ਕੋਰੋਨਾ ਧਮਾਕਾ- ਪਟਿਆਲਾ ਜਿਲੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ

157

ਕੋਰੋਨਾ ਧਮਾਕਾ- ਪਟਿਆਲਾ ਜਿਲੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ

ਪਟਿਆਲਾ, 20 ਅਪ੍ਰੈਲ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲ੍ਹੇ ਵਿੱਚ ਕੁੱਲ 4806 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1,69,516 ਹੋ ਗਈ ਹੈ।ਮਿਤੀ 21 ਅਪ੍ਰੈਲ ਦਿਨ ਬੁੱਧਵਾਰ ਨੂੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈਂਪਾ ਬਾਰੇ ਜਾਣਕਾਰੀ ਦਿੰਦੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇਂ ਕਿਹਾ ਮਿਤੀ 21 ਅਪ੍ਰੈਲ ਦਿਨ ਬੁੱਧਵਾਰ ਪਟਿਆਲਾ ਸ਼ਹਿਰ ਦੇ ਲਾਇਨਜ ਕਲੱਬ ਇੰਟਰਨੈਸ਼ਨਲ ਸੰਤਾ ਦੀ ਕੁਟੀਆ ਚਰਨ ਬਾਗ, ਹਨੁਮਾਨ ਮੰਦਰ ਗੱਲੀ ਨੰਬਰ 9 ਅਨੰਦ ਨਗਰ ਬੀ, ਹਨੁਮਾਨ ਮੰਦਰ ਕਾਰਖਾਸ ਕਲੋਨੀ, ਅਪਾਹਜ ਆਸ਼ਰਮ ਰਾਜਪੁਰਾ ਰੋਡ, ਰਾਜਪੁਰਾ ਦੇ ਵਾਰਡ ਨੰਬਰ 27 ਵਿਸ਼ਵਕਰਮਾ ਮੰਦਰ, ਨਾਭਾ ਵਾਰਡ ਨੰਬਰ 9,10 ਭੱਟਾ ਸਟਰੀਟ, ਸਮਾਣਾ ਦੇ ਵਾਰਡ ਨੰਬਰ 12 ਅਮਾਮਗੜ ਬਸਤੀ, ਪਾਤੜਾਂ ਦੇ ਵਾਰਡ ਨੰਬਰ 11 ਨਿਉ ਮਾਲਵਾ ਕੰਪਲੈਕਸ, ਵਾਰਡ ਨੰਬਰ 12 ਧਰਮਸ਼ਾਾਲਾ, ਭਾਦਸੋਂ ਦੇ ਕੋਆਪਰੇਟਿਵ ਸੋਸਾਇਟੀ ਹਿਆਣਾਕਲਾਂ, ਕਲਰਮਾਜਰਾ, ਵਾਰਡ ਨੰਬਰ 1 ਗੁਰੂਦੁਆਰਾ ਸਿੰਘ ਸਭਾ, ਕੋਲੀ ਦੇ ਕੋਆਪਰੇਟਿਵ ਸੋਸਾਇਟੀ ਸਵਾਜਪੁਰ, ਦੁਧਨਸਾਧਾ ਕੋਆਪਰੇਟਿਵ ਸੁਸਾਇਟੀ ਬਾਂ੍ਰਚ ਦੇਵੀਗੜ, ਹਰਪਾਲਪੁਰ ਦੇ ਕੋਆਪਰੇਟਿਵ ਸੋਸਾਇਟੀ ਭੱਠ ਮਾਜਰਾ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਸ਼ਾਹਪੁਰ, ਲੁੱਟਕੀ ਮਾਜਰਾ, ਸਬ ਸਿਡਰੀ ਸਿਹਤ ਕੇਂਦਰ ਘੱਗਾ, ਘਨੋਰ ਦੇ ਵਾਰਡ ਨੰਬਰ 4,5, ਮਹਿਰਾ ਧਰਮਸ਼ਾਲਾ ਘਨੌਰ, ਕਾਲੋਮਾਜਰਾ ਕੋਆਪਰੇਟਿਵ ਸੋਸਾਇਟੀ ਭੇਡਵਾਲ, ਦੁਧਨਸਾਧਾ ਸੀ.ਡੀ ਸਨੌਰ, ਆਦਿ  ਵਿਖੇ ਕੋਵਿਡ ਟੀਕਾਕਰਨ ਕੈਨਪ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣ। ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਬੁੱਧਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਟੀਕਾਕਰਨ ਪ੍ਰੀਕਿਰਿਆ ਆਮ ਵਾਂਗ ਜਾਰੀ ਰਹੇਗੀ।

ਕੋਰੋਨਾ ਧਮਾਕਾ- ਪਟਿਆਲਾ ਜਿਲੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ

ਅੱਜ ਜਿਲੇ ਵਿੱਚ 424 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ. ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4685 ਦੇ ਕਰੀਬ ਰਿਪੋਰਟਾਂ ਵਿਚੋਂ 424 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 28,155 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 411 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 24587 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2885 ਹੈ। ਸੱਤ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 688 ਹੋ ਗਈ ਹੈ. ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ.

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 424 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 283, ਨਾਭਾ ਤੋਂ 24, ਰਾਜਪੁਰਾ ਤੋਂ 10, ਸਮਾਣਾ ਤੋਂ 17, ਬਲਾਕ ਭਾਦਸੋ ਤੋਂ 16, ਬਲਾਕ ਕੌਲੀ ਤੋਂ 14, ਬਲਾਕ ਕਾਲੋਮਾਜਰਾ ਤੋਂ 04 ਬਲਾਕ ਸ਼ੁਤਰਾਣਾ ਤੋਂ 21, ਬਲਾਕ ਹਰਪਾਲਪੁਰ ਤੋਂ 08, ਬਲਾਕ ਦੁਧਣਸਾਧਾਂ ਤੋਂ 26 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 42 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 382 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਸਰਕਾਰ ਦੀਆਂ ਗਾਈਡਲਾਈਨ ਅਨੁਸਾਰ ਜਿਹੜੀਆਂ ਪ੍ਰਾਈਵੇਟ ਲੈਬ ਆਪਣੇ ਪੱਧਰ ਤੇਂ ਕੋਵਿਡ ਸਬੰਦੀ ਸੈਂਪਲ ਇੱਕਠੇ ਕਰ ਰਹੇ ਹਨ ਅਤੇ ਰੈਪਿਡ ਐਂਟੀਜਨ ਟੈਸਟ ਕਰ ਰਹੇ ਹਨ। ਉਹਨਾਂ ਲਈ ਨਵੇਂ ਹੁਕਮਾਂ ਅਨੁਸਾਰ ਆਰ.ਟੀ.ਪੀ.ਸੀ.ਆਰ.ਸੈਂਪਲ ਕੁਲੈਕਸ਼ਨ ਲਈ 450/ ਰੁਪਏ ਅਤੇ ਐਂਟੀਜਨ ਟੈਸਟ ਲਈ 350/- ਰੁਪਏ ਕੀਮਤ ਨਿਰਧਾਰਤ ਕੀਤੀ ਗਈ ਹੈ।

ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੇ ਪਾਵਰ ਕਲੋਨੀ ਬਡੁੰਗਰ ਰੋਡ ਵਿੱਚ 8 ਪੋਜਟਿਵ ਕੇਸ ਆਉਣ ਤੇ ਮਾਈਕਰੋਕੰਟੈਨਮੈਨਟ ਲਗਾ ਦਿਤੀ ਗਈ ਹੈੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4744 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,98,612 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 28155 ਕੋਵਿਡ ਪੋਜਟਿਵ, 4,66,449 ਨੈਗੇਟਿਵ ਅਤੇ ਲਗਭਗ 3608 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।