ਖੰਨਾ ਪੁਲਿਸ ਦੀ ਹਿਰਾਸਤ ਵਿਚੋਂ ਫ਼ਰਾਰ ਦੋਸ਼ੀ ਪਟਿਆਲਾ ਪੁਲਿਸ ਵੱਲੋਂ ਕਾਬੂ

207

ਖੰਨਾ ਪੁਲਿਸ ਦੀ ਹਿਰਾਸਤ ਵਿਚੋਂ ਫ਼ਰਾਰ ਦੋਸ਼ੀ ਪਟਿਆਲਾ ਪੁਲਿਸ ਵੱਲੋਂ ਕਾਬੂ

ਪਟਿਆਲਾ, 21 ਜਨਵਰੀ:
ਖੰਨਾ ਪੁਲਿਸ ਦੀ ਹਿਰਾਸਤ ਵਿੱਚੋਂ ਫ਼ਰਾਰ ਹੋਏ ਰਜਿੰਦਰ ਕੁਮਾਰ ਵਾਲੀਆ ਉਰਫ਼ ਨਰਿੰਦਰ ਉਰਫ਼ ਜਤਿੰਦਰ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਸਨੌਰੀ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਡੀ.ਐਸ.ਪੀ. ਸਿਟੀ-1 ਯੋਗੇਸ਼ ਸ਼ਰਮਾ ਦੀ ਨਿਗਰਾਨੀ ਹੇਠ ਮੁੱਖ ਥਾਣਾ ਅਫ਼ਸਰ ਕੋਤਵਾਲੀ ਇੰਸਪੈਕਟਰ ਸੁਖਦੇਵ ਸਿੰਘ ਵੱਲੋਂ ਖੰਨਾ ਪੁਲਿਸ ਦੀ ਹਿਰਾਸਤ ਵਿੱਚੋਂ 7 ਜਨਵਰੀ 2020 ਨੂੰ ਫ਼ਰਾਰ ਹੋਏ ਦੋਸ਼ੀ ਰਜਿੰਦਰ ਕੁਮਾਰ ਵਾਲੀਆ ਉਰਫ਼ ਨਰਿੰਦਰ ਉਰਫ਼ ਜਤਿੰਦਰ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਸਨੌਰ ਜ਼ਿਲ੍ਹਾ ਪਟਿਆਲਾ ਨੂੰ ਮਿਤੀ 20 ਜਨਵਰੀ 2020 ਨੂੰ ਸਨੌਰੀ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਮੁਕੱਦਮਾ ਨੰਬਰ 3 ਮਿਤੀ 4 ਜਨਵਰੀ 2020 ਅ/ਧ 420 ਹਿੰ: ਦੰ: ਥਾਣਾ ਸਿਟੀ ਖੰਨਾ ਦਰਜ ਹੋਇਆ ਸੀ ਅਤੇ ਇਹ 7 ਜਨਵਰੀ ਨੂੰ ਖੰਨਾ ਪੁਲਿਸ ਦੀ ਹਿਰਾਸਤ ਵਿੱਚ ਫ਼ਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਖਿਲਾਫ਼ ਪਟਿਆਲਾ ਅਤੇ ਚੰਡੀਗੜ੍ਹ ਵਿਖੇ ਧੋਖਾਧੜੀ ਅਤੇ ਠੱਗੀ ਦੇ ਚਾਰ ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚ ਇਹ ਭਗੌੜਾ ਚਲਿਆ ਆ ਰਿਹਾ ਸੀ।

ਐਸ.ਐਸ.ਪੀ. ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਜਿੰਦਰ ਕੁਮਾਰ ਵਾਲੀਆ ਉਰਫ਼ ਨਰਿੰਦਰ ਉਰਫ਼ ਜਤਿੰਦਰ ਕੁਮਾਰ ਇਕ ਸ਼ਾਤਰ ਕਿਸਮ ਦਾ ਵਿਅਕਤੀ ਹੈ, ਜਿਸ ਵੱਲੋਂ ਬੈਂਕਾਂ ਵਿਚ ਆਮ ਤੌਰ ‘ਤੇ ਨਗਦੀ ਜਮ੍ਹਾਂ ਕਰਵਾਉਣ ਲਈ ਲਾਈਨ ਵਿਚ ਖੜੇ ਵਿਅਕਤੀਆਂ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਸ਼ਾਤਰ ਠੱਗ ਵੱਲੋਂ ਖਾਸ ਤੌਰ ‘ਤੇ ਬਜ਼ੁਰਗ ਲੋਕਾਂ, ਔਰਤਾਂ ਅਤੇ ਅਪਾਹਜ ਵਿਅਕਤੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਖੰਨਾ ਪੁਲਿਸ ਦੀ ਹਿਰਾਸਤ ਵਿਚੋਂ ਫ਼ਰਾਰ ਦੋਸ਼ੀ ਪਟਿਆਲਾ ਪੁਲਿਸ ਵੱਲੋਂ ਕਾਬੂ
ਐਸ.ਐਸ.ਪੀ. ਨੇ ਨਰਿੰਦਰ ਉਰਫ਼ ਜਤਿੰਦਰ ਕੁਮਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੀ ਉਮਰ 48 ਸਾਲ ਹੈ ਅਤੇ ਇਹ ਸਨੌਰ ਜ਼ਿਲ੍ਹਾ ਪਟਿਆਲਾ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਇਸ ਖਿਲਾਫ਼ ਮੁਕੱਦਮਾ ਨੰਬਰ 291/2009 ਅ/ਧ 420, 467, 468 ਹਿੰ: ਦੰ: ਥਾਣਾ ਸੈਕਟਰ 17 ਚੰਡੀਗੜ (ਪੀ.ਓ), ਮੁਕੱਦਮਾ ਨੰਬਰ 15/2010 ਅ/ਧ 420, 406 ਹਿੰ: ਦੰ: ਥਾਣਾ ਕੋਤਵਾਲੀ ਪਟਿਆਲਾ (ਪੀ.ਓ), ਮੁਕੱਦਮਾ ਨੰਬਰ 49/2010 ਅ/ਧ 420, 406 ਹਿੰ: ਦੰ: ਥਾਣਾ ਬਨੂੜ (ਪੀ.ਓ) ਅਤੇ ਮੁਕੱਦਮਾ ਨੰਬਰ 84/2010 ਅ/ਧ 420, 406 ਹਿੰ: ਦੰ: ਥਾਣਾ ਸਿਵਲ ਲਾਈਨ, ਪਟਿਆਲਾ (ਪੀ.ਓ) ਦਰਜ ਹਨ।

ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਭਗੌੜੇ ਨੂੰ ਗ੍ਰਿਫਤਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸੀ.ਸੀ-1 ਸਰਟੀਫਿਕੇਟ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।