ਕਰੋਨਾ ਨੂੰ ਮਾਤ ਦੇ ਕੇ ਸਿਹਤ ਯਾਬ ਹੋਣ ਉਪਰੰਤ ਰਾਮਗਰ ਸੈਣੀਆਂ ਦਾ ਨੋਜਵਾਨ ਪੰਹੁਚਿਆ ਘਰ

332

ਕਰੋਨਾ ਨੂੰ ਮਾਤ ਦੇ ਕੇ ਸਿਹਤ ਯਾਬ ਹੋਣ ਉਪਰੰਤ ਰਾਮਗਰ ਸੈਣੀਆਂ ਦਾ ਨੋਜਵਾਨ ਪੰਹੁਚਿਆ ਘਰ

ਪਟਿਆਲਾ 13 ਅਪਰੈਲ (                     )

ਕਰੋਨਾ ਜਾਂਚ ਲਈ ਭੇਜੇ 4 ਸੈਂਪਲਾ ਵਿਚੋ 3 ਦੀ ਰਿਪੋਰਟ ਆਈ ਨੈਗਟਿਵ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਸ਼ਾਮ ਤੋਂ ਹੁਣ ਤੱਕ ਕਰੋਨਾ ਜਾਂਚ ਲਈ ਲੈਬ ਵਿਚ ਭੇਜੇ 4 ਸੈਂਪਲਾ ਵਿਚੋ 3 ਸੈਂਪਲਾ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਇੱਕ ਸੈਂਪਲ ਦੀ ਰਿਪੋਰਟ ਕੱਲ ਆਵੇਗੀ।ਜਿਲੇ ਵਿਚ ਕੋਵਿਡ ਦੇ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ ਜਿਲੇ ਦੇ 127 ਸੈਂਪਲਾ ਵਿਚੋ ਦੋ ਪੋਜੀਟਿਵ ਅਤੇ 124 ਸੈਂਪਲਾ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਅਤੇ 01 ਦੀ ਰਿਪੋਰਟ ਆਉਣੀ ਬਾਕੀ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਰਾਮਨਗਰ ਸੈਣੀਆਂ ਦਾ 18 ਸਾਲਾ ਨੋਜਵਾਨ ਜੋ ਕਿ ਅੰਬਾਲਾ ਸਿਵਲ ਹਸਪਤਾਲ ਵਿਚ ਕਰੋਨਾ ਪੋਜਟਿਵ ਆਇਆ ਸੀ,ਦੇ ਆਈ.ਸੀ.ਐਮ.ਆਰ ਗਾਈਡਲਾਈਨਜ ਅਨੁਸਾਰ ਚੋਦਾ ਦਿਨਾਂ ਬਾਅਦ ਦੋਨੋ ਕੋਵਿਡ ਟੈਸਟ ਨੈਗਟਿਵ ਆਉਣ ਤੇਂ ਉਸ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿਚੋ ਛੁੱਟੀ ਮਿਲਣ ਤੇਂ ਅੰਬਾਲਾ ਸਿਵਲ ਹਸਪਤਾਲ ਵੱਲੋ ਐਂਬੂਲੈਂਸ ਰਾਹੀ ਸੰਭੂ ਬੈਰੀਅਰ ਤੇਂ ਲਿਆਂਦਾ ਗਿਆ ।

ਜਿਸ ਦੀ ਸੁਚਨਾ ਮਿਲਣ ਤੇਂ ਸਿਵਲ ਸਰਜਨ ਪਟਿਆਲਾ ਵੱਲੋ ਤੁਰੰਤ ਕਮਿਉਨਿਟੀ ਸਿਹਤ ਕੇਂਦਰ ਘਨੋਰ ਤੋਂ ਸਰਕਾਰੀ ਐਂਬੂਲੈਂਸ ਸਮੇਤ ਡਾਕਟਰਾਂ ਦੀ ਟੀਮ ਭੇਜ ਕੇ ਨੋਜਵਾਨ ਨੂੰ ਸ਼ੰਭੂ ਬੈਰੀਅਰ ਤੋਂ ਲੈਕੇ ਉਸ ਦੇ ਪਿੰਡ ਰਾਮਨਗਰ ਸੈਣੀਆਂ ਵਿਖੇ ਘਰ ਤੱਕ ਪੰਹੁਚਇਆ ਗਿਆ।ਇਸ ਤਰਾਂ ਇਹ ਨੋਜਵਾਨ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਇਆ ਹੈ, ਡਾਕਟਰਾਂ ਵੱਲੋ ਉਸ ਨੂੰ ਅਗਲੇ ਚੋਦਾ ਦਿਨਾਂ ਲਈ ਘਰ ਵਿਚ ਹੀ ਕੁਆਰਨਟੀਨ ਰਹਿਣ ਲਈ ਕਿਹਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਇਸ ਦੀ ਰੋਜਾਨਾ ਨਿਗਰਾਨੀ ਕੀਤੀ ਜਾਵੇਗੀ ਹੁਣ ਇਹ ਨੋਜਵਾਨ ਵਿਅਕਤੀ ਬਿੱਲਕੁਲ਼ ਸਿਹਤਮੰਦ ਹੈ।

ਪਿਹੇਵਾ ਬੈਰੀਅਰ ਤੇਂ ਸਿਹਤ ਵਿਭਾਗ ਦੀ ਟੀਮ ਕੰਬਾਈਨ ਡਰਾਈਵਰਾਂ ਨੂੰ ਚੈਕ ਕਰਦੇ ਹੋਏ।

ਉਹਨਾਂ ਦੱਸਿਆਂ ਸਿਵਲ ਲਾਈਨ ਏਰੀਏ ਦਾ ਪੋਜੀਟਿਵ ਕੇਸ ਜੋ ਕਿ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਹੈ ਵੀ ਠੀਕ ਠਾਕ ਹੈ ਅਤੇ ਸਿਹਤ ਯਾਬੀ ਵੱਲ ਹੈ।ਉਹਨਾਂ ਦੱਸਿਆਂ ਕਿ ਜਿਲੇ ਵਿਚ ਕਰੋਨਾ ਦੀ ਸਥਿਤੀ ਕਾਬੂ ਵਿਚ ਹੈ ਅਤੇ ਹਰਿਆਣਾ ਤੋਂ ਪੰਜਾਬ ਵਿਚ ਆ ਰਹੇ ਕੰਬਾਈਨ ਡਰਾਈਵਰਾਂ ਦੀ ਸਕਰੀਨਿੰਗ ਕਰਨ ਲਈ ਸ਼ੰਭੂ, ਰਾਮ ਨਗਰ ਅਤੇ ਪਿਹੋਵਾ ਬਾਰਡਰ ਤੇਂ ਸਿਹਤ ਟੀਮਾਂ ਲਗਾਈਆਂ ਗਈਆਂ ਹਨ ਜੋ ਕਿ ਕੰਬਾਈਨਾਂ ਲੈ ਕੇ ਆ ਰਹੇ ਡਰਾਈਵਰਾਂ ਅਤੇ ਕਲੀਨਰਾ ਦਾ ਸਿਹਤ ਚੈਕਅਪ ਕਰ ਹਰੇ ਹਨ, ਜੋ ਫੱਲ਼ੂ ਵਾਲੇ ਲੱਛਣਾ ਦੇ ਮਰੀਜਾਂ ਦੀ ਸਕਰੀਨਿੰਗ ਕਰਕੇ ਸ਼ੱਕੀ ਮਰੀਜਾਂ ਦੇ ਕਰੋਨਾ ਸਬੰਧੀ ਜਲਦ ਜਾਂਚ ਕਰਵਾਈ ਜਾ ਸਕੇ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਓ ਲਈ ਸਾਰੇ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸਮੇਂ ਸਮੇਂ ਤੇਂ ਸਰਕਾਰ ਵੱਲੋ ਦਿਤੇ ਜਾਂਦੇ ਦਿਸ਼ਾ ਨਿਰਦੇਸ਼ਾ ਦਾ ਪਾਲਣ ਕਰਨ ਤਾਂ ਜੋ ਬਿਮਾਰੀ ਦੇ ਫੈਲਾਓ ਨੂੰ ਰੋਕਿਆ ਜਾ ਸਕੇ।