ਜਿਲ੍ਹਾ ਪੁਲਿਸ ਰੂਪਨਗਰ ਵਲੋ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ

284

ਜਿਲ੍ਹਾ ਪੁਲਿਸ ਰੂਪਨਗਰ ਵਲੋ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ

ਬਹਾਦਰਜੀਤ ਸਿੰਘ /ਰੂਪਨਗਰ, 11 ਅਗਸਤ,2022

ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ ਸੁੰਤਤਰਤਾ ਦਿਵਸ ਦੇ ਸਬੰਧ ਵਿੱਚ ਜਿਲ੍ਹਾ ਪੁਲਿਸ ਰੂਪਨਗਰ ਵਲੋ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਗਜ਼ਟਿਡ ਅਫਸਰਾਨ ਦੀ ਸੁਪਰਵਿਜਨ ਹੇਠ ਜਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਥਾਂਣਾ ਜਾਤ ਦੇ ਏਰਿਆ ਵਿੱਚ ਸਪੈਸ਼ਲ ਨਾਕਾਬੰਦੀਆਂ ਅਤੇ ਗਸ਼ਤਾ ਅਸਰਦਾਰ ਢੰਗ ਨਾਲ ਲਗਾਈਆਂ ਗਈਆਂ ਹਨ। ਸ਼ੱਕੀ ਵਹੀਕਲਾਂ, ਸ਼ੱਕੀ ਵਿਅਕਤੀਆਂ, ਹੋਟਲਾ, ਢਾਂਬਿਆ ਅਤੇ ਸਰਾਂਵਾ ਆਦਿ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬੱਸ ਅੱਡਿਆ, ਰੇਲਵੇ ਸਟੇਸ਼ਨਾ ਅਤੇ ਹੋਰ ਮਹੱਤਵਪੂਰਨ ਪਬਲਿਕ ਸਥਾਨਾ ਦੀ ਐਂਟੀ ਸਾਬੋਟੇਜ਼ ਚੈਕਿੰਗ ਵੀ ਕੀਤੀ ਜਾ ਰਹੀ ਹੈ।

ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਅੱਜ ਸਬ-ਡਵੀਜਨ ਰੂਪਨਗਰ, ਮੋਰਿੰਡਾ ਅਤੇ ਸ਼੍ਰੀ ਚਮਕੋਰ ਸਾਹਿਬ ਦੇ ਇਲਾਕਾ ਵਿੱਚ ਲੱਗੀਆਂ ਡਿਊਟੀਆਂ/ਨਾਕਿਆਂ ਦੀ ਸਪੈਸ਼ਲ ਚੈਕਿੰਗ ਕੀਤੀ ਗਈ। ਇਸ ਤੋ ਇਲਾਵਾ ਥਾਣਾ ਸ਼੍ਰੀ ਚਮਕੋਰ ਸਾਹਿਬ, ਸਿਟੀ ਮੋਰਿੰਡਾ, ਸਦਰ ਮੋਰਿੰਡਾ, ਸਿੰਘ ਭਗਵੰਤਪੁਰ ਅਤੇ ਪੁਲਿਸ ਚੌਂਕੀ ਬੇਲਾ ਆਦਿ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ। ਚੈਕਿੰਗ ਦੋਰਾਨ ਮੁੱਖ ਅਫਸਰ ਥਾਣਾਜਾਤ ਨੂੰ ਸੀਨੀਅਰ ਸਿਟੀਜ਼ਨ, ਜੀ.ਓ.ਜ਼ੀ. ਅਤੇ ਆਮ ਪਬਲਿਕ ਦੀ ਸੁਣਵਾਈ ਪਹਿਲ ਦੇ ਅਧਾਰ ਪਰ ਕਰਨ ਤੇ ਉਨ੍ਹਾਂ ਦੀ ਸ਼ਕਾਇਤਾ ਦਾ ਤੁਰੰਤ ਨਿਪਟਾਰਾ ਕਰਨ ਅਤੇ ਥਾਣਾ ਵਿੱਚ ਮੁਕਦਮਿਆ ਨਾਲ ਸਬੰਧਤ ਖੜੇ ਵਹੀਕਲਾ ਦਾ ਜਾਬਤੇ ਅਨੁਸਾਰ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋ ਇਲਾਵਾ ਡਿਊਟੀਆਂ ਪਰ ਤਾਇਨਾਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਮੁਸਤੈਦੀ ਅਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਜਿਲ੍ਹਾ ਪੁਲਿਸ ਰੂਪਨਗਰ ਵਲੋ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ

ਅੰਤ ਵਿੱਚ ਡਾ. ਗਰਗ ਨੇ ਆਮ ਪਬਲਿਕ ਨੂੰ 75ਵੇਂ ਸੁਤੰਤਰਤਾ ਦਿਵਸ ਦੀਆਂ ਮੁਬਾਰਕਾ ਦਿੰਦੇ ਹੋਏ ਅਪੀਲ ਕੀਤੀ ਗਈ ਅਗਰ ਕਿਸੇ ਵੀ ਵਿਅਕਤੀ ਨੂੰ ਕੋਈ ਲਵਾਰਿਸ ਵਸਤੂ ਜਿਵੇ ਕਿ ਬੈਗ, ਟਿਫਨ, ਲਵਾਰਿਸ ਵਹੀਕਲ ਜਾ ਕੋਈ ਸ਼ੱਕੀ ਵਿਅਕਤੀ ਧਿਆਨ ਵਿੱਚ ਆਂਉਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਨੇੜੇ ਦੇ ਪੁਲਿਸ ਥਾਣਾ, ਜਿਲ੍ਹਾ ਪੁਲਿਸ ਕੰਟਰੋਲ ਰੂਮ ਨੰਬਰ 97794-64100 ਜਾ ਹੈਲਪਲਾਇਨ ਨੰਬਰ 112 ਪਰ ਦਿੱਤੀ ਜਾਵੇ। ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।