ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵਪਾਰ ਮੰਡਲ ਅਤੇ ਸ਼ਹਿਰ ਵਾਸੀਆ ਦੀਆਂ ਮੁਸਕਿਲਾ ਸੁਣੀਆ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵਪਾਰ ਮੰਡਲ ਅਤੇ ਸ਼ਹਿਰ ਵਾਸੀਆ ਦੀਆਂ ਮੁਸਕਿਲਾ ਸੁਣੀਆ

ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ ,4 ਸਿਤੰਬਰ,2022

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਬੀਤੀ ਦੇਰ ਸ਼ਾਮ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਦੀਪਕ ਆਂਗਰਾ ਦੇ ਘਰ ਪਹੁੰਚੇ ਉਹਨਾਂ ਦਾ ਪ੍ਰਧਾਨ ਦੀਪਕ ਆਂਗਰਾ ਸਮੇਤ ਮੁਹੱਲਾ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ।

ਗੌਰਤਲਬ ਹੈ ਕਿ ਉਹ ਸਥਾਨਕ ਧਰਮ ਸਭਾ ਮੰਦਿਰ ਚ ਚੱਲ ਰਹੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਪਹੁੰਚੇ ਸਨ। ਇਸ ਮੌਕੇ ਤੇ ਜਿੱਥੇ ਕੈਬਨਿਟ ਮੰਤਰੀ ਹਰਜੋਤ ਬੈਂਸ ਵਲੋਂ ਸਾਰੇ ਸ਼ਹਿਰਵਾਸੀਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਹਨਾਂ ਵਲੋਂ ਸ਼ਹਿਰਵਾਸੀਆਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਤੇ ਉਹਨਾਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਉਹਨਾਂ ਕਿਹਾ ਕਿ ਦੀਪਕ ਆਂਗਰਾ ਦਾ ਸਮਾਜ ਸੇਵਾ ਵਿਚ ਵੱਡਾ ਯੋਗਦਾਨ ਹੈ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵਪਾਰ ਮੰਡਲ ਅਤੇ ਸ਼ਹਿਰ ਵਾਸੀਆ ਦੀਆਂ ਮੁਸਕਿਲਾ ਸੁਣੀਆ

ਉਨ੍ਹਾਂ ਨੇ ਕਿਹਾ ਕਿ ਸਮਾਜ ਦੀ ਸੇਵਾ ਕਰਨ ਵਾਲਿਆ ਦਾ ਉਹ ਹਮੇ਼ਸਾ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਂਨ ਸਰਕਾਰ ਦੀਆ ਭਲਾਂਈ ਸਕੀਮਾ ਦਾ ਲਾਭ ਲੋੜਵੰਦਾ ਤੇ ਯੋਗ ਲੋਕਾਂ ਤੱਕ ਪਹੁੰਚਾਉਣ ਲਈ ਅਸੀ ਮਿਹਨਤ ਕਰ ਰਹੇ ਹਾਂ।

ਇਸ ਮੌਕੇ ਤੇ ਉਹਨਾਂ ਨਾਲ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ ਜਸਬੀਰ ਸਿੰਘ ਅਰੋੜਾ, ਡਾਕਟਰ ਸੰਜੀਵ ਗੌਤਮ, ਦੀਪਕ ਸੋਨੀ, ਜਸਪ੍ਰੀਤ ਜੇ.ਪੀ, ਅਨੁਰਤ ਸ਼ਰਮਾ, ਸੋਹਣ ਸਿੰਘ ਬੈਂਸ, ਯੂਥ ਵਿੰਗ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਸ਼ੰਮੀ ਬਰਾਰੀ, ਚਿਰਾਗ ਆਂਗਰਾ, ਰਾਜਪਾਲ ਆਂਗਰਾ, ਗੋਪਾਲ ਚੰਦ ਬੇਦੀ, ਪੰਕਜ ਬਸੀ, ਮੁਨੀਸ਼ ਕੋਸ਼ਲ, ਸਚਿਨ ਬਸੀ, ਨੀਨੂ ਪੰਡਿਤ, ਨਰੇ਼ਸ ਮਹਿਤਾ, ਅਮਿਤ ਬੱਸੀ,ਤਰਲੋਚਨ,ਈਸ਼ਾਨ ਗੋਤਮ, ਲਲਿਤ ਅਚਾਰਿਆ, ਰੋਹਿਤ ਕਾਲੀਆ, ਗਿਆਨ ਮਹਾਜਨ, ਰਮਨ ਕੋਸ਼ਲ, ਰੇਨੂੰ ਬੇਦੀ, ਅਮਿਤ ਜੱਸਲ,ਨਿਤਿਨ, ਅੰਕੁਸ਼, ਮੋਹਿਤਸਮੇਤ ਵੱਡੀ ਗਿਣਤੀ ਵਿਚ ਵਰਕਰ ਤੇ ਸ਼ਹਿਰਵਾਸੀ ਹਾਜਰ ਸਨ।