ਚੋਣਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਜਿੱਤਾੳਣਗੇ ਰਾਜ ਦੇ ਲੋਕ-ਪ੍ਰਨੀਤ ਕੌਰ

127
Social Share

ਚੋਣਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਜਿੱਤਾੳਣਗੇ ਰਾਜ ਦੇ ਲੋਕ-ਪ੍ਰਨੀਤ ਕੌਰ

ਸਮਾਣਾ /ਪਾਤੜਾਂ, 6 ਫਰਵਰੀ ( ):

ਅੱਜ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਸਮਾਣਾ/ ਪਾਤੜਾਂ ਪੁੱਜੇ ਪਟਿਆਲਾ ਤੋਂ ਲੋਕ ਸਭਾ ਮੈਂਬਰ  ਪ੍ਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਚਹੁੰਪੱਖੀ ਵਿਕਾਸ ਲਈ ਬਿਨ੍ਹਾਂ ਕਿਸੇ ਵਿਤਕਰੇ ਤੋਂ ਗ੍ਰਾਂਟਾਂ ਜਾਰੀ ਕਰਕੇ ਫੰਡ ਖ਼ਰਚੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ‘ਚ ਵਿਕਾਸ ਦੇ ਕੰਮਾਂ ਦੇ ਨਾਮ ‘ਤੇ ਵੋਟਾਂ ਮੰਗ ਰਹੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਸਮਾਣਾ / ਪਾਤੜਾਂ ਸ਼ਹਿਰ ‘ਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ।

ਪ੍ਰਨੀਤ ਕੌਰ ਨੇ ਹਲਕਾ ਸਮਾਣਾ ਦੇ ਵਿਧਾਇਕ  ਰਾਜਿੰਦਰ ਸਿੰਘ ਨਾਲ ਗਰੀਨ ਟਾਊਨ, ਐਮ.ਸੀ. ਚੌਂਕ, ਮਲਕਾਣਾ ਪੱਤੀ ਅਤੇ ਅੰਬੇਡਕਰ ਚੌਂਕ ਵਿਖੇ ਨਗਰ ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਨ੍ਹਾਂ ਚੋਣਾਂ ਦੌਰਾਨ ਮਹਿਲਾਵਾਂ ਨੂੰ 50 ਫੀਸਦੀ ਰਾਖਵੇਂਕਰਨ ਦਾ ਹੱਕ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁਟ ਹੋਕੇ ਆਪਣੇ ਸ਼ਹਿਰ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਸਮਾਣਾ ਸ਼ਹਿਰ ਲਈ ਐਮ.ਐਲ.ਏ. ਰਾਜਿੰਦਰ ਸਿੰਘ ਦੀ ਅਗਵਾਈ ਹੇਠ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਲਾਮਿਸਾਲ ਦੱਸਦਿਆਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਕਿ ਸ਼ਹਿਰ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਨਿਰਵਿਘਨ ਨੇਪਰੇ ਚੜ੍ਹਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਮਾਣਾ ਨੇ ਉਨ੍ਹਾਂ ਨੂੰ 5 ਵਾਰ ਵੋਟਾਂ ਪਾ ਕੇ ਜਿਤਾਇਆ ਹੈ।

ਪਾਤੜਾਂ ਵਿਖੇ ਵਿੱਚ ਉਨ੍ਹਾਂ ਦੇ ਨਾਲ ਹਲਕਾ ਸ਼ੁਤਰਾਣਾ ਦੇ ਵਿਧਾਇਕ  ਨਿਰਮਲ ਸਿੰਘ ਵੀ ਮੌਜੂਦ ਸਨ। ਪ੍ਰਨੀਤ ਕੌਰ ਨੇ ਆਪਣੇ ਸੰਬੋਧਨ ‘ਚ ਕਿਹਾ ਪੰਜਾਬ ‘ਚ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਰਾਜ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਕਿਸੇ ਵੀ ਹਲਕੇ ਜਾਂ ਇਲਾਕੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਜਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪਾਤੜਾਂ ਸ਼ਹਿਰ ‘ਚ ਹੀ 40 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ। ਇਸ ਤੋਂ ਬਿਨ੍ਹਾਂ ਹਲਕੇ ਸ਼ੁਤਰਾਣੇ ‘ਚ ਵੀ ਲੜਕੀਆਂ ਲਈ ਆਈ.ਟੀ.ਆਈ. ਮਨਜੂਰ ਹੋ ਚੁੱਕੀ ਹੈ ਤੇ ਇਸ ਦਾ ਕੰਮ ਅਗਲੇ ਵਿੱਤੀ ਸਾਲ ਤੋਂ ਸ਼ੁਰੂ ਹੋ ਜਾਵੇਗਾ।
ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਜਿੱਤਾੳਣਗੇ ਰਾਜ ਦੇ ਲੋਕ-ਪ੍ਰਨੀਤ ਕੌਰ

 

ਪ੍ਰਨੀਤ ਕੌਰ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਆਪਣੇ ਹੱਕਾਂ ਦੀ ਆਵਾਜ ਉਠਾ ਰਹੇ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ, ਜਿਸ ਕਰਕੇ ਅੱਜ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਅੰਦੋਲਨ ਕਰ ਰਿਹਾ ਹੈ ਪਰੰਤੂ ਅੰਤ ਨੂੰ ਮੋਦੀ ਸਰਕਾਰ ਨੂੰ ਲੋਕਾਂ ਅੱਗੇ ਝੁਕਣਾ ਹੀ ਪਵੇਗਾ।

ਇਸ ਮੌਕੇ ਸਮਾਣਾ ਦੇ ਸ਼ਿਵ ਕੁਮਾਰ ਘੱਗਾ, ਚਰਨ ਦਾਸ ਗੁਪਤਾ, ਪ੍ਰੇਮ ਪਾਲ, ਪ੍ਰਦੁਮਨ ਸਿੰਘ ਵਿਰਕ, ਪਵਨ ਬਾਂਸਲ, ਬਾਲੀ ਕੋਚਰ, ਅਰਜਨ ਸਿੰਘ, ਮੋਹਨ ਲਾਲ ਸ਼ਰਮਾ, ਮੋਂਟੂ ਸਿੰਗਲਾ, ਜਸਕਰਨ ਵੜੈਚ, ਯਸ਼ਪਾਲ ਸਿੰਗਲਾ, ਹੀਰਾ ਜੈਨ, ਹਰੀਰਾਮ ਵਰਮਾ, ਰਤਨ ਚੀਮਾ, ਸ਼ੰਕਰ ਜਿੰਦਲ, ਦਿਨੇਸ਼ ਜੈਨ, ਮੰਗਤ ਸਿੰਗਲਾ, ਮੰਗਤ ਰਾਏ, ਮੰਗਤ ਸਿੰਗਲਾ, ਰਾਜਿੰਦਰ ਬਾਲੀ, ਲਾਡੀ ਸਰਪੰਚ, ਅਸ਼ਵਨੀ ਗੁਪਤਾ, ਯਸ਼ਪਾਲ ਸਿੰਗਲਾ, ਪ੍ਰਮੋਦ ਸਿੰਗਲਾ, ਜੀਵਨ ਗਰਗ, ਸ਼ਾਮ ਸਿੰਗਲਾ, ਚਾਂਦ ਵਰਮਾ, ਸ਼ੰਕਰ ਜਿੰਦਲ, ਰਕੇਸ਼ ਜਿੰਦਲ, ਡਾ. ਸਤਪਾਲ ਜੌਹਰੀ, ਗੋਪਾਲ ਕੁਮਾਰ, ਪ੍ਰਦੀਪ ਸ਼ਰਮਾ, ਪਵਨ ਸ਼ਾਸਤਰੀ ਅਤੇ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।

ਪਾਤੜਾਂ ਵਿਖੇ ਇਸ ਮੌਕੇ ਨਗਰ ਕੌਂਸਲ ਚੋਣਾਂ ਦੇ ਕਾਂਗਰਸੀ ਉਮੀਦਵਾਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ, ਸੰਸਦ ਮੈਂਬਰ ਦੇ ਨਿਜੀ ਸਕੱਤਰ ਬਲਵਿੰਦਰ ਸਿੰਘ, ਕਾਂਗਰਸ ਦੇ ਸੂਬਾ ਸਕੱਤਰ ਸੁਰਿੰਦਰ ਸਿੰਘ ਘੁੰਮਣ, ਤਰਸੇਮ ਬਾਂਸਲ, ਚੇਅਰਮੈਨ ਤਰਲੋਚਨ ਸਿੰਘ, ਵਾਈਸ ਚੇਅਰਮੈਨ ਰਾਮ ਪਾਲ, ਅਮਨਦੀਪ ਸਿੰਘ, ਪ੍ਰੇਮ ਗੁਪਤਾ, ਸੂਬਾ ਸਿੰਘ ਸੇਲਵਾਲਾ, ਕੀਮਤੀ ਲਾਲ, ਜੈਪ੍ਰਕਾਸ਼ ਡੇਜੀ, ਚਿਮਨ ਲਾਲ, ਸਤੀਸ਼ ਕੁਮਾਰ, ਬਗੀਚਾ ਸਿੰਘ, ਬਲਦੇਵ ਸਿੰਘ ਅਤੇ ਹੋਰ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।