ਕਾਂਗਰਸੀ ਵਰਕਰਾਂ ਵੱਲੋਂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ ਵਿਚ ਸੰਵਿਧਾਨ ਦਿਵਸ ਮਨਾਇਆ ਗਿਆ

158

ਕਾਂਗਰਸੀ ਵਰਕਰਾਂ ਵੱਲੋਂ  ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ  ਵਿਚ ਸੰਵਿਧਾਨ ਦਿਵਸ ਮਨਾਇਆ ਗਿਆ

ਬਹਾਦਰਜੀਤ ਸਿੰਘ/  ਰੂਪਨਗਰ, 26 ਨਵੰਬਰ, 2022 

ਅੱਜ ਰੂਪਨਗਰ ਦੇ ਜ਼ਿਲ੍ਹਾ ਕਾਂਗਰਸ ਭਵਨ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਯਾਦ ਨੂੰ ਕਰਦੇ ਹੋਏ ਸੰਵਿਧਾਨ ਦਿਵਸ ਮਨਾਇਆ ਗਿਆ । ਇਸ ਮੌਕੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਤੇ ਲੱਗੀ ਹੋਈ ਹੈ ਅਤੇ ਕਾਂਗਰਸ ਪਾਰਟੀ ਸਵਿਧਾਨ ਨੂੰ ਬਚਾਉਣ ਲਈ ਹਰ ਇੱਕ ਕੋਸ਼ਿਸ਼ ਕਰੇਗੀ ਜਿਸ ਨਾਲ ਲੋਕ ਰਾਜ ਵਿੱਚ ਲੋਕਾਂ ਦੀ ਗੱਲ ਸੁਣੀ ਜਾਵੇ ਨਾ ਕਿ ਲੋਕਾਂ ਦੀ ਆਵਾਜ਼ ਨੂੰ ਦੱਬਿਆ-ਕੁਚਲਿਆ ਜਾਵੇ ਕਾਂਗਰਸੀ  ਜ਼ਿਲ੍ਹਾ ਪ੍ਰਧਾਨ ਚੈੜੀਆਂ ਨੇ ਕਿਹਾ ਕਿ ਅੱਜ ਦੇਸ਼ ਨੂੰ ਇਕਜੁੱਟ ਕਰਨ ਦੀ ਲੋੜ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲਾ ਕਾਂਗਰਸ ਭਵਨ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਕਾਂਗਰਸ ਭਵਨ ਵਿੱਚ ਇਕੱਠੇ ਹੋ ਕੇ ਸੰਵਿਧਾਨ ਦਿਵਸ ਮਨਾਇਆ ਗਿਆ ਹੈ ਕਿਉਂਕਿ ਮੋਦੀ ਸਰਕਾਰ ਤਾਨਾਸ਼ਾਹੀ ਰਵਈਏ ਦੇ ਨਾਲ ਕੰਮ ਕਰ ਰਹੀ ਹੈ ਜੋ ਕਿ ਸੰਵਿਧਾਨ ਦੇ ਬਿਲਕੁਲ ਉਲਟ ਹੈ ਬਾਬਾ ਸਾਹਿਬ ਅੰਬੇਦਕਰ ਨੇ ਸਾਰਿਆਂ ਜਾਤਾਂ-ਪਾਤਾਂ ਅਤੇ ਧਰਮਾਂ ਨੂੰ ਬਰਾਬਰ ਰੱਖ ਕੇ ਸੰਵਿਧਾਨ ਦੀ ਰਚਨਾ ਕੀਤੀ ਸੀ ਅਤੇ ਅੱਜ ਦੇਸ਼ ਵਿੱਚ ਜਾਤਾਂ-ਪਾਤਾਂ ਦੇ ਨਾਮ ਤੇ ਹੀ ਵੰਡੀਆਂ ਪਾਈਆਂ ਜਾ ਰਹੀਆਂ ਹਨ

ਕਾਂਗਰਸੀ ਵਰਕਰਾਂ ਵੱਲੋਂ  ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ  ਵਿਚ ਸੰਵਿਧਾਨ ਦਿਵਸ ਮਨਾਇਆ ਗਿਆ

ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ ਜੋ ਦੇਸ਼ ਦੇ ਲੋਕਾਂ ਨੂੰ ਇਕ ਧਾਗੇ ਵਿਚ ਪਰੋਣ ਦਾ ਕੰਮ ਕਰੇਗੀ ਅਤੇ ਹਰੇਕ ਕਾਂਗਰਸੀ ਵਰਕਰ ਇਸ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਵੇਗਾ ।   ਇਸ ਮੌਕੇ ਸੁਖਵਿੰਦਰ ਸਿੰਘ ਵ੍ਹਿਸਕੀ ਸਾਬਕਾ ਚੇਅਰਮੈਨ , ਅਮਰਜੀਤ ਸਿੰਘ ਸੈਣੀ, ਸੁਖਦੇਵ ਸਿੰਘ ਸਪੋਕਮੈਨ ਕਾਂਗਰਸ, ਗੁਰਿੰਦਰਪਾਲ ਸਿੰਘ ਬਿੱਲਾ ਸਾਬਕਾ ਵਾਈਸ ਚੇਅਮੈਨ ਬੀ ਸੀ ਕਮਿਸ਼ਨ, ਰਾਜੇਸ਼ਵਰ ਲਾਲੀ , ਪੌਮੀ ਸੋਨੀ ਕੌਂਸਲਰ , ਸ਼ੀਲਾ ਨਾਰੰਗ ਅਸ਼ੋਕ ਕੁਮਾਰ ਵਾਹੀ, ਸੁਰਿੰਦਰ ਸਿੰਘ ਹਰੀਪੁਰ  ਜ਼ਿਲ੍ਹਾ ਯੂਥ ਪ੍ਰਧਾਨ, ਭੁਪਿੰਦਰ ਸਿੰਘ ਰੈਲੋ ,ਜਰਨੈਲ ਸਿੰਘ ਕਾਬੜਵਾਲ, ਸ਼ਿਵਦਯਾਲ , ਲਖਵੰਤ ਸਿੰਘ ਹਿਰਦਾਪੁਰ, ਐਡਵੋਕੇਟ ਆਰ ਐਨ ਮੋਦਗਿਲ, ਕਰਮਜੀਤ ਸਿੰਘ ਪੰਜੌਲੀ, ਸੇਵਾ ਸਿੰਘ ਬਬਾਨੀ, ਰਵਨੀਤ ਸਿੰਘ ਰਾਣਾ ਰੰਗੀਲਪੁਰ, ਪਰਮਜੀਤ ਸਿੰਘ ਰੋਡ ਮਾਜਰਾ, ਹਰਪ੍ਰੀਤ ਹਿਰਦਪੁਰ, ਦੀਪਕ ਪੁਰਖਾਲੀ, ਸੋਨੂੰ ਵੋਹਰਾ, ਅਸ਼ੋਕ ਸ਼ਾਲਕੀ ਅਕੈਡਮੀ, ਬੌਬੀ ਚੌਹਾਨ, ਰਵਿੰਦਰ ਭੱਟੀ ਹਿਰਦਾਪੂਰ, ਗੁਰਤੇਜ ਸਿੰਘ ਚੈੜੀਆਂ, ਸੂਬੇਦਾਰ ਦੀਦਾਰ ਸਿੰਘ ਬਲਾਕ ਸੰਮਤੀ ਮੈਂਬਰ , ਕਾਲਾ ਪੁਰਖਾਲੀ ਹਾਜਰ ਸਨ।