“ਇਨ੍ਹਾਂ ਮਸੰਦਾਂ ਨੂੰ ਪੰਥ ਵਿੱਚੋਂ ਖ਼ਾਰਜ ਕੀਤਾ ਜਾਵੇ”- ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ

279

“ਇਨ੍ਹਾਂ ਮਸੰਦਾਂ ਨੂੰ ਪੰਥ ਵਿੱਚੋਂ ਖ਼ਾਰਜ ਕੀਤਾ ਜਾਵੇ”- ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ

ਚੰਡੀਗੜ੍ਹ, 3 ਜਨਵਰੀ:

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਕੱਲ੍ਹ ਪਾਵਨ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅਕਾਲੀ ਦਲ ਦੇ ਰੋਸ ਦਿਵਸ ਦੌਰਾਨ ਬੇਅਦਬੀਆਂ ਦੇ ਦੋਸ਼ੀ ਬਾਦਲ ਦਲ ਨੂੰ ਤਕੜਾ ਕਰਨ ਦੀ ਕੀਤੀ ਅਪੀਲ `ਤੇ ਚਿੰਤਾ ਜ਼ਾਹਰ ਕੀਤੀ ਹੈ।  ਰੰਧਾਵਾਂ ਨੇ ਜਥੇਦਾਰ ਨੂੰ ਅਪੀਲ ਵੀ ਕੀਤੀ ਕਿ ਬਾਦਲ ਪਿਉ-ਪੁੱਤ ਦੀ ਪੰਥ ਵਿਰੋਧੀ ਕਾਰਵਾਈਆਂ ਕਰਕੇ ਉਲਟਾਂ ਇਨ੍ਹਾਂ ਮਸੰਦਾਂ ਨੂੰ ਪੰਥ ਵਿੱਚੋਂ ਖ਼ਾਰਜ ਕੀਤਾ ਜਾਵੇ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੇ ਪੱਤਰ ਵਿੱਚ  ਰੰਧਾਵਾ ਨੇ ਕਿਹਾ, “ਬਾਦਲ ਦਲ ਵੱਲੋਂ ਰੋਸ ਦਿਵਸ ਪਾਵਨ ਸ੍ਰੀ ਹਰਿਮੰਦਿਰ ਸਾਹਿਬ ਪਰਿਸਰ ਵਿਖੇ ਮਨਾਇਆ ਗਿਆ ਹੈ ਪਰ ਮੇਰੇ ਹਿਰਦੇ ਨੂੰ ਉਦੋਂ ਬੜੀ ਠੇਸ ਪਹੁੰਚੀ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖੀ ਨੇ ਪੰਥ ਨੂੰ ਇਕੱਠਾ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਤਕੜਾ ਕਰਨ ਦੀ ਅਪੀਲ ਦੇ ਨਾਲ-ਨਾਲ ਬਾਦਲ ਦਲ ਨੂੰ ਤਕੜਾ ਹੋਣ ਦੀ ਗੱਲ ਆਖੀ, ਜੋ ਸਿੱਖ ਸੰਗਤ ਦੇ ਹਿਰਦਿਆਂ ਨੂੰ ਵਲੂੰਧਰਦੀ ਹੈ।“ ਉਨ੍ਹਾਂ ਯਾਦ ਕਰਵਾਇਆ ਕਿ 1996 ਦੀ ਮੋਗਾ ਕਾਨਫ਼ਰੰਸ ਵੇਲੇ ਅਤੇ ਬਾਅਦ ਵਿੱਚ ਬਾਦਲ ਦਲ ਨੇ ਭਾਰਤੀ ਚੋਣ ਕਮਿਸ਼ਨ ਕੋਲ ਸੰਵਿਧਾਨ ਪੇਸ਼ ਕਰਕੇ ਖ਼ਦ ਨੂੰ ਪੰਥ ਤੇ ਪੰਥਕ ਹੋਣ ਤੋਂ ਵੱਖ ਕਰ ਲਿਆ ਸੀ। ਇਸ ਸਬੰਧੀ ਹੁਸ਼ਿਆਰਪੁਰ ਅਦਾਲਤਾਂ ਵਿਚੋਂ ਇਨ੍ਹਾਂ ਅਖੌਤੀ ਪੰਥਕ ਬਾਦਲਕਿਆਂ ਦੇ ਕਈ ਵਾਰੀ ਵਰੰਟ ਨਿਕਲੇ ਹਨ।

ਉਨ੍ਹਾਂ ਪੁੱਛਿਆ ਕਿ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਥੇਦਾਰ ਜੀ ਦੀ ਮੌਜੂਦਗੀ ਵਿੱਚ ਹੋਈਆਂ ਤਕਰੀਰਾਂ ਵਿੱਚ ਜਿੱਥੇ ਪੰਥ ਨੂੰ ਮਸੰਦਾਂ ਦੇ ਕਾਬਜ਼ ਹੋਣ ਤੋਂ ਸੁਚੇਤ ਕੀਤਾ ਗਿਆ ਹੈ ਤਾਂ ਇਹ ਵੀ ਪੁੱਛਣ ਦੀ ਲੋੜ ਹੈ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਰਹੇ ਕਿਹੜੇ ਮਸੰਦਾਂ ਨੇ ਜਾਮ-ਏ-ਇੰਸਾਂ ਵਿਚ ਸ਼ਾਮਲ ਡੇਰਾਦਾਰ ਨਾਲ ਸਾਂਝਾਂ ਪੁਗਾਈਆਂ ਅਤੇ ਉਸ ਨੂੰ ਬਠਿੰਡਾ ਕੇਸ ਵਿੱਚੋਂ ਖ਼ਾਰਜ ਕਰਨ ਲਈ ਸਾਲ 2012 ਵਿੱਚ ਖ਼ਾਰਜ ਰਿਪੋਰਟ ਭਰੀ ਅਤੇ ਤਖ਼ਤ ਸਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਹੋਏ ਉਸ ਦੀਆਂ ਵੋਟਾਂ ਲਈਆਂ। ਅਕਾਲੀਆਂ ਦੀ ਪੁੱਠ `ਤੇ ਚੜ੍ਹੇ ਕੇ ਡੇਰੇਦਾਰ ਨੇ ਫਿਲਮਾਂ ਚਲਾਈਆਂ ਅਤੇ ਅਕਾਲੀਆਂ ਦੀ ਪੁਸ਼ਤਪਨਾਹੀ ਵਿੱਚ ਸਾਲ 2015 ਦੀਆਂ ਹਿਰਦੇ-ਵੇਦਕ ਬੇਅਦਬੀ ਦੀਆਂ ਘਟਨਾਵਾਂ ਬਰਗਾੜੀ, ਮਲਕੇ ਅਤੇ ਗੁਰੂਸਰ ਭਗਤਾ ਆਦਿ ਨੂੰ ਅੰਜਾਮ ਦਿੱਤਾ। ਇਸੇ ਸਮੇਂ ਦੌਰਾਨ ਉਦੋਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਰ ਕਰਕੇ ਪਹਿਲਾਂ ਸੌਦੇ-ਸਾਧ ਨੂੰ ਮੁਆਫ਼ੀ ਦਿਵਾਈ ਅਤੇ ਲਗਭਗ ਕਰੋੜ ਰੁਪਏ ਗੁਰੂ ਦੀਆਂ ਗੋਲਕਾਂ ਵਿੱਚੋਂ ਖ਼ਰਚਾ ਕੇ ਇਸ ਨੂੰ ਵਾਜਬ ਠਹਿਰਾਉਣ ਲਈ ਇਸ਼ਤਿਹਾਰ ਕਢਵਾਏ। ਕੀ ਇਹ ਉਸ ਸਮੇਂ ਦੇ ਸ਼ੋ੍ਰਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਪਿਉ-ਪੁੱਤ ਨਾਲੋਂ ਵੱਡਾ ਮਸੰਦ ਕੋਈ ਹੈ?

ਸੀਨੀਅਰ ਕਾਂਗਰਸੀ ਆਗੂ  ਰੰਧਾਵਾ ਨੇ ਕਿਹਾ, “ਸਾਡੀ ਸਰਕਾਰ ਨੇ ਇਨ੍ਹਾਂ ਮਸੰਦਾਂ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਨੂੰ ਬੜੀ ਸੰਜੀਦਗੀ ਨਾਲ ਲੈਂਦਿਆਂ ਉਸ ਸਿੱਟ (ਵਿਸ਼ੇਸ਼ ਜਾਂਚ ਟੀਮ) `ਤੇ ਹੀ ਭਰੋਸਾ ਰੱਖ ਕੇ ਤਫ਼ਤੀਸ਼ ਜਾਰੀ ਰਖਵਾਈ ਅਤੇ ਸਾਲ 2018 ਵਿੱਚ ਬਰਗਾੜੀ ਬੇਅਦਬੀਆਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਫੜਿਆ ਅਤੇ ਜੇਲਾਂ ਵਿੱਚ ਡੱਕਿਅ ਤੇ ਸਾਜਿਸ਼ਘਾੜਿਆਂ ਨੂੰ ਨੱਥ ਪਾਈ। ਉਸ ਵਿਸ਼ੇਸ਼ ਜਾਂਚ ਟੀਮ ਦੇ ਮੁਖੀ  ਰਣਬੀਰ ਸਿੰਘ ਖੱਟੜਾ ਵੱਲੋਂ ਤੁਹਾਡੇ ਸੱਦੇ `ਤੇ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋ ਕੇ ਸਮੂਹ ਸਿੱਖ ਜਥੇਬੰਦੀਆਂ, ਵਿਦਵਾਨਾਂ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਅੱਗੇ ਬਿਆਨ ਕੀਤਾ ਹੋਇਆ ਹੈ।

“ਇਨ੍ਹਾਂ ਮਸੰਦਾਂ ਨੂੰ ਪੰਥ ਵਿੱਚੋਂ ਖ਼ਾਰਜ ਕੀਤਾ ਜਾਵੇ”- ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ “ਇਨ੍ਹਾਂ ਮਸੰਦਾਂ ਨੂੰ ਪੰਥ ਵਿੱਚੋਂ ਖ਼ਾਰਜ ਕੀਤਾ ਜਾਵੇ”- ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ