਾਤਾ ਮੰਦਰ ਬਾਈਪਾਸ ਰੋਡ ਬਸੀ ਪਠਾਣਾ ਵਾਇਆ ਜੜਖੇਲਾਂ ਚੌਂਕ ਤੋਂ ਪਿੰਡ ਫਿਰੋਜਪੁਰ ਤੋਂ ਡੇਰਾ ਮੀਰ ਮੀਰਾਂ ਤੋਂ ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਅਤੇ ਲੁਧਿਆਣਾ ਜਾਣ ਲਈ ਅਤੇ ਟੀ.ਪੁਆਇੰਟ ਨੇੜੇ ਆਈ.ਟੀ.ਆਈ. ਬਸੀ ਪਠਾਣਾ ਵਾਇਆ ਬਸੀ ਪਠਾਣਾ ਤੋਂ ਸ਼ਹੀਦਗੜ੍ਹ ਤੋਂ ਫ਼ਤਹਿਪੁਰ ਅਰਾਈਆਂ ਤੋਂ ਰਾਏਪੁਰ ਗੁੱਜਰਾਂ ਤੋਂ ਦੁਫੇੜਾ ਮੋੜ ਤੋਂ ਭੈਰੋਂਪੁਰ ਤੋਂ ਚੰਡੀਗੜ੍ਹ ਜਾਣ ਅਤੇ ਆਉਣ ਲਈ ਦੁਫੇੜਾ ਮੋੜ ਤੋਂ ਟੀ. ਪੁਆਇੰਟ ਭੈਰੋਂਪੁਰ ਤੋਂ ਮੰਡੋਫਲ ਤੋਂ ਸਮਸ਼ੇਰ ਨਗਰ ਚੌਂਕ ਤੋਂ ਓਵਰ ਬ੍ਰਿਜ ਤੋਂ ਜੀ.ਟੀ. ਰੋਡ ਤੋਂ ਪਟਿਆਲਾ, ਜੀ.ਟੀ. ਰੋਡ ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਜਾਣ ਲਈ ਪ੍ਰਬੰਧ ਕੀਤੇ ਗਏ ਹਨ।