ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕੋਵਿਡ ਅਪਡੇਟ; ਦੋ ਹੋਰ ਕੰਟੈਨਮੈਂਟ ਏਰੀਏ ਹੋਏ ਘੋਸ਼ਿਤ: ਸਿਵਲ ਸਰਜਨ

258

ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕੋਵਿਡ ਅਪਡੇਟ; ਦੋ ਹੋਰ ਕੰਟੈਨਮੈਂਟ ਏਰੀਏ ਹੋਏ ਘੋਸ਼ਿਤ: ਸਿਵਲ ਸਰਜਨ

ਪਟਿਆਲਾ 13 ਜਨਵਰੀ (          )

ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 11330  ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 18 ਲੱਖ 04 ਹਜਾਰ 714 ਹੋ ਗਈ ਹੈ। ਹੁਣ ਤੱਕ 2010 ਯੋਗ ਨਾਗਰਿਕਾਂ ਵੱਲੋਂ ਵੈਕਸੀਨ ਦੀ ਬੂਸਟਰ ਡੋਜ ਲਗਵਾਈ ਜਾ ਚੁੱਕੀ ਹੈ। ।ਕੋਵਿਡ ਦੀ ਸਥਿਤੀ ਦੇ ਅਨੁਕੂਲ ਚੋਣਾ ਕਰਵਾਉਣ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਲਈ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਇੱਕ ਜੂਮ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਸਮੂਹ ਸਿਹਤ ਪ੍ਰੋਗਰਾਮ ਅਫਸਰ ਵੀ ਹਾਜਰ ਹੋਏ। ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੁੰ ਪੋਲਿੰਗ ਬੁਥਾ ਤੇਂ ਕੋਵਿਡ ਪੋਜਟਿਵ ਵਿਅਕਤੀਆਂ ਦੇ ਅੱਲਗ ਤੋਂ ਵੋਟਿੰਗ ਇੰਤਜਾਮ  ਕਰਨ ਅਤੇ ਡਿਉੁਟੀ ਤੇਂ ਤੈਨਾਤ ਸਟਾਫ ਲਈ ਪੀ.ਪੀ.ਈ ਕਿੱਟਾ ਅਤੇ ਉਸ ਦੇ ਸੁੱਰਖਿਅਤ ਨਿਪਟਾਰੇ ਸਬੰਧੀ ਤਿਆਰੀਆਂ ਦਾ ਜਾਇਜਾ ਲਿਆ ਅਤੇ ਸਟਾਫ ਨੁੰ ਤੈਨਾਤ ਕਰਨ ਲਈ ਕਿਹਾ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2259 ਕੋਵਿਡ ਰਿਪੋਰਟਾਂ ਵਿਚੋਂ 776 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 402, ਨਾਭਾ 42, ਸਮਾਣਾ 12, ਰਾਜਪੁਰਾ 79, ਬਲਾਕ ਭਾਦਸੋਂ ਤੋਂ 36, ਬਲਾਕ ਕੋਲੀ 73, ਬਲਾਕ ਹਰਪਾਲਪੁਰ ਤੋਂ 22, ਬਲਾਕ ਕਾਲੋਮਾਜਰਾ ਤੋਂ 34, ਦੁਧਨਸਾਧਾ ਤੋਂ 51 ਅਤੇ ਬਲਾਕ ਸ਼ੁਤਰਾਣਾ ਤੋਂ 27 ਕੇਸ ਪਾਏ ਗਏ ਹਨ। ਤਿੰਨ ਕੇਸ ਦੁਸਰੇ ਰਾਜਾਂ ਨੂੰ ਸ਼ਿਫਟ ਹੋਣ ਅਤੇ 22 ਡੁਪਲੀਕੇਟ ਐਂਟਰੀਆਂ ਮੇਨ ਲਿਸਟ ਵਿਚੋਂ ਕੱਢਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 56,546 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 838 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 50,365 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4533 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1378 ਹੋ ਗਈ ਹੈ। ਕੋਵਿਡ ਸਬੰਧੀ ਜਾਣਕਾਰੀ ਲਈ ਜਾਰੀ ਹੋਏ ਨੰਬਰਾਂ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਕੋਵਿਡ ਸਬੰਧੀ ਜਾਣਕਾਰੀ ਲਈ ਜਿਲ੍ਹਾ ਸਿਹਤ ਵਿਭਾਗ ਵੱਲੋ ਹੈਲਪ ਲਾਈਨ ਨੰਬਰ 0175-5127793 ਅਤੇ 0175-5128793, ਕੋਵਿਡ ਸਬੰਧੀ ਕੋਈ ਮੈਡੀਕਲ ਸਹਾਇਤਾ ਲਈ 88377-34514, 62801-03430 ਨੰਬਰ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਰਾਜਪਰਾ, ਨਾਭਾ ਅਤੇ ਸਮਾਣਾ ਵਿਖੇ ਕੋਵਿਡ ਮੈਡੀਕਲ ਸਹਾਇਤਾ ਲਈ ਵਖਰੇ ਨੰਬਰ ਜਾਰੀ ਕੀਤੇ ਗਏ ਹਨ। ਰਾਜਪੁਰਾ ਲਈ 70870-90801, 70878-38684, ਨਾਭਾ ਲਈ 98141-64548 ਅਤੇ ਸਮਾਣਾ ਲਈ 99151-94433 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਹ ਸਾਰੇ ਨੰਬਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚਾਲੂ ਹਾਲਤ ਵਿੱਚ ਰਹਿਣਗੇ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਪਟਿਆਲਾ ਸ਼ਹਿਰ ਦੀ ਕਰਤਾਪੁਰ ਕਲੋਨੀ ਵਿਚੋਂ 18 ਅਤੇ ਡੀ.ਐਮ.ਡਬਲਿਉ ਦੇ ਇਕੋਂ ਏਰੀਏ ਵਿਚੋਂ 07 ਪੋਜਟਿਵ ਕੇਸ ਆਉਣ ਤੇਂ ਪ੍ਰਭਾਵਤ ਏਰੀਏ ਨੂੰ ਨੂੰ ਕੰਟੈਂਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ।ਜਿਸ ਨਾਲ ਜਿਲ੍ਹੇ ਵਿੱਚ ਕੰਟੈਨਮੈਂਟ ਏਰੀਏ ਦੀ ਗਿਣਤੀ ਚਾਰ ਹੋ ਗਈ ਹੈ।ਸਮਾਂ ਪੁਰਾ ਹੋਣ ਤੇਂ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਥਾਪਰ ਕਾਲਜ, ਨਿਉ ਲਾਲ ਬਾਗ ਅਤੇ ਭਰਪੂਰ ਗਾਰਡਨ ਵਿੱਚ ਲੱਗੀ ਕੰਟੈਨਮੈਂਟ ਨੁੰ ਹਟਾ ਦਿੱਤਾ ਗਿਆ ਹੈ।

ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕੋਵਿਡ ਅਪਡੇਟ; ਦੋ ਹੋਰ ਕੰਟੈਨਮੈਂਟ ਏਰੀਏ ਹੋਏ ਘੋਸ਼ਿਤ: ਸਿਵਲ ਸਰਜਨ

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 1918 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,25,344  ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚਂੋ ਜਿਲ੍ਹਾ ਪਟਿਆਲਾ ਦੇ 56,546 ਕੋਵਿਡ ਪੋਜਟਿਵ, 10,67,466 ਨੈਗੇਟਿਵ ਅਤੇ ਲਗਭਗ 1332 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੱਲ ਮਿਤੀ 14 ਜਨਵਰੀ ਦਿਨ ਸ਼ੁੱਕਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ ,ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਅਗਰਸੈਨ ਹਸਪਤਾਲ ਨੇੜੇ ਬੱਸ ਸਟੈਂਡ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ  ਸਰਹੰਦ ਰੋਡ, ਦਫਤਰ ਵਰੂਣ ਜਿੰਦਲ ਜੌੜੀਆਂ ਭੱਠੀਆਂ,ਐਸ.ਡੀ ਸਕੂਲ ਸਰਹੰਦੀ ਬਜਾਰ, ਸੁੱਖਮਨੀ ਭਵਨ ਹੋਮਿਓਪੈਥਿਕ ਡਿਸਪੈਂਸਰੀ ਸਰਹੰਦ ਰੋਡ, ਜੀ.ਐਸ.ਏ ਇੰਡਸਟਰੀਜ ਪਿੰਡ ਦੋਲਤਪੁਰ,ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਫੋਕਲ ਪੁਆਇੰਟ, ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ2, ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ  ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਸ ਤੋਂ ਇਲਾਵਾ 15 ਤੋਂ 18 ਸਾਲ ਦੇ ਬੱਚਿਆਂ ਦਾ ਕੌਵੈਕਸਨਿ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮਾਤਾ ਕੁਸ਼ਲਿਆ ਹਸਪਤਾਲ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਕਮਿੳਨਿਟੀ ਸਿਹਤ ਕੇਂਦਰ ਬਾਦਸੋਂ, ਦੁਧਨਸਾਧਾ,ਕਾਲੋਮਾਜਰਾ, ਸ਼ੁਤਰਾਣਾਂ, ਪ੍ਰਾਇਮਰੀ ਸਿਹਤ ਕੇਂਦਰ ਹਰਪਾਲਪੁਰ ਅਤੇ ਕੌਲੀ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਉਪਰੋਕਤ ਸਾਰੀਆਂ ਥਾਂਵਾ ਤੇਂ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।