Homeਪੰਜਾਬੀ ਖਬਰਾਂਡੀ.ਸੀ. ਫ਼ਤਹਿਗੜ੍ਹ ਸਾਹਿਬ ਦਾ ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਵਾਲੇ ਲਈ ਨਵਾਂ...

ਡੀ.ਸੀ. ਫ਼ਤਹਿਗੜ੍ਹ ਸਾਹਿਬ ਦਾ ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਵਾਲੇ ਲਈ ਨਵਾਂ ਆਦੇਸ਼ ਜਾਰੀ

ਡੀ.ਸੀ. ਫ਼ਤਹਿਗੜ੍ਹ ਸਾਹਿਬ ਦਾ ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਵਾਲੇ ਲਈ ਨਵਾਂ ਆਦੇਸ਼ ਜਾਰੀ

ਫ਼ਤਹਿਗੜ੍ਹ ਸਾਹਿਬ, 24 ਨਵੰਬਰ :
ਦਸਮਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਲਾਨਾਂ ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਲਈ ਪਾਸ ਉਨ੍ਹਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਕੋਲ 72 ਘੰਟੇ ਪਹਿਲਾਂ ਕੋਰੋਨਾ ਵਾਇਰਸ ਸਬੰਧੀ ਕਰਵਾਏ ਟੈਸਟ ਦੀ ਰਿਪੋਰਟ ਨੈਗੇਟਿਵ ਹੋਵੇਗੀ। ਇਹ ਪ੍ਰਗਟਾਵਾ  ਡਿਪਟੀ ਕਮਿਸ਼ਨਰ  ਅੰਮ੍ਰਿਤ ਕੌਰ ਗਿੱਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਹੀਦੀ ਸਭਾ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 704 ਤੋਂ ਵੱਧ ਲੰਗਰ ਲਗਾਏ ਗਏ ਸਨ ਪ੍ਰੰਤੂ ਇਸ ਸਾਲ ਕੋਵਿਡ-19 ਦੇ ਚਲਦਿਆਂ  ਘੱਟ ਪਾਸ ਜਾਰੀ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੰਗਰ ਲਗਾਉਣ ਵਾਲੇ ਜਿਥੋਂ ਦੇ ਵਸਨੀਕ ਹੋਣ ਉਥੋਂ ਦੀ ਸਿਹਤ ਸੰਸਥਾ ਪਾਸੋਂ ਕੋਰੋਨਾ ਸਬੰਧੀ ਟੈਸਟ ਕਰਵਾ ਕੇ ਲਿਆਉਣ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਲਗਾਏ ਜਾਂਦੇ ਲੰਗਰਾਂ ਦੇ ਸਥਾਨਾਂ ਵਿੱਚ ਵੀ ਇਸ ਵਾਰ ਬਦਲਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਵਾਲਿਆਂ ਕੋਲ ਸੈਨੀਟਾਈਜ਼ਰ ਹੋਣਾ ਲਾਜ਼ਮੀ ਹੈ ਅਤੇ ਲੰਗਰਾਂ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਡੀ.ਸੀ. ਫ਼ਤਹਿਗੜ੍ਹ ਸਾਹਿਬ ਦਾ ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਵਾਲੇ ਲਈ ਨਵਾਂ ਆਦੇਸ਼ ਜਾਰੀ-Photo courtesy-Internet

ਗਿੱਲ ਨੇ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਭਾ ਦੇ ਤਿੰਨ ਵਿਸ਼ੇਸ਼ ਦਿਨ ਲੰਗਰ ਲਗਾਉਣ ਦੀ ਥਾਂ ਦਸੰਬਰ ਦੀ ਸੰਗਰਾਂਦ ਤੋਂ ਜਨਵਰੀ ਦੀ ਸੰਗਰਾਂਦ ਤੱਕ ਪੂਰਾ ਮਹੀਨਾ ਲਗਾਏ ਜਾਣ ਤਾਂ ਜੋ ਸ਼ਹੀਦੀ ਸਭਾ ਦੇ ਤਿੰਨ ਦਿਨ ਵਧੇਰੇ ਇਕੱਠ ਨਾ ਹੋਵੇ। ਉਨ੍ਹਾਂ ਹੋਰ ਦੱਸਿਆ ਕਿ ਲੰਗਰਾਂ ਵਿਚਕਾਰ 10 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ ਤਾਂ ਜੋ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੰਗਰ ਵਰਤਾਉਣ ਵਾਲਿਆਂ ਦੇ ਮਾਸਕ ਜਾਂ ਰੁਮਾਲ ਨਾਲ ਨੱਕ ਤੇ ਮੂੰਹ ਢੱਕੇ ਹੋਣੇ ਚਾਹੀਦੇ ਹਨ ਅਤੇ ਆਪਸ ਵਿੱਚ ਦੋ ਗਜ ਦੀ ਦੂਰੀ ਬਣਾ ਕੇ ਰੱਖਣੀ ਅਤੇ  ਆਪਣੇ ਹੱਥ ਵਾਰ-ਵਾਰ ਸਾਬਣ ਜਾਂ ਸੈਨੀਟਾਈਜਰ਼ ਨਾਲ ਸਾਫ ਕਰਨੇ ਯਕੀਨੀ ਬਣਾਏ ਜਾਣ।

ਮੀਟਿੰਗ ਵਿੱਚ ਐਸ.ਪੀ. (ਐਚ) ਹਰਪਾਲ ਸਿੰਘ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ)  ਜਸਪ੍ਰੀਤ ਸਿੰਘ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ  ਮਨਜੀਤ ਸਿੰਘ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕਾਰਜਕਾਰੀ ਇੰਜਨੀਅਰ ਸਵਿੰਦਰ ਸਿੰਘ ਬੈਂਸ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਮਨਦੀਪ ਸਿੰਘ,  ਤੇ ਏ.ਈ. ਕੇ.ਐਸ. ਗਿੱਲ, ਡਾ. ਨਵਜੋਤ ਕੌਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰ ਕ੍ਰਿਸ਼ਨ ਲਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ.

LATEST ARTICLES

Most Popular

Google Play Store