Homeਪੰਜਾਬੀ ਖਬਰਾਂਕੁਦਰਤੀ ਆਫ਼ਤ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਨੁਕਸਾਨ ਘਟਾਇਆ ਜਾ ਸਕਦਾ:...

ਕੁਦਰਤੀ ਆਫ਼ਤ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਨੁਕਸਾਨ ਘਟਾਇਆ ਜਾ ਸਕਦਾ: ਡਿਪਟੀ ਕਮਿਸ਼ਨਰ

ਕੁਦਰਤੀ ਆਫ਼ਤ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਨੁਕਸਾਨ ਘਟਾਇਆ ਜਾ ਸਕਦਾ: ਡਿਪਟੀ ਕਮਿਸ਼ਨਰ

ਬਹਾਦਰਜੀਤ ਸਿੰਘ/  ਰੂਪਨਗਰ, 6 ਦਸੰਬਰ,2022

ਕਿਸੇ ਵੀ ਕੁਦਰਤੀ ਆਫਤ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ ਜਿਸ ਲਈ ਐਨ.ਡੀ.ਆਰ.ਐਫ. ਦਾ ਮੁੱਖ ਮੰਤਵ ਕਿਸੇ ਹਾਦਸੇ ਦੇ ਸਮੇਂ ਉੱਤੇ ਘਟਨਾ ਵਾਲੀ ਈਮਾਰਤ ਜਾਂ ਥਾਂ ਵਿਖੇ ਬਚਾਅ ਮੁਹਿੰਮ ਚਲਾਉਣੀ, ਹੜਾਂ ਅਤੇ ਪਹਾੜਾਂ ਵਿੱਚ ਲੋਕਾਂ ਨੂੰ ਬਚਾਉਣਾ ਅਤੇ ਮੈਡੀਕਲ ਫਰਸਟ ਰਿਸਪਾਂਸ ਆਦਿ ਸੇਵਾਵਾਂ ਨੂੰ ਮਜਬੂਤ ਕਰਨਾ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਕਟਲੀ ਵਿਖੇ ਐਨ.ਡੀ.ਆਰ.ਐਫ ਦੀਆਂ ਟੀਮਾਂ ਵਲੋਂ ਕੀਤੇ ਜਾ ਰਹੇ ਬਚਾਅ ਮੁਹਿੰਮ ਦੇ ਅਭਿਆਸ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਤੋਂ ਪਹਿਲਾਂ ਬਚਾਅ ਕਾਰਜਾਂ ਦੀਆਂ ਤਿਆਰੀਆਂ ਅਤੇ ਬਚਾਅ ਦੇ ਸਰੋਤਾਂ ਦੀ ਸਹੀ ਵਰਤੋਂ ਕਰਕੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਜਿਸ ਲਈ ਐਨ ਡੀ ਆਰ ਐਫ਼ ਦੀ ਟੀਮਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਹ ਟੀਮਾਂ ਕੁਦਰਤੀ ਆਫ਼ਤ ਵਿਚ ਲੋਕਾਂ ਨੂੰ ਬਚਾਉਣ ਲਈ ਮਾਹਰ ਹੁੰਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਐਨ ਡੀ ਆਰ ਐਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਵੱਡਾ ਉਪਰਾਲਾ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਪਿੰਡ ਵਾਸੀਆਂ ਨੂੰ ਹੜ੍ਹਾਂ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਹੋਵੇ ਜਾਂ ਫਿਰ ਕੋਈ ਘਟਨਾ ਐਨ ਡੀ ਆਰ ਐਫ਼ ਦੀਆਂ ਟੀਮਾਂ ਨੂੰ ਘਟਨਾਸਥਲ ਉੱਤੇ ਪਹੁੰਚਣ ਨੂੰ ਸਮਾਂ ਲਗਦਾ ਹੈ ਇਸ ਦੌਰਾਨ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਹੀ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਵਿਚ ਤਾਲਮੇਲ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਬਿਨਾਂ ਰੋਕਾਵਟ ਪ੍ਰਭਾਵਿਤ ਲੋਕਾਂ ਦੀ ਮਦੱਦ ਕੀਤੀ ਜਾ ਸਕੇ।

ਐਨ ਡੀ ਆਰ ਐਫ਼ ਇੰਸਪੈਕਟਰ ਜਸਵੰਤ ਸਿੰਘ ਨੇ ਸਤਲੁੱਜ ਦਰਿਆ ਵਿਖੇ ਕੀਤੇ ਜਾ ਰਹੇ ਅਭਿਆਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਅੱਜ ਹੜ੍ਹ ਵਿਚ 4-5 ਵਿਅਕਤੀ ਦੇ ਫਸੇ ਹੋਣ ਦੀ ਘਟਨਾ ਦਾ ਨਾਟਕੀਕਰਣ ਕੀਤਾ ਗਿਆ ਹੈ। ਜਿਸ ਉਪਰੰਤ ਉਨਾਂ ਵਲੋਂ ਆਪਣੀ ਟੀਮ ਦੀ ਜਾਣਕਾਰੀ ਵੀ ਪ੍ਰਸ਼ਾਸਨ ਨੂੰ ਦਿੱਤੀ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਦ੍ਰਿਸ਼ ਬਣਾਇਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿਚ ਵਰਖਾ ਜਿਆਦਾ ਹੋਣ ਕਾਰਣ ਸਤਲੁੱਜ ਦਰਿਆ ਦਾ ਪਾਣੀ ਕਾਫੀ ਵੱਧ ਗਿਆ ਹੈ ਜਿਸ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਇਸ ਸਬੰਧੀ ਸੂਚਨਾ ਮਿਲਣ ਉੱਤੇ ਐਨ ਦੀ ਆਰ ਐਫ਼ ਦੀ ਟੀਮਾਂ ਪਹੁੰਚੀਆਂ ਹਨ ਜੋ ਮੁਸਤੈਦੀ ਨਾਲ ਹੜ੍ਹ ਵਿੱਚ ਕਿਸ਼ਤੀਆਂ ਰਾਹੀਂ ਕੰਮ ਕਰ ਰਹੀਆਂ ਹਨ।

ਐਸ ਡੀ ਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਕੋਈ ਵੀ ਘਟਨਾ ਜਿਵੇਂ ਕਿ ਹੜ੍ਹ ਆਉਣਾ, ਅੱਗ ਲੱਗਣ ਜਾ ਫੇਰ ਹੋਰ ਕੋਈ ਘਟਨਾ ਹੋਣ ਉਪਰੰਤ ਪਿੰਡਾਂ ਦੇ ਲੋਕਾਂ, ਸਰਪੰਚਾਂ ਅਤੇ ਪਟਵਾਰੀਆਂ ਤੋਂ ਪਤਾ ਲਗਦਾ ਹੈ ਕਿ ਕਿੰਨਾਂ ਨੁਕਸਾਨ ਹੋਇਆ ਹੈ। ਜਿਸ ਲਈ ਇਹ ਜਰੂਰੀ ਹੈ ਕੋਈ ਵੀ ਘਟਨਾ ਘਟਣ ਉਪਰੰਤ ਪ੍ਰਸ਼ਾਸਨ ਨੂੰ ਜਾਣਕਾਰੀ ਲਾਜ਼ਮੀ ਦਿੱਤੀ ਜਾਵੇ।

ਕੁਦਰਤੀ ਆਫ਼ਤ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਨੁਕਸਾਨ ਘਟਾਇਆ ਜਾ ਸਕਦਾ: ਡਿਪਟੀ ਕਮਿਸ਼ਨਰ

ਉਨ੍ਹਾਂ ਕਿਹਾ ਕਿ ਹੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਲੱਡ ਪਲਾਨ ਬਣਾਈਆ ਜਾਂਦਾ ਹੈ ਅਤੇ ਸਾਰੇ ਵਿਭਾਗਾਂ ਵਲੋਂ ਇਕੱਠੇ ਹੋਕੇ ਬਚਾਅ ਕਾਰਜ ਸ਼ੁਰੂ ਕੀਤਾ ਜਾਂਦਾ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਪਹੁੰਚਾਈ ਜਾਂਦੀ ਹੈ ਅਤੇ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਨੂੰ ਬਚਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਦਾ ਕੰਮ ਵੀ ਬਹੁਤ ਅਹਿਮ ਹੈ ਜਿਨ੍ਹਾਂ ਵੱਲੋਂ ਵੱਖੋ ਵੱਖ ਜਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਵੀ  ਜਾਗਰੂਕ ਕੀਤਾ ਜਾਂਦਾ ਹੈ।

ਸਹਾਇਕ ਸਿਵਲ ਸਰਜਨ ਡਾ ਅੰਜੂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿਚ 16 ਮੋਬਾਈਲ ਟੀਮਾਂ ਅਤੇ 16 ਰੈਪਿਡ ਰਿਸਪੋਂਸ ਟੀਮਾਂ ਬਣਾਈਆਂ ਗਈਆਂ ਹਨ ਜਿਸ ਦੇ ਸੰਚਾਲਨ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਜਾਂਦਾ ਹੈ ਅਤੇ ਲੋੜ ਪੈਣ ਉੱਤੇ ਤਰੁੰਤ ਸਹਾਇਤਾ ਪਹੁੰਚਾਈ ਜਾਂਦੀ ਹੈ। ਬੀਮਾਰੀਆਂ ਤੋਂ ਪ੍ਰਭਾਵਿਤ ਅਤੇ ਜਖਮੀ ਲੋਕਾਂ ਦਾ ਇਲਾਜ ਤੁਰੰਤ ਕੀਤਾ ਜਾਂਦਾ ਹੈ।

ਹੜ੍ਹ ਖਤਮ ਹੋਣ ਤੋਂ ਬਾਅਦ ਵੀ ਸਿਹਤ ਵਿਭਾਗ ਕੰਮ ਕਾਫੀ ਹੁੰਦਾ ਹੈ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ ਜਿਸ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਵੱਡੇ ਪੱਧਰ ਉਤੇ ਮੁਹਿੰਮ ਚਲਾਉਂਦਾ ਹੈ।

ਡੀ ਐਸ ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਉੱਤੇ ਹਰ ਤਰ੍ਹਾਂ ਦੀ ਮਦੱਦ ਨੂੰ ਯਕੀਨੀ ਕੀਤਾ ਜਾਂਦਾ ਹੈ। ਐਕਸਈਐਨ ਸੰਚਾਈ ਵਿਭਾਗ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿੰਚਾਈ ਵਿਭਾਗ ਦਾ ਹੜਾਂ ਨਾਲ ਸਿੱਧਾ ਸਬੰਧ ਹੁੰਦਾ ਹੈ।15 ਜੂਨ ਤੋਂ ਸਤੰਬਰ ਤੱਕ ਦਿਨ ਰਾਤ ਡਿਊਟੀ ਕੀਤੀ ਜਾਂਦੀ ਹੈ ਲੋਅ ਫੱਲਡ ਅਤੇ ਹਾਈ ਫੱਲਡ ਉੱਤੇ ਧਿਆਨ ਰੱਖਿਆ ਜਾਂਦਾ ਹੈ ਜਿਸ ਦੀ ਲੋੜ ਪੈਣ ਉਤੇ ਜਿਲਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਇਸ ਅਭਿਆਸ ਦੌਰਾਨ ਹੜ੍ਹ ਵਿਚ ਵਿਸ਼ੇਸ਼ ਤੌਰ ਉੱਤੇ ਪਲਾਸਟਿਕ ਦੀਆਂ ਬੋਤਲਾਂ, ਪਾਈਪਾਂ, ਪਲਾਸਟਿਕ ਕੈਨਿਆਂ ਅਤੇ ਲੱਕੜ ਆਦਿ ਦੀ ਕਿਵੇਂ ਡੁੱਬਣ ਤੀ ਬਚਣਾ ਹੈ ਉਸ ਬਾਰੇ ਪਿੰਡ ਵਾਸੀਆਂ ਅਤੇ ਕਰਮਚਾਰੀਆਂ ਨੂੰ ਦੱਸਿਆ ਗਿਆ।

ਇਸ ਮੌਕੇ ਸਹਾਇਕ ਕਮਿਸ਼ਨਰ ਅਨਮਜੋਤ ਕੌਰ, ਐਸਡੀਐਮ ਰੂਪਨਗਰ  ਹਰਬੰਸ ਸਿੰਘ, ਜ਼ਿਲ੍ਹਾ ਮਾਲ ਅਫਸਰ ਰੂਪਨਗਰ ਗੁਰਦੇਵ ਸਿੰਘ ਧੰਮ, ਤਹਿਸੀਲਦਾਰ ਰੂਪਨਗਰ ਜਸਪ੍ਰੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ  ਰੁਪੇਸ਼ ਕੁਮਾਰ, ਡੀਐਸਪੀ  ਤਰਲੋਚਨ ਸਿੰਘ ਤੇ ਗੁਰਮੀਤ ਸਿੰਘ, ਐਨ.ਡੀ.ਆਰ.ਐੱਫ. ਤੋਂ ਕਮਾਂਡਰ ਡੀ.ਐਲ. ਜਾਖੜ, ਇੰਸਪੈਕਟਰ  ਬਲਜੀਤ ਸਿੰਘ ਸੁੱਧ, ਇੰਸਪੈਕਟਰ  ਜਸਵੰਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

 

LATEST ARTICLES

Most Popular

Google Play Store