ਧੁਏਂ ਦੇ ਦੂਸ਼ਟ ਪ੍ਰਭਾਵ ਤੋਂ ਬਚਾਅ ਲਈ ਨੁਕਤੇ ਕੀਤੇ ਜਾਰੀ

390

ਧੁਏਂ ਦੇ ਦੂਸ਼ਟ ਪ੍ਰਭਾਵ ਤੋਂ ਬਚਾਅ ਲਈ ਨੁਕਤੇ ਕੀਤੇ ਜਾਰੀ

ਪਟਿਆਲਾ 9 ਨਵੰਬਰ,2022(     )

ਜਿਲ੍ਹੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਫੈਲ ਰਹੇ ਧੁੰਏ ਦੋਰਾਣ ਹੋਣ ਵਾਲੀਆ ਬਿਮਾਰੀਆਂ ਤੋਂ ਬਚਾਅ ਲਈ ਐਡਵਾਈਜਰੀ ਜਾਰੀ ਕਰਦਿਆ ਜਿਲ੍ਹਾ ਐਪੀਡੋਮੋਲੋਜਿਸਟ ਕਮ ਨੋਡਲ ਅਫਸਰ ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੈਂਜ ਐਂਡ ਹਿਉਮਨ ਹੈਲਥ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਿਛਲੇ ਪੰਦਰਾ ਦਿਨਾਂ ਤੋਂ ਹਵਾ ਕੁਆਲਟੀ ਇੰਡੈਕਸ ਖਰਾਬ ਹੋਣ ਕਾਰਣ ਬੱਚਿਆਂ ਤੇਂ ਬਜੁਰਗਾਂ ਵਿੱਚ ਖਾਸ ਤੋਂਰ ਤੇਂ ਜੋ ਪਹਿਲਾ ਹੀ ਅਸਥਮਾ ਜਾਂ ਸਾਹ ਦੇ ਰੋਗੀ ਹਨ, ਉਹਨਾਂ ਵਿੱਚ ਇਹਨਾਂ ਰੋਗਾਂ ਦੇ ਲੱਛਣਾਂ ਦੀ ਗੰਭੀਰਤਾ ਦੀ ਸਥਿਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਸਪਤਾਲ ਵਿੱਚ ਇਹਨਾਂ ਮਰੀਜਾਂ ਦੀ ਆਮਦ ਵਧੀ ਹੈ।ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਅਧੀਨ ਰਾਜਿੰਦਰਾ ਹਸਪਤਾਲ ਵਿਖੇ ਸਾਹ ਦੇ ਰੋਗੀਆਂ ਦੀ ਐਮਰਜੈਂਸੀ ਸੇਵਾਵਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ।

ਜਿਸ ਵਿੱਚ ਵੀ ਦਿਵਾਲੀ ਤੋਂ ਬਾਦ ਵਾਧਾ ਦੇਖਣ ਨੂੰ ਮਿਲਿਆ ਹੈ।ਉੇਹਨਾਂ ਕਿਹਾ ਕਿ ਆਮ ਤੋਂਰ ਤੇਂ ਹਵਾ ਵਿੱਚ ਪ੍ਰਦੁਸ਼ਨ ਕਾਰਣ ਅੱਖਾਂ ਵਿੱਚ ਜਲਨ, ਸਾਹ ਦੀ ਤਕਲੀਫ, ਥਕੇਵਾ ਅਤੇ ਚਿੜਛੜਾਪਨ ਦੇ ਲੱਛਣ ਸਾਹਮਣੇ ਆ ਰਹੇ ਹਨ।

ਧੁਏਂ ਦੇ ਦੂਸ਼ਟ ਪ੍ਰਭਾਵ ਤੋਂ ਬਚਾਅ ਲਈ ਨੁਕਤੇ ਕੀਤੇ ਜਾਰੀ
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ

ਡਾ. ਸੂਮੀਤ ਨੇਂ  ਧੁਏਂ ਦੇ ਦੁਸ਼ਟ ਪ੍ਰਭਾਵਾਂ ਤੋਂ ਬਚਾਅ ਲਈ ਜਾਣਕਾਰੀ ਦਿੰਦੇ ਦੱਸਿਆਂ ਕਿ ਖੁੱਲੇ ਵਿੱਚ ਸੈਰ, ਸਾਇਕਲਿੰਗ ਅਤੇ ਦੋੜ ਤੋਂ  ਗੁਰੇਜ ਕੀਤਾ ਜਾਵੇ।ਬਾਹਰ ਨਿਕਲਣ ਸਮੇਂ ਮੁੰਹ ਤੇਂ ਮਾਸਕ ਲਗਾਇਆ ਜਾਵੇ, ਕੱਚੀ ਥਾਂ ਅਤੇ ਧੂੜ ਨੂੰ  ਉਡਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਵੇ। ਸਾਹ ਅਤੇ ਦਮੇ ਦੇ ਰੋਗੀ ਆਪਣੀਆਂ ਦਵਾਈਆਂ ਅਤੇ ਇਨਹੇਲ਼ਰ ਜਰੂਰ ਨਾਲ ਰੱਖਣ।

ਟਰੇਫਿਕ ਦੀ ਸੱਮਸਿਆ ਨੂੰ ਘਟਾਉਣ ਲਈ ਵੱਡੀਆਂ ਗੱਡੀਆ ਅਤੇ ਬੇਲੋੜੀ ਆਵਾਜਾਈ ਘਟਾਈ ਜਾਵੇ।ਜਿਥੇ ਤੱਕ ਹੋ ਸਕੇ ਆਪਣੇ ਸਾਧਨਾਂ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ।ਘਰਾਂ ਵਿੱਚ ਝਾੜੂ ਦੀ ਬਜਾਏ ਗਿੱੱਲਾ ਪੋਚਾ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ। ਅਗਰਬੱਤੀ, ਪੱਤੇ ਅਤੇ ਕੱਚਰਾ ਨਾ ਜਲਇਆ ਜਾਵੇ।