ਡਾ. ਯੋਗਰਾਜ ਨੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਕਾਲਜ ਵਿਕਾਸ ਕੌਂਸਿਲ ਦਾ ਅਹੁਦਾ ਸੰਭਾਲਿਆ
ਪਟਿਆਲਾ, 07 ਫਰਵਰੀ-
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ ਡਾ. ਯੋਗਰਾਜ ਨੂੰ ਡੀਨ, ਕਾਲਜ ਵਿਕਾਸ ਕੌਂਸਿਲ ਨਿਯੁਕਤ ਕੀਤਾ ਗਿਆ ਹੈ। ਉਹ ਡਾ. ਤ੍ਰਿਸ਼ਨਜੀਤ ਕੌਰ ਦੀ ਥਾਂ ਤੇ ਆਏ ਹਨ। ਡਾ. ਯੋਗਰਾਜ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਤੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ, ਡਾ. ਗੁਰਦੀਪ ਸਿੰਘ ਬੱਤਰਾ, ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿਜਰ ਅਤੇ ਹੋਰ ਉਚ ਅਧਿਕਾਰੀ ਮੌਜੂਦ ਸਨ।
ਡਾ. ਯੋਗਰਾਜ ਇਸ ਵੇਲੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਅਤੇ ਡਾਇਰੈਕਟਰ, ਐਚ.ਆਰ.ਡੀ.ਸੀ. ਵਜੋਂ ਵੀ ਕਾਰਜਸ਼ੀਲ ਹਨ।