ਐਸ.ਐਸ.ਪੀ. ਪਟਿਆਲਾ ਵੱਲੋਂ ਪਟਿਆਲਾ ਸਿਟੀ-2, ਨਾਭਾ ਦੇ ਹੋਰ ਪੁਲਿਸ ਕਰਮਚਾਰੀਆਂ ਦੇ ਤਬਾਦਲੇ

120
Social Share

ਐਸ.ਐਸ.ਪੀ. ਪਟਿਆਲਾ ਵੱਲੋਂ ਪਟਿਆਲਾ ਸਿਟੀ-2, ਨਾਭਾ ਦੇ ਹੋਰ ਪੁਲਿਸ ਕਰਮਚਾਰੀਆਂ ਦੇ ਤਬਾਦਲੇ

ਪਟਿਆਲਾ, 30 ਸਤੰਬਰ:
ਪਟਿਆਲਾ ਦੇ ਐਸ.ਐਸ.ਪੀ ਵਿਕਰਮ ਜੀਤ ਦੁੱਗਲ ਨੇ ਜ਼ਿਲ੍ਹਾ ਪੁਲਿਸ ਦੇਕੰਮਕਾਜ ਵਿੱਚ ਹੋਰ ਤੇਜੀ ਤੇ ਪਾਰਦਰਸ਼ਤਾ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਇੱਕ ਹੀ ਸਟੇਸ਼ਨ ‘ਤੇ ਲੰਬੇ ਅਰਸੇ ਤੋਂ ਤਾਇਨਾਤ 42 ਹੋਰ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਹਨ।

ਐਸ.ਐਸ.ਪੀ. ਦੁੱਗਲ ਨੇ ਦੱਸਿਆ ਕਿ ਪਟਿਆਲਾ ਸਬ ਡਵੀਜਨ ਸਿਟੀ-2 ਦੇ 22 ਪੁਲਿਸ ਕਰਮਚਾਰੀ ਅਤੇ ਸਬ ਡਵੀਜਨ ਨਾਭਾ ਦੇ 20 ਪੁਲਿਸ ਕਰਮਚਾਰੀਆਂ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਹੀ ਸਟੇਸ਼ਨ ‘ਤੇ ਤਾਇਨਾਤ ਸਨ ਜਾਂ ਵਾਰ-ਵਾਰ ਇੱਕ ਹੀ ਸਟੇਸ਼ਨ ‘ਤੇ ਤਾਇਨਾਤ ਹੁੰਦੇ ਆ ਰਹੇ ਸਨ, ਨੂੰ ਪ੍ਰਬੰਧਕੀ ਅਧਾਰ ‘ਤੇ ਦੂਸਰੀਅ ਸਬ ਡਵੀਜਨ ਜਾਂ ਥਾਣੇ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸਬ ਡਵੀਜਨ ਰਾਜਪੁਰਾ, ਘਨੌਰ, ਸਮਾਣਾ ਅਤੇ ਪਾਤੜਾਂ ਵਿੱਚ ਇੱਕ ਹੀ ਸਟੇਸ਼ਨ ‘ਤੇ ਲੰਬੇ ਸਮੇਂ ਤੋ ਤਾਇਨਾਤ ਰਹੇ ਕੁੱਲ 176 ਪੁਲਿਸ ਕਰਮਚਾਰੀਆਂ ਦੀਆਂ ਬਦਲੀਆ ਕੀਤੀਆ ਗਈਆ ਸਨ।

ਐਸ.ਐਸ.ਪੀ. ਪਟਿਆਲਾ ਵੱਲੋਂ ਪਟਿਆਲਾ ਸਿਟੀ-2, ਨਾਭਾ ਦੇ ਹੋਰ ਪੁਲਿਸ ਕਰਮਚਾਰੀਆਂ ਦੇ ਤਬਾਦਲੇ
ਐਸ.ਐਸ.ਪੀ. ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕੋਰੋਨਾ ਮਾਹਮਾਰੀ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਦਿਨ-ਰਾਤ ਨਿਭਾਉਂਦਿਆਂ ਜ਼ਿਲ੍ਹੇ ਨੂੰ ਜ਼ੁਰਮ ਮੁਕਤ ਰੱਖਣ ਲਈ ਵੀ ਆਪਣੀ ਵਚਨਬੱਧਤਾ ਨਿਭਾਈ ਜਾ ਰਹੀ ਹੈ।