ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕ ਪੁਲਿਸ ਨੂੰ ਸਹਿਯੋਗ ਦੇਣ : ਰਾਜਬਚਨ ਸਿੰਘ ਸੰਧੂ

248

ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕ ਪੁਲਿਸ ਨੂੰ ਸਹਿਯੋਗ ਦੇਣ  : ਰਾਜਬਚਨ ਸਿੰਘ ਸੰਧੂ

ਸ਼੍ਰੀ ਮੁਕਤਸਰ ਸਾਹਿਬ (     )

ਨਸ਼ਾ ਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਅੱਜ ਜਿਲ੍ਹਾ ਪੁਲਿਸ ਵਿਭਾਗ ਵੱਲੋਂ ਜਿਲ੍ਹਾ ਅੰਦਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਲੋਕਾਂ ਦਾ ਸਹਿਯੋਗ ਲੈਣ ਲਈ ਜਾਗਰੂਕਤਾ ਮੋਟਰ ਸਾਈਕਲ ਪੀ.ਸੀ.ਆਰ. ਰੈਲੀ ਦਾ ਆਯੋਜਿਨ ਕੀਤਾ ਗਿਆ। ਇਸ ਰੈਲੀ ਨੂੰ ਹਰੀ ਝੰਡੀ ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਜੀ ਨੇ ਰੈੱਡ ਕਰਾਸ ਭਵਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿੱਤੀ। ਇਸ ਰੈਲੀ ਵਿੱਚ ਤਕਰੀਬਨ ਪੀ.ਸੀ.ਆਰ. ਦੇ 25 ਮੋਟਰ ਸਾਈਕਲ ਅਤੇ ਸ਼ੋਸ਼ਲ ਅਵੈਰਨੈਸ ਟੀਮ ਨੇ ਭਾਗ ਲਿਆ, ਇਸ ਮੌਕੇ  ਬਲਵਿੰਦਰ ਸਿੰਘ ਐਸ.ਪੀ. (ਅਪਰੇਸ਼ਨ),  ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ.), ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ. (ਐਚ),  ਪਰਮਜੀਤ ਸਿੰਘ ਡੋਡ ਡੀ.ਐਸ.ਪੀ. ਅਤੇ ਪ੍ਰੋਫੈਸਰ ਗੋਪਾਲ ਸਿੰਘ ਐਸ.ਆਰ.ਸੀ., ਜਿਲ੍ਹਾ ਮੀਡੀਆ ਸੈਂਟਰ ਵੀ ਹਾਜਰ ਸਨ।

ਐਸ.ਐਸ.ਪੀ. ਸਾਹਿਬ ਜੀ ਨੇ ਝੰਡੀ ਦਿੰਦਿਆ ਕਿਹਾ ਕਿ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅਸੀ ਸਾਰੇ ਇੱਕਠੇ ਹੋ ਕੇ ਸਮਾਜ ਨੂੰ ਨਸ਼ਿਆ ਦੇ ਵਿਰੁੱਧ ਜੋੜਨ ਲਈ ਜਿਲ੍ਹਾ ਅੰਦਰ ਮੋਟਰ ਸਾਈਕਲ ਪੀ.ਸੀ.ਆਰ. ਰੈਲੀ ਦਾ ਆਯੋਜਿਨ ਕੀਤਾ ਹੈ। ਉਨ੍ਹਾ ਕਿਹਾ ਕਿ ਇਸ ਮੋਟਰ ਸਾਈਕਲ ਰੈਲੀ ਦੌਰਾਨ ਹੱਥਾਂ ਵਿੱਚ ਬੈਨਰ ਤਖਤੀਆਂ ਫੜ ਕੇ ਪੁਲਿਸ ਵਿਭਾਗ ਵੱਲੋਂ ਜਿਲ੍ਹਾ ਅੰਦਰ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਨਸ਼ੇ ਦੇ ਖਾਤਮੇ ਲਈ ਆਪਾ ਸਾਰੇ ਇੱਕਠੇ ਹੋਈਏ ਅਤੇ ਲੋਕ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਤਾਂ ਜੋ ਨਸ਼ੇ ਨਾਮੀ ਕੋਹੜ ਨੂੰ ਇਸ ਸਮਾਜ ਵਿੱਚੋਂ ਖਤਮ ਕਰ ਸਕੀਏ।  ਉਨ੍ਹਾ ਕਿਹਾ ਕਿ ਸਾਰੇ ਆਪਣੇ ਬੱਚਿਆ ਦੀ ਸੰਗਤ ਦਾ ਧਿਆਨ ਰੱਖਣ ਕਿਤੇ ਕੋਈ ਬੱਚਾ ਗਲਤ ਸੰਗਤ ਵਿੱਚ ਤਾਂ ਨਹੀ ਪੈ ਰਿਹਾ।

ਉਨ੍ਹਾ ਕਿਹਾ ਕਿ ਜੇ ਕੋਈ ਨਸ਼ੇ ਦੀ ਦਲ ਦਲ ਵਿੱਚ ਫਸ ਚੁੱਕਿਆ ਹੈ ਉਸ ਨੂੰ ਪਿਆਰ ਨਾਲ ਸਮਝਾ ਕੇ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।  ਉਨ੍ਹਾ ਕਿਹਾ ਕਿ ਜੇਕਰ ਕੋਈ ਤੁਹਾਡੇ ਆਲੇ ਦੁਆਲੇ ਨਸ਼ੇ ਵੇਚਦਾਂ ਹੈ ਜਾਂ ਤੁਸੀ ਕੋਈ ਵੀ ਨਸ਼ਿਆ ਸਬੰਧੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਤਾਂ ਸਾਡੇ ਇਸ ਵਟਸਅਪ ਨੰਬਰ 80542-00166 ਪਰ ਮੈਸਿਜ ਲਿਖ ਕੇ ਭੇਜ ਸਕਦੇ ਹਨ ਜਾਂ ਸਾਡੇ ਪੁਲਿਸ ਕੰਟਰੋਲ ਨੰਬਰ 112 ਜਾਂ 80543-70100 ਪਰ ਸੰਪਰਕ ਕਰ ਸਕਦੇ ਹਨ, ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਇੰਸਪੈਕਟਰ ਮੋਹਣ ਲਾਲ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ, ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਪੀ.ਆਰ.ਸੀ., ਰੀਡਰ ਏ.ਐਸ.ਆਈ. ਪੀਰਾਂ ਦਿੱਤਾ ਸਿੰਘ, ਰੀਡਰ ਏ.ਐਸ.ਆਈ. ਹਰਦੀਪ ਸਿੰਘ, ਐਨ.ਜੀ.ਓ. ਜਸਪ੍ਰੀਤ ਸਿੰਘ ਛਾਬੜਾ ਅਤੇ ਹੋਲਦਾਰ ਹਰਪ੍ਰੀਤ ਸਿੰਘ ਪੀ.ਆਰ.ਓ. ਹਾਜਰ ਸਨ।