ਕਣਕ ਦੀ ਪੱਕ ਰਹੀ ਫਸਲ ਦੇ ਮੱਦੇਨਜ਼ਰ ਢਿੱਲੀਆਂ ਤਾਰਾਂ ਅਤੇ ਸਪਾਰਕ ਕਰਦੇ ਜੀ ਓ ਸਵਿੱਚਾਂ ਨੂੰ ਤੁਰੰਤ ਠੀਕ ਕੀਤਾ ਜਾਵੇ: ਡੀ ਆਈ ਪੀ ਐਸ ਗਰੇਵਾਲ

147

ਕਣਕ ਦੀ ਪੱਕ ਰਹੀ ਫਸਲ ਦੇ ਮੱਦੇਨਜ਼ਰ ਢਿੱਲੀਆਂ ਤਾਰਾਂ ਅਤੇ ਸਪਾਰਕ ਕਰਦੇ ਜੀ ਓ ਸਵਿੱਚਾਂ ਨੂੰ ਤੁਰੰਤ ਠੀਕ ਕੀਤਾ ਜਾਵੇ: ਡੀ ਆਈ ਪੀ ਐਸ ਗਰੇਵਾਲ

ਹੁਸ਼ਿਆਰਪੁਰ 22 ਮਾਰਚ,2023

ਮੁੱਖ ਮੰਤਰੀ  ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ, ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਯੋਗ ਅਗਵਾਈ ਹੇਠ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਖਪਤਕਾਰਾਂ ਨੂੰ ਵਧੀਆ ਬਿਜਲੀ ਸਹੂਲਤਾਂ ਮੁਹੱਈਆ ਕਰਾਉਣ ਦੀ ਦਿਸ਼ਾ ਵੱਲ ਇੰਜ: ਡੀ ਆਈ ਪੀ ਐੈਸ ਗਰੇਵਾਲ ਡਾਇਰੈਕਟਰ/ਵੰਡ ਪੀ ਐਸ ਪੀ ਸੀ ਐਲ ਵਲੋਂ ਵਖ ਵਖ ਜ਼ੋਨਾਂ ਅਧੀਨ ਮੀਟਿੰਗਾਂ ਕਰਨ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ, ਅੱਜ ਉੱਤਰੀ ਜ਼ੋਨ ਦੇ ਦੋ ਵੰਡ ਸਰਕਲਾਂ ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਮੀਟਿੰਗਾਂ ਕੀਤੀਆਂ ਗਈਆਂ।

ਇੰਜ: ਗਰੇਵਾਲ ਵਲੋਂ ਪਹਿਲਾਂ ਦੋਹਾਂ ਸਰਕਲਾਂ ਦੇ ਸਰਕਲ ਅਤੇ ਮੰਡਲ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗ ਵਿੱਚ ਇੰਜ: ਗਰੇਵਾਲ ਵਲੋਂ ਫੀਲਡ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਹੋਏ ਕਿਹਾ ਗਿਆ ਕਿ ਪੈਡੀ ਸੀਜ਼ਨ ਦੇ ਮੱਦੇਨਜ਼ਰ ਮੁਕੰਮਲ ਤਿਆਰੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਗਰਿੱਡਾਂ/ਲਾਈਨਾਂ/ਟਰਾਂਸਫਾਰਮਰਾਂ ਨੂੰ ਪਹਿਲ ਦੇ ਆਧਾਰ ਤੇ ਡੀਲੋਡ ਕਰਵਾਇਆ ਜਾਵੇ। ਕਣਕ ਦੀ ਪੱਕ ਰਹੀ ਫਸਲ ਦੇ ਮੱਦੇਨਜ਼ਰ ਢਿੱਲੀਆਂ ਤਾਰਾਂ ਅਤੇ ਸਪਾਰਕ ਕਰਦੇ ਜੀ ਓ ਸਵਿੱਚਾਂ ਨੂੰ ਤੁਰੰਤ ਠੀਕ ਕੀਤਾ ਜਾਵੇ।

ਕਣਕ ਦੀ ਪੱਕ ਰਹੀ ਫਸਲ ਦੇ ਮੱਦੇਨਜ਼ਰ ਢਿੱਲੀਆਂ ਤਾਰਾਂ ਅਤੇ ਸਪਾਰਕ ਕਰਦੇ ਜੀ ਓ ਸਵਿੱਚਾਂ ਨੂੰ ਤੁਰੰਤ ਠੀਕ ਕੀਤਾ ਜਾਵੇ: ਡੀ ਆਈ ਪੀ ਐਸ ਗਰੇਵਾਲ

ਇੰਜ: ਗਰੇਵਾਲ ਵਲੋਂ ਖਪਤਕਾਰਾਂ ਨੂੰ ਵਧੀਆਂ ਸੇਵਾਵਾਂ ਦੇਣ ਲਈ ਫੀਲਡ ਅਧਿਕਾਰੀਆਂ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਸੰਬੰਧੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਜਿੱਠਿਆ ਜਾਵੇਗਾ। ਇਸ ਸਮੇਂ ਮੀਟਿੰਗਾਂ ਦੌਰਾਨ ਇੰਜ: ਰਮੇਸ਼ ਲਾਲ ਸਰੰਗਲ ਮੁੱਖ ਇੰਜੀਨੀਅਰ ਜਲੰਧਰ, ਇੰਜ: ਡੀ ਆਰ ਬੰਗੜ ਉੱਪ-ਮੁੱਖ ਇੰਜੀਨੀਅਰ, ਵੰਡ ਹਲਕਾ ਕਪੂਰਥਲਾ, ਇੰਜ: ਹਰਮਿੰਦਰ ਸਿੰਘ, ਉੱਪ-ਮੁੱਖ ਇੰਜੀਨੀਅਰ, ਵੰਡ ਹਲਕਾ ਹੁਸ਼ਿਆਰਪੁਰ, ਦੋਵਾਂ ਸਰਕਲਾਂ ਦੇ ਵਧੀਕ ਨਿਗਰਾਨ ਇੰਜੀਨੀਅਰ/ਸੀਨੀਅਰ ਕਾਰਜਕਾਰੀ ਇੰਜੀਨੀਅਰ, ਵਧੀਕ ਨਿਗਰਾਨ ਇੰਜੀਨੀਅਰ ਗਰਿੱਡ ਮੇਂਨਟੀਨੈਂਸ, ਵਧੀਕ ਨਿਗਰਾਨ ਇੰਜੀਨੀਅਰ/ਗਰਿੱਡ ਉਸਾਰੀ ਅਤੇ ਵਧੀਕ ਨਿਗਰਾਨ ਇੰਜੀਨੀਅਰ ਟਰਾਂਸਮਿਸ਼ਨ ਲਾਈਨਜ਼ ਮੌਜੂਦ ਸਨ।

ਇਸ ਉਪਰੰਤ ਇੰਜ: ਡੀ ਆਈ ਪੀ ਐੈਸ ਗਰੇਵਾਲ ਵਲੋਂ ਦੋਵਾਂ ਸਰਕਲਾਂ ਦੇ ਜਨਤਾ ਦੇ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਕੀਤੀਆਂ।ਇੰਜ: ਗਰੇਵਾਲ ਵਲੋਂ ਪ੍ਰਤੀਨਿਧੀਆਂ ਨਾਲ ਇਨ੍ਹਾ ਮੀਟਿੰਗਾਂ ਦੌਰਾਨ ਪੀ ਐਸ ਪੀ ਸੀ ਐਲ ਵਲੋਂ ਖਪਤਕਾਰਾਂ ਨੂੰ ਵਧੀਆਂ ਸੇਵਾਵਾਂ ਦੇਣ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਨਜਿੱਠਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੌਜੂਦ ਪ੍ਰਤੀਨਿਧੀਆਂ ਵਲੋਂ ਦਰਸਾਈਆਂ ਮੁਸ਼ਕਿਲਾਂ/ਕੰਮਾਂ ਨੂੰ ਤੁਰੰਤ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ।ਉਨ੍ਹਾਂ ਵਲੋਂ ਪ੍ਰਤੀਨਿਧੀਆਂ ਵਲੋਂ ਦਿੱਤੇ ਸੁਝਾਵਾਂ ਨੂੰ ਬਹੁਤ ਹੀ ਧਿਆਨਪੂਰਵਕ ਸੁਣਦੇ ਹੋਏ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇੰਜ: ਗਰੇਵਾਲ ਵਲੋਂ ਆਪਣਾ ਮੋਬਾਇਲ ਨੰਬਰ ਪ੍ਰਤੀਨਿਧੀਆਂ ਨਾਲ ਸਾਂਝਾ ਕਰਦੇ ਹੋਏ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਨਾਲ ਨਿੱਜੀ ਸੰਪਰਕ ਕਰਨ ਲਈ ਵੀ ਕਿਹਾ ਗਿਆ। ਇੰਜ: ਗਰੇਵਾਲ ਵਲੋਂ ਜਨਤਾ ਦੇ ਪ੍ਰਤੀਨਿਧੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਇੱਕ ਵਟਸਐਪ ਗਰੁੱਪ ਬਣਾਉਣ ਦੀ ਹਦਾਇਤ ਕੀਤੀ ਗਈ ਜਿਸ ਵਿੱਚ ਜਨਤਾ ਦੇ ਪ੍ਰਤੀਨਿਧੀਆਂ ਨੂੰ ਅਤੇ ਖੁਦ ਉਨ੍ਹਾਂ ਨੂੰ ਸ਼ਾਮਿਲ ਕੀਤਾ ਜਾਵੇ। ਇਨ੍ਹਾਂ ਮੀਟਿੰਗਾਂ ਵਿੱਚ ਕਪੂਰਥਲਾ ਹਲਕਾ ਨਾਲ ਸੰਬੰਧਿਤ ਮੰਜੂ ਰਾਣਾ, ਹਲਕਾ ਇੰਚਾਰਜ, ਕਪੂਰਥਲਾ ਅਤੇ ਰਤਨ ਸਿੰਘ ਕਾਕੜ ਕਲਾਂ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸ਼ਾਹਕੋਟ ਵਲੋਂ ਸ਼ਿਰਕਿਤ ਕੀਤੀ ਗਈ।ਹੁਸ਼ਿਆਰਪੁਰ ਸਰਕਲ ਦੀ ਮੀਟਿੰਗ ਦੌਰਾਨ,  ਕਰਮਜੀਤ ਕੌਰ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹੁਸ਼ਿਆਰਪੁਰ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ,  ਹਰਮੀਤ ਸਿੰਘ ਔਲਖ, ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ, ਸੁਰਿੰਦਰ ਕੁਮਾਰ, ਮੇਅਰ ਹੁਸ਼ਿਆਰਪੁਰ, ਪਰਵੀਨ ਲਤਾ ਸੈਣੀ ਸੀਨੀਅਰ ਡਿਪਟੀ ਮੇਅਰ ਹੁਸ਼ਿਆਰਪੁਰ, ਰੰਜੀਤਾ ਚੌਧਰੀ ਡਿਪਟੀ ਮੇਅਰ ਹੁਸ਼ਿਆਰਪੁਰ, ਸਚਿਨ ਗੁਪਤਾ ਪ੍ਰਤੀਨਿਧੀ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ,  ਕੇਸ਼ਵ ਸਿੰਘ ਸੈਣੀ ਪ੍ਰਤੀਨਿਧੀ ਐਮ ਐਲ ਏ ਟਾਂਡਾ,  ਹਰਪ੍ਰੀਤ ਸਿੰਘ ਧਾਮੀ ਪ੍ਰਤੀਨਿਧੀ ਐਮ ਐਲ ਏ ਹਲਕਾ ਸ਼ਾਮ ਚੌਰਾਸੀ ਅਤੇ ਜਗਜੀਵਨ ਜੱਗੀ ਐਮ ਸੀ ਟਾਂਡਾ ਹੋਰਾਂ ਵਲੋਂ ਸ਼ਿਰਕਿਤ ਕੀਤੀ ਗਈ।

ਜਨਤਾ ਦੇ ਪ੍ਰਤੀਨਿਧੀਆਂ ਵਲੋਂ ਇੰਜ: ਡੀ ਆਈ ਪੀ ਐੈਸ ਗਰੇਵਾਲ ਡਾਇਰੈਕਟਰ/ਵੰਡ ਜੀ ਦੀ ਫੀਲਡ ਦਫਤਰਾਂ ਵਿੱਚ ਜਾ ਕੇ ਜਨਤ ਦੇ ਪ੍ਰਤੀਨਿਧੀਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਸਰਾਹਿਆ ਗਿਆਂ ਅਤੇ ਇਨ੍ਹਾਂ ਮੀਟਿੰਗਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਇਸ ਪ੍ਰਥਾ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ ਗਈ। ਇੰਜ: ਗਰੇਵਾਲ ਵਲੋਂ ਸਾਰੇ ਪ੍ਰਤੀਨਿਧੀਆਂ ਦਾ ਮੀਟਿੰਗ ਅਟੈਂਡ ਕਰਨ ਅਤੇ ਵੱਡਮੁਲੇ ਸੁਝਾਅ ਦੇਣ ਲਈ ਧੰਨਵਾਦ ਕੀਤਾ ਗਿਆ।