ਜਥੇਦਾਰ ਭਾਗ ਸਿੰਘ ਅਕਾਲੀ ਦਲ 1920 ਦੇ ਜਿਲ੍ਹਾ ਰੂਪਨਗਰ ਦੇ ਪ੍ਧਾਨ ਨਿਯੁਕਤ ਕੀਤੇ

282

ਜਥੇਦਾਰ ਭਾਗ ਸਿੰਘ ਅਕਾਲੀ ਦਲ 1920 ਦੇ ਜਿਲ੍ਹਾ ਰੂਪਨਗਰ ਦੇ ਪ੍ਧਾਨ ਨਿਯੁਕਤ ਕੀਤੇ

ਬਹਾਦਰਜੀਤ ਸਿੰਘ/  ਰੂਪਨਗਰ, 13 ਦਸੰਬਰ,2022

ਅਕਾਲੀ ਦਲ 1920 ਵੱਲੋਂ ਸਿਆਸੀ ਸਗਰਮੀਆਂ ਨੂੰ ਤੇਜ਼ ਕਰਦਿਆਂ ਅੱਜ ਪਾਰਟੀ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਨੇ ਸਾਬਕਾ ਵਿਧਾਇਕ ਸਵਰਗੀ ਮਾਧੋ ਸਿੰਘ ਦੇ ਪੁੱਤਰ ਜਥੇਦਾਰ ਭਾਗ ਸਿੰਘ ਰੂਪਨਗਰ ਜ਼ਿਲ੍ਹੇ ਦਾ ਪ੍ਰਧਾਨ ਬਣਾ ਕੇ ਮਾਣ ਬਖਸ਼ਿਆ ਹੈ। ਜਥੇਦਾਰ ਭਾਗ ਸਿੰਘ ਪੁਰਾਣੇ ਟਕਸਾਲੀ ਆਗੂ ਹਨ ਜੋ ਪਾਰਟੀ ਨਾਲ ਲੰਬੇ ਸਮੇਂ ਚਟਾਨ ਵਾਂਗ ਖੜ੍ਹੇ ਹਨ ਅਤੇ ਆਪਣੀਆ ਸਿਆਸੀ ਵਿਰੋਧੀ ਪਾਰਟੀਆਂ ਨਾਲ ਹਰੇਕ ਮੁੱਦੇ ਤੇ ਲੜਦੇ ਆ ਰਹੇ ਹਨ।

ਜਥੇਦਾਰ ਭਾਗ ਸਿੰਘ ਅਕਾਲੀ ਦਲ 1920 ਦੇ ਜਿਲ੍ਹਾ ਰੂਪਨਗਰ ਦੇ ਪ੍ਧਾਨ ਨਿਯੁਕਤ ਕੀਤੇ

ਦੱਸਣਯੋਗ ਹੈ ਕਿ ਜਥੇਦਾਰ ਭਾਗ ਸਿੰਘ ਦੇ ਪਿਤਾ ਸਵਰਗੀ ਵਿਧਾਇਕ ਮਾਧੋ ਸਿੰਘ 1977 ਵਿਚ ਸ਼੍ਰੋਮਣੀ ਅਕਾਲੀ ਦਲ ਤੇ ਜਨਤਾ ਦਲ ਪਾਰਟੀ ਦੇ ਸਾਂਝੇ ਉਮੀਦਵਾਰ ਵਜੋਂ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਜਿੱਤੇ ਸਨ ,ਇਸੇ ਤਰਾਂ ਉਨ੍ਹਾਂ ਦੀ ਪੁੱਤਰੀ ਬੀਬੀ ਦਲਜੀਤ ਕੌਰ ਦੋ ਵਾਰ ਐਸਜੀਪੀਸੀ ਮੈਂਬਰ ਤੇ ਇੱਕ ਵਾਰ ਜ਼ਿਲ੍ਹਾ ਪ੍ਰਸ਼ੀਦ ਮੈਂਬਰ ਰਹਿ ਚੁੱਕੇ ਹਨ। ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਜਥੇਦਾਰ ਭਾਗ ਸਿੰਘ ਨੇ ਪਾਰਟੀ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਮੈਨੂੰ ਜ਼ਿਲ੍ਹੇ ਦੀ ਸਿਆਸੀ ਚਾਬੀ ਦੇ ਕੇ ਮਾਣ ਬਖਸ਼ਿਆਂ ਹੈ । ਉਨ੍ਹਾਂ ਕਿਹਾਕਿ ਹਾਈ ਕਮਾਂਡ ਦੇ ਹੁਕਮਾਂ ਨਾਲ ਜਲਦ ਹੀ ਜ਼ਿਲ੍ਹੇ ਵਿਚ ਸਿਆਸੀ ਸਰਗਰਮੀ ਤੇਜ ਕੀਤੀ ਜਾਵੇਗੀ।