Homeਪੰਜਾਬੀ ਖਬਰਾਂਇਨਰ ਵਹੀਲ ਕਲੱਬ ਪਟਿਆਲਾ ਸ਼ਾਹੀ ਵਲੋਂ ਕੌਮੀ ਮਹਿਲਾ ਦਿਵਸ ਮੌਕੇ ਮਹਿਲਾਵਾਂ...

ਇਨਰ ਵਹੀਲ ਕਲੱਬ ਪਟਿਆਲਾ ਸ਼ਾਹੀ ਵਲੋਂ ਕੌਮੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਸਿਹਤ ਸੰਭਾਲ ਕਿੱਟਾਂ ਵੰਡੀਆਂ

ਇਨਰ ਵਹੀਲ ਕਲੱਬ ਪਟਿਆਲਾ ਸ਼ਾਹੀ ਵਲੋਂ  ਕੌਮੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਸਿਹਤ ਸੰਭਾਲ ਕਿੱਟਾਂ ਵੰਡੀਆਂ

ਪਟਿਆਲਾ, 9 ਮਾਰਚ

ਕੌਮੀ ਮਹਿਲਾ ਦਿਵਸ 8 ਮਾਰਚ ਮੌਕੇ ਹਾਲ ਵਿੱਚ ਬਣੇ ਨਵੇ ਇਨਰ ਵਹੀਲ ਕਲੱਬ ਪਟਿਆਲਾ ਸ਼ਾਹੀ ਵਲੋਂ ਨਿਰਮਲਾ ਸਿਲਾਈ ਕੇਂਦਰ ਵਿਖੇ ਲੋੜਵੰਦ 30 ਮਹਿਲਾਵਾਂ ਨੂੰ ਸਿਹਤ ਸੰਭਾਲ ਲਈ ਕਿੱਟਾਂ  ਵੰਡੀਆਂ ।

ਇਸ ਮੌਕੇ ਕਲੱਬ ਦੇ ਪ੍ਰਧਾਨ  ਮਮਤਾ ਨੇ ਕਿਹਾ ਕਿ ਮਹਿਲਾਵਾਂ ਸਮਾਜ ਦੀ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ । ਜਿਥੇ ਪਰਿਵਾਰ ਦੀ ਦੇਖਭਾਲ ਕਰਦੀਆਂ ਹਨ, ਉਥੇ ਰਾਸਟਰ ਨਿਰਮਾਣ ਵਿੱਚ ਆਪਣੀਆਂ ਅਹਿਮ ਭੂਮਿਕਾਵਾਂ ਨਿਭਾ ਰਹੀਆਂ ਹਨ । ਅੱਛੀ ਸਿਹਤ ਵਾਲੀਆਂ ਮਹਿਲਾਵਾ ਹੀ ਅੱਛੇ ਪਰਿਵਾਰ ਦੇ ਨਾਲ ਨਾਲ ਅੱਛੇ ਸਮਾਜ ਅਤੇ ਸਵੱਛ ਰਾਸ਼ਟਰ ਦੇ ਨਿਰਮਾਣ ਵਿੱਚ ਆਪਣੀ ਅਹਿਮ ਭੂਮਿਕਾਂ ਨਿਭਾ ਸਕਦੀਆਂ ਹਨ ।

ਇਸ ਮੌਕੇ ਇਸਤਰੀ ਰੋਗਾ ਦੇ ਮਾਹਿਰ ਡਾਕਟਰ ਆਇਨਾ ਸੂਦ ਵਲੋਂ ਨਿਰਮਲਾ ਸਿਲਾਈ ਕੇਂਦਰ ਵਿਖੇ ਸਿਖਲਾਈ ਹਾਸ਼ਲ ਕਰ ਰਹੀਆਂ ਲੋੜਵੰਦ ਔਰਤਾ ਨੂੰ ਅੱਛੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਅਤੇ ਉਨ੍ਹਾਂ ਆਪਣੀ ਮਾਹਵਾਰੀ ਦੌਰਾਨ ਸਾਫ ਸੁਥਰੇ ਰੱਖਣ ਅਤੇ ਸੈਨਟਰੀ ਪੇਡ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ।

ਇਨਰ ਵਹੀਲ ਕਲੱਬ ਪਟਿਆਲਾ ਸ਼ਾਹੀ ਵਲੋਂ  ਕੌਮੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਸਿਹਤ ਸੰਭਾਲ  ਕਿੱਟਾਂ ਵੰਡੀਆਂ

ਕੌਮੀ ਮਹਿਲਾ ਦਿਵਸ ਮੌਕੇ ਐਡਵੋਕੇਟ  ਖ਼ੁਸਨੁਮਾ ਗਰੇਵਾਲ ਵਲੋਂ ਔਰਤਾ ਦੇ ਵੱਖ ਵੱਖ  ਅਧਿਕਾਰਾਂ, ਇਤਿਹਾਸ, ਸੰਵਿਧਾਨਕ ਉਪਰਾਲੇ, ਅਨੈਤਿਕ ਤਸਕਰੀ ਐਕਟ,ਜਣੇਪਾ ਲਾਭ ਐਕਟ, ਕੰਮਕਾਜ ਵਾਲੀ ਥਾਂ ਤੇ ਜਿਨਸੀ ਪਰੇਸ਼ਾਨੀ, ਘਰੇਲੂ ਹਿੰਸਾ ਅਪਰਾਧ ਐਕਟ, ਮਹਿਲਾਂ ਸ਼ਕਤੀਕਰਣ ਫੌਜਦਾਰੀ ਕਾਨੂੰਨ ਅਤੇ ਮਹਿਲਾਂ ਸਕਤੀਕਰਣ ਸਬੰਧੀ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।ਉਨਾਂ ਘਰੇਲੂ ਹਿੰਸਾ ਅਤੇ ਹਰੇਕ ਤਰ੍ਹਾਂ ਦੇ ਨਿਆਇਕ ਕੇਸ਼ ਔਰਤਾਂ ਲਈ ਮੁਫ਼ਤ ਲੜ੍ਹਨ ਦੀ ਪੇਸ਼ਕਸ ਵੀ ਕੀਤੀ ਤਾਂ ਜੋ ਉਨ੍ਹਾਂ  ਨੂੰ ਨਿਆ ਮਿਲ ਸਕੇ ।

ਕੌਮੀ ਮਹਿਲਾ ਦਿਵਸ 8 ਮਾਰਚ ਮੌਕੇ ਹਾਲ ਵਿੱਚ ਬਣੇ ਨਵੇ ਇਨਰ ਵਹੀਲ ਕਲੱਬ ਪਟਿਆਲਾ ਸ਼ਾਹੀ ਦੇ ਮੈਂਬਰਾ ਵਲੋਂ ਭਰੋਸਾ ਦਵਾਇਆ ਕਿ ਇਹ ਕਲੱਬ ਹਮੇਸਾ ਹੀ ਲੋੜਵੰਦ ਔਰਤਾ ਦੀ ਹਰ ਤਰਾਂ੍ਹ ਦੀ ਮਦਦ ਕਰਨ ਲਈ ਤਤਭਰ ਰਹੇਗਾ ਅਤੇ ਹਰ ਸੰਭਵ ਮਦਦ ਕਰੇਗਾ ।

 

LATEST ARTICLES

Most Popular

Google Play Store