ਅੱਜ ਤੋਂ ਪੂਰਨ ਤੌਰ ਤੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਵਿੱਚ ਸ਼ਾਮਲ ਹੋ ਗਏ ਹਾਂ- ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ

214

ਅੱਜ ਤੋਂ ਪੂਰਨ ਤੌਰ ਤੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਵਿੱਚ ਸ਼ਾਮਲ ਹੋ ਗਏ ਹਾਂ- ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ

ਪਟਿਆਲਾ

ਅੱਜ ਮਿਤੀ 4-2-2020 ਨੂੰ ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ ਦੀ  ਪਟਿਆਲਾ ਮੀਡੀਆ ਕਲੱਬ ਵਿੱਚ ਹੋਈ। ਜਿਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ  ਪਿਰਮਲ ਸਿੰਘ ਧੌਲਾ ਮੌਜੂਦਾ ਐਮ.ਐਲ.ਏ. ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।

ਅੱਜ ਤੋਂ ਪੂਰਨ ਤੌਰ ਤੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਵਿੱਚ ਸ਼ਾਮਲ ਹੋ ਗਏ ਹਾਂ- ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ

ਉਨ੍ਹਾਂ ਦੀ ਸਮੁੱਚੀ ਸੁਬਾਈ ਟੀਮ ਅਤੇ ਉਨ੍ਹਾਂ ਵੱਲੋਂ 3500 ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ  ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਸੂਬਾ ਪ੍ਰਧਾਨ ਨੇ ਆਪਣੀ ਸਾਰੀ ਲੀਡਰਸ਼ਿਪ ਨੂੰ ਭਰੋਸੇ ਵਿੰਚ ਲੈ ਕੇ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਦਾ ਜੋ ਅਸੀਂ ਮਿਸ਼ਨ ਲੈ ਕੇ ਚੱਲੇ ਸੀ ਉਹ ਹੁਣ ਲਗਭਗ ਪੂਰਾ ਹੋਣ ਜਾ ਰਿਹਾ ਹੈ ਅਸੀਂ ਆਈ.ਟੀ.ਆਈ. ਹੋਲਡਰ ਬੇਰੁਜਗਾਰ ਸਾਥੀਆਂ ਨੂੰ ਪਾਵਰਕਾਮ ਅੰਦਰ ਭਰਤੀ ਕਰਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਅਵਾਜ਼ ਬੁਲੰਦ ਕਰ ਰਹੇ ਸੀ ਜਿਸ ਦੇ ਸਿੱਟੇ ਵਜੋਂ ਅੱਜ ਅਸੀਂ ਲਗਭਗ 8300 ਸਾਥੀਆਂ ਨੂੰ ਪਾਵਰਕਾਮ ਵਿੱਚ ਭਰਤੀ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਪਾਵਰਕਾਮ ਅੰਦਰ ਕੰਮ ਕਰਦੀ ਧਿਰ ਜੋ ਸਾਡੀ ਹੀ ਵਿਚਾਰਧਾਰਾ ਤੇ ਆਈ.ਟੀ.ਆਈ. ਹੋਲਡਰਾਂ ਦੀ ਨੁਮੈਂਦਗੀ ਕਰਦੀ ਹੈ ਅਸੀਂ ਅੱਜ ਆਪਣੀ ਸਮੁੱਚੀ ਮੈਂਬਰਸ਼ਿਪ ਨੂੰ ਉਸ ਵਿੱਚ ਰਲੇਵਾ ਕਰਵਾ ਦਿੱਤਾ ਹੈ।

ਅਸੀਂ ਅੱਜ ਤੋਂ ਪੂਰਨ ਤੌਰ ਤੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਵਿੱਚ ਸ਼ਾਮਲ ਹੋ ਗਏ ਹਾਂ। ਅਸੀਂ ਅੱਜ ਤੋਂ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਪੰਜਾਬ ਰਜਿ: 19/1985 ਦੇ ਪਲੇਟਫਾਰਮ ਤੋਂ ਕਰਮਚਾਰੀਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੰੰਬੰਧੀ ਅਵਾਜ ਬੁੁਲੰਦ ਕਰਾਂਗੇ। ਅੱਜ ਤੋਂ ਬਾਅਦ ਸਾਨੂੰ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਨਾਮ ਨਾਲ ਹੀ ਜਾਣਿਆ ਜਾਵੇਗਾ। ਅੱਜ ਦੀ ਇਸ ਭਰਵੀਂ ਮੀਟਿੰਗ ਵਿੱਚ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ: ਅਵਤਾਰ ਸਿੰਘ ਸ਼ੇਰਗਿੱਲ ਅਤੇ ਸਮੁੱਚੀ ਸੁਬਾਈ ਟੀਮ ਨੇ ਹਿੱਸਾ ਲਿਆ। ਸ਼ੇਰਗਿੱਲ ਨੇ ਸੂਬਾ ਪ੍ਰਧਾਨ ਪਿਰਮਲ ਸਿੰਘ ਧੌਲਾ ਐਮ.ਐਲ.ਏ. ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਥੇਬੰਦੀ ਵੱਲੋਂ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਦੇ ਨਿੱਘਾ ਸੁਆਗਤ ਕੀਤਾ। ਸ਼ੇਰਗਿੱਲ ਨੇ ਅੱਜ ਦੇ ਦਿਨ ਨੂੰ ਆਈ.ਟੀ.ਆਈ. ਹੋਲਡਰਾਂ ਲਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਣ ਵਾਲਾ ਦੱਸਿਆ। ਉਨ੍ਹਾਂ ਇਹ ਵੀ ਜਾਣੂ ਕਰਵਾਇਆ ਕਿ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਦਾ ਬੂਟਾ ਇੰਜ: ਕੁਲਦੀਪ ਸਿੰਘ ਛੱਜਲਵੱਡੀ ਨੇ 1985 ਵਿੱਚ ਰਜਿ: ਕਰਵਾ ਕੇ ਲਗਾਇਆ ਸੀ। ਸ਼ੇਰਗਿੱਲ ਨੇ ਕਿਹਾ ਕਿ ਪਿਰਮਲ ਸਿੰਘ ਦੀ ਜਥੇਬੰਦੀ ਦੇ ਰਲੇਵੇਂ ਤੋਂ ਬਾਅਦ ਪਾਵਰਕਾਮ ਅੰਦਰ ਜਿਆਦਾਤਰ ਕਰਮਚਾਰੀ ਆਈ.ਟੀ.ਆਈ. ਹੋਲਡਰਾਂ ਦੀ ਗਿਣਤੀ ਲਗਭਗ 11000 ਦੇ ਕਰੀਬ ਹੋ ਚੁੱਕੀ ਹੈ। ਜਿਸ ਨਾਲ ਪਾਵਰਕਾਮ ਅੰਦਰ ਕੰਮ ਕਰਦੇ ਕਰਮਚਾਰੀਆਂ ਵਿੱਚ ਹਰ ਤੀਜਾ ਕਰਮਚਾਰੀ ਆਈ.ਟੀ.ਆਈ. ਹੋਲਡਰ ਹੋਵੇਗਾ।

ਜੋ ਕਿ ਪਾਵਰਕਾਮ ਅੰਦਰ ਕੰਮ ਕਰਦੇ ਕਰਮਚਾਰੀਆਂ ਦਾ 35% ਹਿੱਸਾ ਹੋ ਗਿਆ ਹੈ। ਇਸ ਨਾਲ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੂੰ ਵੀ ਬਹੁਤ ਵੱਡਾ ਬਲ ਮਿਲੇਗਾ। ਅੱਜ ਤੋਂ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਪਾਵਰਕਾਮ ਦੇ ਕੰਮ ਕਾਜ਼ ਨੂੰ ਜਿੱਥੇ ਸੁਚਾਰੂ ਢੰਗ ਅਤੇ ਇਮਾਨਦਾਰੀ ਨਾਲ ਕਰਨ ਵਿੱਚ ਮੁਹਰੀ ਰੋਲ ਅਦਾ ਕਰੇਗੀ। ਉੱਥੇ ਹੀ ਸਾਡੇ ਮੁਲਾਜਮਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੰਬੰਧੀ ਵੀ ਅਹਿਮ ਰੋਲ ਅਦਾ ਕਰੇਗੀ। ਅੱਜ ਆਈ.ਟੀ.ਆਈ. ਇੰਪਲਾਈਜ਼ ਨਾਲ ਕਰਨ ਵਾਲੀ ਮੂਹਰੀ ਰੋਲ ਅਦਾ ਕਰੇਗੀ ਉੱਥੇ ਹੀ ਸਾਡੇ ਮੁਲਾਜਮਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੰਬੰਧੀ ਵੀ ਅਹਿਮ ਰੋਲ ਅਦਾ ਕਰੇਗੀ। ਅੱਜ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਪੰਜਾਬ ਦੀ ਸਟੇਟ ਕਮੇਟੀ ਅਤੇ ਐਗਜੈਗਟਿਵ ਕਮੇਟੀ ਦਾ ਵਿਸਥਾਰ ਕੀਤਾ ਗਿਆ। ਜਿਸ ਵਿੱਚ ਸੂਬਾ ਕਮੇਟੀ ਵਿੱਚ  ਭੋਲਾ ਸਿੰਘ ਗੱਗੜਪੁਰ, ਸੋਮਾ ਸਿੰਘ ਭੜੋ, ਰਾਜਿੰਦਰ ਸਿੰਘ ਗੁਰਦਾਸਪੁਰ, ਜਗਤਾਰ ਸਿੰਘ ਮਾਹੀ ਨੰਗਲ ਨੂੰ ਸਟੇਟ ਕਮੇਟੀ ਵਿੱਚ ਸਰਵ ਸੰਮਤੀ ਨਾਲ ਸ਼ਾਮਲ ਕੀਤਾ। ਇਸ ਤੋਂ ਇਲਾਵਾ  ਸੁਰਿੰਦਰ ਕੁਮਾਰ ਧਰਾਂਗਵਾਲਾ ਅਤੇ ਹਰਪ੍ਰੀਤ ਸਿੰਘ ਕੋਟਕਪੁਰਾ ਨੂੰ ਸਟੇਟ ਐਗਜੈਕਟਿਵ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਅੱਜ ਦਾ ਦਿਨ ਆਈ.ਟੀ.ਆਈ. ਹੋਲਡਰਾਂ ਲਈ ਬਹੁਤ ਹੀ ਇਤਿਹਾਸਕ ਰਹੇਗਾ ਕਿਉਂਕਿ ਅੱਜ ਆਈ.ਟੀ.ਆਈ. ਹੋਲਡਰਾਂ ਲਈ ਬਹੁਤ ਹੀ ਇਤਿਹਾਸਕ ਰਹੇਗਾ ਕਿਉਂਕਿ ਅੱਜ ਆਈ.ਟੀ.ਆਈ. ਹੋਲਡਰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਮੁਲਾਜਮਾਂ ਦੇ ਮਸਲੇ ਹੱਲ ਕਰਾਉਣਗੇ। ਅੱਜ ਦੀ ਇਸ ਮੀਟਿੰਗ ਵਿੱਚ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਇੰਜ: ਜੋਗਿੰਦਰ ਸਿੰਘ ਧਰਮਕੋਟ, ਜਰਨੈਲ ਸਿੰਘ ਚੀਮਾ, ਇੰਜ: ਕੁਲਦੀਪ ਸਿੰਘ ਧਾਲੀਵਾਲ, ਇੰਜ: ਸੁਰਿੰਦਰਪਾਲ ਮਾਨਸਾ, ਇੰਜ: ਗਰੀਸ਼ ਮਹਾਜਨ, ਇੰਜ: ਬਲਵਿੰਦਰ ਸਿੰਘ ਜਖੇਪਲ, ਇੰਜ: ਸੁਖਜਿੰਦਰ ਸਿੰਘ ਬਾਸੀ ਲੁਧਿਆਣਾ, ਇੰਜ: ਕਰਮਜੀਤ ਸਿੰਘ, ਇੰਜ; ਅਮਰਜੀਤ ਸਿੰਘ ਬਰਾੜ, ਦਵਿੰਦਰ ਸਿੰਘ ਚਨਾਰਥਲ, ਕਮਲ ਕੁਮਾਰ ਪਟਿਆਲਾ, ਮਨਜਿੰਦਰ ਸਿੰਘ ਰੋਪੜ, ਜਸਵਿੰਦਰ ਸਿੰਘ ਜੱਸਾ, ਦਵਿੰਦਰ ਸਿੰਘ ਪਸੌਰ, ਕੁਲਵਿੰਦਰ ਸਿੰਘ ਕਾਠਮੱਠੀ ਸ਼ਾਮਲ ਹੋਏ। ਜਥੇਬੰਦੀ ਦੇ ਸਰਕਲ ਸਕੱਤਰ ਚਰਨਜੀਤ ਸਿੰਘ ਬਾਵਾ ਜੀ ਨੂੰ ਮਹਿਕਮੇ ਵਿੱਚ ਵਧੀਆ ਸੇਵਾਵਾਂ ਬਦਲੇ ਪਾਵਰਕਾਮ ਦੇ ਚੇਅਰਮੈਨ ਇੰਜ ਬਲਦੇਵ ਸਿੰਘ ਸਰਾਂ ਜੀ ਵਲੋਂ ਸਨਮਾਨਿਤ ਕਰਨ ਤੇ ਸੂਬਾ ਕਮੇਟੀ ਵਲੋਂ ਮੁਬਾਰਕਵਾਦ ਦਿੱਤੀ ਗਈ।