ਅਕਾਲੀ-ਬਸਪਾ ਵਰਕਰਾਂ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਪ੍ਰਚਾਰ

156

ਅਕਾਲੀ-ਬਸਪਾ ਵਰਕਰਾਂ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਪ੍ਰਚਾਰ

ਬਹਾਦਰਜੀਤ ਸਿੰਘ/ ਰੂਪਨਗਰ,30 ਜਨਵਰੀ, 2022
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਅਕਾਲੀ ਬਸਪਾ ਵਰਕਰਾਂ ਵੱਲੋਂ ਘਰ-ਘਰ ਚੋਣ ਪ੍ਰਚਾਰ ਜਾਰੀ ਹੈ। ਇਸ ਲੜੀ ਵਿੱਚ ਅੱਜ ਰੂਪਨਗਰ  ਸ਼ਹਿਰ ਦੇ ਵਾਰਡ ਨੰਬਰ 5  ਗਿਲਕੋ ਵੈਲੀ, ਵਾਰਡ ਨੰਬਰ 14 ਹਰਿਗੋਬਿੰਦ ਨਗਰ ਅਤੇ ਵਾਰਡ ਨੰਬਰ 8 ਵਿਚ ਵਰਕਰਾਂ ਵੱਲੋਂ ਹਰ ਇਕ ਘਰ ਵਿਚ ਜਾ ਕੇ ਲਾ ਕੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਰੂਪਨਗਰ ਸ਼ਹਿਰ ਵਿੱਚ ਕੀਤੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ ਅਤੇ ਡਾਕਟਰ ਚੀਮਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਅਕਾਲੀ-ਬਸਪਾ ਵਰਕਰਾਂ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਪ੍ਰਚਾਰ
ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਕੌਰ ਸ਼ਾਮਪੁਰਾ ਨੇ ਦੱਸਿਆ ਕੇ  ਰੂਪਨਗਰ ਸ਼ਹਿਰ ਵਿਚ ਡਾਕਟਰ ਦਲਜੀਤ ਸਿੰਘ ਚੀਮਾ ਦੀ ਚੋਣ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਸ਼ਹਿਰ ਵਿਚੋਂ ਵੱਡੀ ਲੀਡ ਨਾਲ ਜਿੱਤਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਇਕਬਾਲ ਕੌਰ ਮੱਕੜੀ ਕੌਂਸਲਰ ਵਾਰਡ ਨੰਬਰ 5, ਸੇਵਾ ਸਿੰਘ ਪ੍ਰਧਾਨ, ਮਲਕੀਤ ਸਿੰਘ ਮਾਜਰੀ ਜੱਟਾਂ, ਰੇਸ਼ਮ ਸਿੰਘ ਗਿੱਲਕੋ ਵੈਲੀ, ਇੰਦਰਜੀਤ ਸਿੰਘ ਲਾਂਬਾ, ਚਰਨਜੀਤ ਕੌਰ ਲਾਂਬਾ, ਆਯੂਸ਼ ਠਾਕੁਰ, ਸ਼ੋਰੀ ਲਾਲ,ਮੰਜੂ ਵਰਮਾ, ਬੀਬੀ ਪ੍ਰੀਤਮ ਕੌਰ ਭਿਓਰਾ,ਹਰਭਜਨ ਕੋਰ ਥਿੰਦ, ਦਮਨਜੀਤ ਕੋਰ, ਵਿਸਾਖੀ ਕੁਲਵਿੰਦਰ ਕੌਰ ਘਈ, ਪੂਜਾ ਕੁਮਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।