ਅੱਜ ਦਾ ਪਟਿਆਲਾ ਕੋਵੀਡ ਅਪਡੇਟ; ਕੰਟੈਨਮੈਂਟ ਲਗਾਈ; ਕੱਲ ਨੂੰ ਮੈਗਾ ਡਰਾਈਵ: ਸਿਵਲ ਸਰਜਨ
ਪਟਿਆਲਾ, 29 ਜੁਲਾਈ ( )
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਕਿਹਾ ਕਿ ਉਚ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਕੱਲ ਮਿਤੀ 30 ਜੁਲਾਈ ਦਿਨ ਸ਼ੁਕਰਵਾਰ ਨੂੰ ਜਿਲੇ੍ਹ ਦੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੌਵੀਸ਼ੀਲਡ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਣ ਕਰਣ ਲਈ ਮੈਗਾ ਡਰਾਈਵ ਮੁਹਿੰਮ ਤਹਿਤ ਜਿਲੇ੍ਹ ਦੇ ਵੱਖ ਵੱਖ ਕਸਬਿਆਂ, ਵਾਰਡਾਂ, ਗੱਲੀ ਮੁੱਹਲਿਆ ਅਤੇ ਪਿੰਡਾਂ ਵਿੱਚ ਕੋਵਿਡ ਟੀਕਾਕਰਣ ਕੈਂਪ ਲਗਾਏ ਜਾਣਗੇ।ਜਿਸ ਵਿੱਚ ਯੋਗ ਵਿਅਕਤੀਆਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਟੀਕਾਕਰਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਕੋਵਿਡ ਤੋਂ ਪੂਰਨ ਸੁੱਰਖਿਆ ਲਈ ਕੋਵਿਡ ਟੀਕਾਕਰਨ ਦੀਆਂ ਦੋਵੇ ਡੋਜਾਂ ਲਗਵਾਉਣਾ ਜਰੂਰੀ ਹਨ।ਉਹਨਾਂ ਕਿਹਾ ਕਿ ਜਿਹਨਾਂ ਨਾਗਰਿਕਾਂ ਨੂੰ ਕੋਵੀਸ਼ੀਲਡ ਵੈਕਸੀਨ ਦਾ ਪਹਿਲਾ ਟੀਕੇ ਨੁੰ ਲੱਗੇ 84 ਦਿਨ ਪੂਰੇ ਹੋ ਚੁੱਕੇ ਹਨ, ਉਹ ਕੋਵੀਸ਼ੀਲਡ ਵੈਕਸੀਨ ਦਾ ਦੂਸਰਾ ਟੀਕਾ ਵੀ ਜਰੂਰ ਲਗਵਾਉਣ।ਉਹਨਾਂ ਗਰਭਵਤੀ ਅੋਰਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਗਰਭਅਵਸਥਾ ਦੌਰਾਣ ਆਪਣੇ ਨੇੜੇ ਦੇ ਟੀਕਾਕਰਨ ਕੈਂਪ ਵਿੱਚ ਆਪਣਾ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਕਿਓਂਕਿ ਕਿ ਕੋਵਿਡ ਵੈਕਸੀਨ ਗਰਭਵਤੀ ਅੋਰਤਾਂ ਲਈ ਵੀ ਸੁੱਰਖਿਅਤ ਹੈ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕੱਲ ਮਿਤੀ 30 ਜੁਲਾਈ ਦਿਨ ਸ਼ੁਕਰਵਾਰ ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਐਸ.ਡੀ ਸਕੂਲ, ਥਾਪਰ ਕਾਲਜ ,ਹਨੁਮਾਨ ਮੰੰਦਰ ਅਨੰਦ ਨਗਰ ਬੀ, ਮੁੱਖ ਦਫਤਰ ਪੀ.ਐਸ.ਪੀ.ਸੀ.ਐਲ., ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਸੈਂਟਰਲ ਜੈਲ, ਐਸ.ਬੀ.ਆਈ.ਹੈਡ ਆਫਿਸ,ਸਰਕਾਰੀ ਕਾਲਜ ਫਾਰ ਵੂਮੈਨ, ਹਨੁੰਮਾਨ ਮੰਦਰ ਨੇੜੇ ਅਗਰਸੈਨ ਹਸਪਤਾਲ, ਭਗਵਾਨ ਦਾਸ ਐਂਡ ਸਨੰਜ ਪੈਟਰੋਲ ਪੰਪ ਦੀ ਮਾਲ , ਘੜਵਾਲ ਧਰਮਸ਼ਾਲਾ ਵਿਰਕ ਕਲੋਨੀ, ਨਿਉ ਮਹਿੰਦਰਾ ਕਲੋਨੀ, ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ(ਸੈਕਿੰਡ ਡੋਜ), ਸਰਕਾਰੀ ਆਈ.ਟੀ.ਆਈ ਲੜਕੀਆਂ ਛੋਟੀ ਬਾਂਰਾਦਰੀ, ਹਾਈ ਟੈਕ ਟੂਲ ਇੰਡਸਟਰੀਜ ਮਾਡਲ ਟਾਉਨ, ਫੋਕਲ ਪੁਆਇੰਟ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਰਾਧਾ ਸੁਆਮੀ ਸਤਸੰਗ ਘਰ, ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਆਈ.ਟੀ.ਆਈ ਲੜਕੇ ਨੇੜੇ ਐਸ.ਓ.ਐਸ.ਵਿਲੇਜ ਫਾਰ ਐਜੂਕੇਸ਼ਨ, ਪਟੇਲ ਪਬਲਿਕ ਸਕੂਲ, ਨਾਭਾ ਦੇ ਐਮ.ਪੀ.ਡਬਲਿਉ ਟਰੇਨਿੰਗ ਸੈਂਟਰ, ਭਾਈ ਕਾਹਨ ਸਿੰਘ ਸਰਕਾਰੀ ਸੀਨੀਅਰ ਸਕਂੈਡਰੀ ਸਕੂਲ ਅਲੋਹਰਾ ਗੇਟ, ਰਿਪੁਦਮਨ ਕਾਲਜ, ਰਾਧਾਸੁਆਮੀ ਸਤਸੰਗ ਘਰ, ਸਮਾਣਾ ਦੇ ਪਬਲਿਕ ਕਾਲਜ, ਆਤਮ ਵਿਚਾਰ ਕੁੱਟੀਆ ਸਰਾਏ ਪੱਤੀ, ਕੋਰਟ ਕੰਪਲੈਕਸ, ਅਗਰਵਾਲ ਧਰਮਸ਼ਾਲਾ, ਰਾਧਾਸੁਆਮੀ ਸਤਸੰਗ ਘਰ, ਪਾਤੜਾਂ ਦੇ ਨਿਰੰਕਾਰੀ ਭਵਨ, ਰਾਧਾ ਸੁਆਮੀ ਸਤਸੰਗ ਘਰ, ਪਟਿਆਲਾ ਸ਼ਹਿਰ ,ਪਿੰਡ ਬਖਸ਼ੀਵਾਲਾ, ਪਿੰਡ ਕੁਲਾਰਾਂ, ਅਜਰਾਵਰ, ਕਪੂਰੀ, ਸਨੋਰ, ਦੇਵੀਗੜ, ਪਿੰਡ ਖੇੜਾ ਮਾਣਕਪੁਰ, ਘਨੋਰ ਦੇ ਰਾਧਾਸੁਆਮੀ ਸਤਸੰਗ ਘਰਾਂ, ਮੋਬਾਇਲ ਵੈਨ ਰਾਹੀ ਗੁਰੂਦੁਆਰਾ ਹੀਰਾ ਬਾਗ, ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾ, ਕਾਲੋਮਾਜਰਾ, ਕੌਲੀ, ਹਰਪਾਲਪੁਰ, ਦੁਧਨਸਾਧਾ ਅਤੇ ਭਾਦਸੋਂ ਦੇ 75 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ । ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1625 ਕੋਵਿਡ ਰਿਪੋਰਟਾਂ ਵਿਚੋਂ 15 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਹਨਾਂ ਵਿਚਂ 02 ਕੇਸ ਪਟਿਆਲਾ ਸ਼ਹਿਰ ਅਤੇ 13 ਬਲਾਕ ਕੌਲੀ ਨਾਲ ਸਬੰਧਤ ਹੈ । ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48706 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 03 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47325 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 41 ਹੈ ਅਤੇ ਅੱਜ ਜਿਲੇ੍ਹ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਜਿਲ੍ਹੇ ਵਿੱਚ ਹੁਣ ਤੱਕ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 1340 ਹੋ ਗਈ ਹੈ।
ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਦੱਸਿਆ ਕਿ ਪਿੰਡ ਹਿਰਦਾਪੁਰ ਭਾਦਸੋਂ ਰੋਡ ਸਥਿਤ ਇੱਕ ਫੈਕਟਰੀ ਦੇ ਰਿਹਾਇਸ਼ੀ ਏਰੀਏੇ ਵਿੱਚ ਕੰਟੈਕਟ ਟਰੇਸਿੰਗ ਦੋਰਾਣ ਲਏਂ 20 ਕੋਵਿਡ ਸੈਂਪਲਾ ਵਿਚੋਂ 13 ਹੋਰ ਪੋਜਟਿਵ ਆਉਣ ਕੁੱਲ 14 ਕੇਸ ਹੋਣ ਤੇਂ ਰਿਹਾਇਸ਼ੀ ਏਰੀਏ ਵਿੱਚ ਕੰਟੈਨਮੈਂਟ ਲਗਾ ਕੇ ਲੋਕਾਂ ਦੀ ਬਾਹਰ ਆਣ ਜਾਣ ਤੇਂ ਰੋਕ ਲਗਾ ਦਿਤੀ ਹੈ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਲੋਕਾਂ ਨੂੰ ਕਿਹਾ ਕਿ ਬਿਮਾਰੀ ਪ੍ਰਤੀ ਅਵੇਸਲਾਪਨ ਨਾ ਵਰਤਦੇ ਹੋਏ ਕੋਵਿਡ ਪ੍ਰੋਟੋਕੋਲ ਜਿਵੇਂ ਮਾਸਕ ਪਾਉਣਾ, ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾ ਆਦਿ ਨੂੰ ਅਪਣਾਉਣਾ ਯਕੀਨੀ ਬਣਾਇਆ ਜਾਵੇ। ਕੋਵਿਡ ਲੱਛਣ ਹੋਣ ਤੇਂ ਤੁਰੰਤ ਜਾਂਚ ਕਰਵਾਈ ਜਾਵੇ ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1580 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,27,188 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48706 ਕੋਵਿਡ ਪੋਜਟਿਵ, 7,77,453 ਨੈਗੇਟਿਵ ਅਤੇ ਲਗਭਗ 1029 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
![](https://royalpatiala.in/wp-content/uploads/2024/12/WhatsApp-Image-2024-12-11-at-13.43.42_a64eb26a.jpg)