ਟਰਾਂਸਪੋਰਟ ਵੈਲਫ਼ੇਅਰ ਸੁਸਾਇਟੀ ਤੇ ਇਲਾਕਾ ਸੁਧਾਰ ਕਮੇਟੀ ਵਲੋਂ ਬੰਨ੍ਹਮਾਜਰਾ ਦੀਆਂ ਫੈਕਟਰੀਆਂ ਤੋਂ ਇਲਾਕੇ ਦੇ ਵਸਨੀਕਾਂ ਨੂੰ ਪਹਿਲ ਦੇਆਧਾਰ ਤੇ ਰੁਜ਼ਗਾਰ ਦੇਣ ਦੀ ਮੰਗ
ਬਹਾਦਰਜੀਤ ਸਿੰਘ /ਰੂਪਨਗਰ, 13 ਅਗਸਤ,2022
ਇਲਾਕਾ ਸਿੰਘ ਭਗਵੰਤਪੁਰਾ ਦੇ ਆਸਪਾਸ ਦੇ ਪਿੰਡਾਂ ਦੇ ਵਸਨੀਕਾਂ ਵਲੋਂ ਬਣਾਈ ਸਿੰਘ ਭਗਵੰਤਪੁਰਾ, ਬੰਨ੍ਹਮਾਜਰਾ,ਮਠਾੜੀ, ਟਰਾਂਸਪੋਰਟ ਵੈਲਫ਼ੇਅਰ ਸੁਸਾਇਟੀ ਅਤੇ ਇਲਾਕਾ ਸੁਧਾਰਕਮੇਟੀ ਵਲੋ ਅਜ ਇਥੇ ਪ੍ਰੈੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ,।
ਗੁਰਪ੍ਰੀਤ ਸਿੰਘ ਵਾਇਸ ਪ੍ਰਧਾਨ ਨੇਂ ਕਿਹਾ ਕਿ ਸਾਡੇ ਇਲਾਕੇ ਵਿੱਚ40/45 ਫੈਕਟਰੀਆਂ ਹਨ ਜਿਥੋਂ ਰੋਜ਼ਾਨਾ 200/250 ਟਰੱਕ ਲੋਡ ਹੁੰਦੇ ਹਨ ਪਰ ਇਹ ਫੈਕਟਰੀਆਂ ਇਲਾਕੇ ਦੇ ਟਰਾਂਸਪੋਰਟਰਾਂ ਨੂੰ ਕੋਈ ਕਮਨਹੀਂ ਦਿੰਦੇ। ਇਲਾਕ਼ੇ ਦੇ ਟਰਾਂਸਪੋਰਟਰਾਂ ਵੱਲੋਂ ਟਰਾਂਸਪੋਰਟ ਸੋਸਾਇਟੀ ਬਣਾਈ ਗਈ ਹੈ ਜਿਨ੍ਹਾਂ ਪਾਸ 250 ਦੇ ਲਗਭਗ ਗਡੀ ਹੈ। ਉਨ੍ਹਾਂ ਕਿਹਾ ਕਿਪੰਜਾਬ ਸਰਕਾਰ ਨੇ ਕਿਹਾ ਹੈ ਕਿ ਫੈਕਟਰੀਆਂ ਲੋਕਲ ਬੰਦਿਆ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਦੇਣਗੀਆ,ਪਰ ਇਹ ਫੈਕਟਰੀਆਂ ਸਰਕਾਰ ਦੇਹੁਕਮਾਂ ਨੂੰ ਟਿੱਚ ਸਮਝਦੀਆਂ ਹਨ । ਉਨ੍ਹਾਂ ਕਿਹਾ ਕਿ ਕਿ ਫੈਕਟਰੀਆਂ ਵਾਲੇ ਪੰਜਾਬੀਆਂ ਨੂੰ ਰੁਜ਼ਗਾਰ ਦੇਣ ਦੀ ਥਾਂ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਕੇ ਸ਼ਕਾਇਤਾਂ ਕਰਦੇ ਹਨ ਪਰ ਫਿਰ ਸ਼ਿਕਾਇਤ ਵਾਪਸ ਲੈ ਲੈਂਦੇ ਹਨ ਤੇ ਇਸ ਪ੍ਰਕਾਰ ਪ੍ਰੇਸ਼ਾਨ ਕਰਦੇਂ ਹਨ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿਫੈਕਟਰੀਆਂ ਵਾਲਿਆਂ ਨੂੰ ਲੋਕਲ ਟਰਾਂਸਪੋਰਟਰਾਂ ਨੂੰ ਮਾਲ ਲਦਵਾਉਣ ਨੂੰ ਹਦਾਇਤ ਕਰਨ।
ਇਲਾਕਾ ਸੁਧਾਰ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਫੈਕਟਰੀਆਂ ਵਿਚ 95% ਕਾਮੇ ਪੰਜਾਬ ਤੋਂ ਬਾਹਰ ਦੇ ਹਨ। ਲੋਕਲ ਬੰਦੇ ਨੂੰ ਕੋਈ ਨੌਕਰੀਨਹੀਂ ਦਿਤੀ ਜਾਂਦੀ। ਓਵਰ ਲੋਡ ਵਾਹਨਾਂ ਕਾਰਨ ਸੜਕਾਂ ਟੁਟ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਫੈਕਟਰੀਆਂ ਨੇ ਟਰੀਟਮੈਂਟ ਪਲਾਂਟ ਨਹੀਂਲਗਾਏ ਅਤੇ ਵੇਸਟ ਬੌਰ ਰਾਹੀਂ ਧਰਤੀ ਵਿੱਚ ਸੁਟਦੇ ਹਨ ਜਿਸ ਕਾਰਨ ਧਰਤੀ ਹੇਠਲਾ ਪਾਣੀ ਖ਼ਰਾਬ ਹੋ ਗਿਆ ਹੈ,ਜੇ ਇਸ ਨੂੰ ਰੋਕਿਆ ਨਾ ਗਿਆਤਾਂ ਪਾਣੀ ਖਾਤਰ ਕੋਈ ਬੀਮਾਰੀ ਫੈਲ ਸਕਦੀ ਹੈ। ਉਹਨਾਂ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸੜਕਾਂ ਤੇ ਧਰਨਾ ਦੇਣ ਨੂੰਮਜਬੂਰ ਹੋਵਾਂਗੇ। ਇਸ ਮੌਕੇ ਗੁਰਵਿੰਦਰ ਸਿੰਘ, ਨਵਦੀਪ ਸਿੰਘ ਜਨਰਲ ਸਕੱਤਰ, ਰਾਜੇਸ਼ ਰਾਣਾ, ਗੁਰਮੀਤ ਸਿੰਘ , ਹਰਜੀਤ ਸਿੰਘ, ਹਰੀਸ਼ ਰਾਏ, ਬਲਵੀਰ ਸਿੰਘ ਆਦਿ ਹਾਜ਼ਰ ਸਨ।