Homeਪੰਜਾਬੀ ਖਬਰਾਂਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਉਤਾਰਿਆ ਆਪ ਦੇ ਮੁਆਵਜ਼ੇ ਦੇ ਲਾਰਿਆਂ ਦਾ...

ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਉਤਾਰਿਆ ਆਪ ਦੇ ਮੁਆਵਜ਼ੇ ਦੇ ਲਾਰਿਆਂ ਦਾ ਰੰਗ- ਵਿਨੀਤ ਜੋਸ਼ੀ

ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਉਤਾਰਿਆ ਆਪ ਦੇ ਮੁਆਵਜ਼ੇ ਦੇ ਲਾਰਿਆਂ ਦਾ ਰੰਗ- ਵਿਨੀਤ ਜੋਸ਼ੀ

ਚੰਡੀਗੜ੍ਹ ਅਪ੍ਰੈਲ 21,2024 :

ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਅੱਧੇ ਤੋਂ ਵੱਧ ਪੰਜਾਬ ਚ ਸੋਨੇ ਰੰਗੀ ਕਣਕ ਮਿੱਟੀ ਕਰਕੇ ਸੂਬੇ ਚ ਪਹਿਲਾਂ ਹੀ ਬਦਹਾਲੀ ਦੀ ਹਾਲਤ ਚ ਫਸੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਦੋਂ ਕਿ ਸੂਬੇ ਦੇ ਕਿਸਾਨਾਂ ਨੂੰ ਅਜੇ ਪਿਛਲੇ ਸਾਲ ਦੌਰਾਨ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਨਸੀਬ ਨਹੀਂ ਹੋਇਆ, ਉਧਰ ਸੀਐਮ ਭਗਵੰਤ ਮਾਨ ਲਗਾਤਾਰ ਮੁਆਵਜ਼ੇ ਦੇ ਲਾਰਿਆਂ ਦੀ ਸਿਆਸਤ ਕਰਨ ਚ ਰੁਝੇ ਹੋਏ ਹਨ। ਇਹ ਤਿੱਖਾ ਸਿਆਸੀ ਵਿਅੰਗ ਭਾਜਪਾ ਦੇ ਸੂਬਾ ਮੀਡੀਆ ਮੁਖੀ ਤੇ ਸਾਬਕਾ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਵਿਨੀਤ ਜੋਸ਼ੀ ਨੇ ਸੂਬੇ ਦੇ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਦੇ ਹੋਏ ਜਾਰੀ ਪ੍ਰੈਸ ਨੋਟ ਜ਼ਰੀਏ ਕੀਤਾ।

ਜੋਸ਼ੀ ਨੇ ਕਿਹਾ ਕਿ  ਜਿਵੇਂ ਕਿ ਪਹਿਲਾਂ ਪੰਜਾਬੀ ਦਾ ਇੱਕ ਮਸ਼ਹੂਰ ਗੀਤ ਹੈ, “ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ”, ਪਰ ਹੁਣ ਲੱਗਦਾ ਹੈ ਕਿ ਇਸ ਗੀਤ ਦੇ ਬੋਲ ਬਦਲਣੇ ਪੈਣਗੇ ਕਿ – ਤੇਰਾ ‘ਮੁਆਵਜ਼ਾ’, ਹੈ ਸ਼ਰਾਬੀਆਂ ਦੀ ਗੱਪ ਵਰਗਾ।

ਉਨ੍ਹਾਂ ਕਿਹਾ ਕਿ ਸ਼ਾਇਦ ਸੂਬੇ ਦੇ ਕਿਸਾਨ ਅਜੇ ਤੱਕ ਭੁੱਲੇ ਨਹੀਂ ਕਿ ਕਿਵੇਂ ਪਿਛਲੇ ਸਾਲ ਹੜ੍ਹਾਂ  ਨੇ ਪੰਜਾਬ ਚ ਤਬਾਹੀ ਮਚਾਈ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧ-ਚੜ੍ਹ ਕੇ ਖਰਾਬ ਹੋਈਆਂ ਫਸਲਾਂ ਦੇ ਨਾਲ-ਨਾਲ ਮੀਂਹ ਦੀ ਮਾਰ ਨਾਲ ਮਰੀਆਂ ਮੁਰਗੀਆਂ, ਬੱਕਰੀਆਂ ਤੇ ਭੇਡਾਂ ਤਕ ਦੇ ਤੁਰੰਤ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।

ਜੋਸ਼ੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਖਰਾਬ ਮੌਸਮ ਚ ਫਿਰੋਜ਼ਪੁਰ ਤੇ ਫਰੀਦਕੋਟ ਚ ਚੋਣ ਰੈਲੀਆਂ ਦੌਰਾਨ ਕਣਕ ਦੇ ਖਰਾਬੇ ਲਈ ਮੁਆਵਜ਼ਾ ਦੇਣ ਦਾ ਐਲਾਨ ਤਾਂ ਕਰ ਰਹੇ ਹਨ, ਪਰ ਇਹ ਭੁੱਲ ਰਹੇ ਨੇ ਕਿ ਅਜੇ ਤਕ ਉਹਨਾਂ ਵੱਲੋਂ ਪਹਿਲਾਂ ਐਲਾਨੇ ਫ਼ਸਲੀ ਖਰਾਬੇ ਦਾ ਮੁਆਵਜ਼ਾ ਵੀ ਗੱਪ ਸਾਬਤ ਹੋ ਹੋਇਆ ਹੈ।

ਜੋਸ਼ੀ ਨੇ ਕਿਹਾ ਕਿ ਬੀਤੇ ਸ਼ੁੱਕਰਵਾਰ ਨੂੰ ਜਲੰਧਰ, ਪਟਿਆਲਾ, ਫਰੀਦਕੋਟ, ਫਿਰੋਜ਼ਪੁਰ ਮੋਗਾ ਤੇ ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਸਮੇਤ ਕਈ ਇਲਾਕਿਆਂ ਚ ਮੀਂਹ ,ਹਨੇਰੀ ਤੇ ਗੜੇਮਾਰੀ ਨੇ ਕਣਕ ਸਮੇਤ ਹੋਰ ਫਸਲਾਂ ਤਬਾਹ ਕਰ ਦਿੱਤੀਆਂ। ਇੱਕ ਅੰਦਾਜ਼ੇ ਅਨੁਸਾਰ ਸੂਬੇ ਭਰ ਵਿੱਚ ਕਰੀਬ 92 ਸੌ ਏਕੜ ਕਣਕ ਦੀ ਖੜ੍ਹੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਏਨਾ ਹੀ ਨਹੀਂ ਕਣਕ ਦੀ ਵਾਢੀ ਵੀ ਪੱਛੜ ਗਈ, ਕਈ ਥਾਵਾਂ ਉੱਤੇ ਬਿਜਲੀ ਦੇ ਖੰਭੇ ਤੇ ਦਰਖਤ ਪੁੱਟੇ ਗਏ। ਕਲਾਨੌਰ ਤੋਂ ਲੈ ਕੇ ਫਿਰੋਜ਼ਪੁਰ, ਮਖੂ ਤੇ ਜ਼ੀਰਾ ਦੀਆਂ ਦਾਣਾ ਮੰਡੀਆਂ ਚ ਬੈਠੇ ਕਿਸਾਨ ਮਾੜੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਉੱਤੇ ਤਪੇ ਹੋਏ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੀਆਂ ਦਾਣਾ ਮੰਡੀਆਂ ਚ ਮੀਂਹ ਦੇ ਪਾਣੀ ਚ ਤਰ ਰਹੀ ਖਰੀਦ ਲਈ ਸੁੱਟੀ ਗਈ ਕਣਕ ਬਿਆਨਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਫਸਲੀ ਸਾਂਭ ਸੰਭਾਲ ਦੇ ਪ੍ਰਬੰਧਾਂ ਦੀ ਥਾਂ ਤਿਹਾੜ ਜੇਲ੍ਹ ਚ ਬੰਦ ਅਰਵਿੰਦ ਕੇਜਰੀਵਾਲ ਦੀਆਂ ਮੁਲਾਕਾਤਾਂ ਨੂੰ  ਵੱਧ ਤਵੱਜੋ ਦਿੰਦੇ ਹਨ।

ਇੱਕ ਪਾਸੇ ਸੂਬੇ ਦਾ ਕਿਸਾਨ ਬਦਹਾਲੀ ਦੀ ਹਾਲਤ ਚ ਖੂਨ ਦੇ ਹੰਝੂ ਰੋ ਰਿਹਾ ਹੈ, ਪਰ ਸੀਐਮ ਭਗਵੰਤ ਮਾਨ ਗੁਜਰਾਤ ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਖਾਂ ਗਿੱਲੀਆਂ ਕਰਕੇ ਸਿਆਸੀ ਫੋਟੋਸ਼ੂਟ ਕਰਵਾ ਰਹੇ ਹਨ।

ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਉਤਾਰਿਆ ਆਪ ਦੇ ਮੁਆਵਜ਼ੇ ਦੇ ਲਾਰਿਆਂ ਦਾ ਰੰਗ- ਵਿਨੀਤ ਜੋਸ਼ੀ
BJP

ਭਾਜਪਾ ਨੇਤਾ ਜੋਸ਼ੀ ਨੇ ਕਿਹਾ ਕਿ ਦਿੱਲੀਓਂ ਚੱਲ ਰਹੀ ਭਗਵੰਤ ਮਾਨ ਸਰਕਾਰ ਇਹ ਨਾ ਭੁੱਲੇ ਕਿ ਹੁਣ ਕਿਸਾਨਾਂ-ਮਜ਼ਦੂਰਾਂ ਦੇ ਰੋਹ ਦੀ ਬਿਜਲੀ ਆਮ ਆਦਮੀ ਪਾਰਟੀ ਉੱਤੇ ਕੜਕਣ ਵਾਲੀ ਹੈ।

ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਉਤਾਰਿਆ ਆਪ ਦੇ ਮੁਆਵਜ਼ੇ ਦੇ ਲਾਰਿਆਂ ਦਾ ਰੰਗ- ਵਿਨੀਤ ਜੋਸ਼ੀ ਨੇ ਮੰਗ ਕੀਤੀ ਕਿ ਮੀਂਹ, ਹਨੇਰੀ ਤੇ ਗੜੇਮਾਰੀ ਸਮੇਤ ਬਿਜਲੀ ਦੀਆਂ ਤਾਰਾਂ ਨਾਲ ਸੜੀ ਕਣਕ ਦਾ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

LATEST ARTICLES

Most Popular

Google Play Store