ਨੰਗਲ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਬਹਾਦਰਜੀਤ ਸਿੰਘ /ਨੰਗਲ ,3 ਜੁਲਾਈ, 2022
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਅੱਜ ਸ਼ਕਤੀ ਸਦਨ ਨੰਗਲ ਵਿਚ ਲੋਕਾਂ ਦੀਆਂ ਮੁਸ਼ਕਿਲਾ/ਸਮੱਸਿਆਵਾ ਨੂੰ ਸੁਣ ਕੇ ਮੌਕੇ ਤੇ ਹੀ ਹੱਲ ਕਰਨ ਲਈ ਇੱਕ ਵਿਸੇਸ ਜਨਤਕ ਬੈਠਕ ਦਾ ਆਯੋਜਨ ਕੀਤਾ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਲੌਕਾਂ ਦੀਆਂ ਬੇਹੱਦ ਜਰੂਰੀ ਮੁਸਕਿਲਾਂ/ਸਮੱਸਿਆਵਾਂ ਦਾ ਢੁਕਵਾ ਹੱਲ ਕਰਨ ਦੇ ਨਿਰਦੇਸ ਦਿੱਤੇ ਅਤੇ ਆਮ ਲੋਕਾਂ ਨੂੰ ਬੇਲੋੜੀ ਖੱਜਲ ਖੁਆਰੀ ਤੋ ਬਚਣ ਲਈ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਸਮੇਂ ਸਿਰ ਮੁਹੱਇਆ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਆਪਣੇ ਸਮਰੱਥਕਾ/ਵਰਕਰਾ ਨਾਲ ਇੱਕ ਵਿਸੇਸ਼ ਬੈਠਕ ਕੀਤੀ ਅਤੇ ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਤੇ ਹੋਰ ਪ੍ਰਮੁੱਖ ਮੁੱਦਿਆਂ ਬਾਰੇ ਵਿਚਾਰ ਵਟਾਦਰਾਂ ਕੀਤਾ। ਉਨ੍ਹਾਂ ਨੇ ਫਲਾਈ ਓਵਰ, ਕੁਸ਼ਟ ਆਸ਼ਰਮ, ਇਲਾਕੇ ਦੀਆਂ ਸੜਕਾਂ, ਜਲ ਸਪਲਾਈ, ਸੀਵਰੇਜ ਆਦਿ ਦੇ ਅਧੂਰੇ ਜਾ ਰੁਕੇ ਹੋਏ ਤੇ ਸੁਸਤ ਰਫਤਾਰ ਚੱਲ ਰਹੇ ਕੰਮਾਂ ਦੀ ਵੀ ਸਮੀਖਿਆ ਕੀਤੀ।
ਇਸ ਮੋਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਚੌਣਾਂ ਵਿੱਚ ਕੀਤਾ ਹਰ ਵਾਅਦਾ ਪੜਾਅ ਵਾਰ ਪੂਰਾ ਹੋ ਰਿਹਾ ਹੈ, ਲੋਕਾਂ ਦੇ ਮਸਲੇ ਹੱਲ ਕਰਨ ਲਈ ਪੂਰੀ ਜਿੰਮੇਵਾਰੀ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਨੰਗਲ ਦੇ ਸ਼ਕਤੀ ਸਦਨ ਵਿਖੇ ਹਲਕੇ ਦੇ ਵੱਖ ਵੱਖ ਪਿੰਡਾ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾ ਸੁਣਨ ਲਈ ਲਗਾਤਾਰ ਜਨਤਕ ਬੈਠਕਾ, ਸਾਝੀ ਸੱਥ ਤੇ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਜਾਰੀ ਹਨ। ਇਸ ਮੌਕੇ ਉਨਾਂ ਨੰਗਲ ਵਿਖੇ ਬਣ ਰਹੇ ਬਹੁ ਕਰੋੜੀ ਫਲਾਈ ਓਵਰ ਨਿਰਮਾਣ ਕਾਰਜ ਆ ਰਹੀ ਮੁਸ਼ਕਲ ਨੂੰ ਜਲਦ ਹਲ ਕਰਨ ਦਾ ਭਰੋਸ਼ਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਹਲਕੇ ਵਿਚ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਤਹਿਤ ਆਮ ਲੋਕਾਂ ਦੀਆਂ ਨਿੱਜੀ ਅਤੇ ਸਾਝੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਉਨ੍ਹਾਂ ਵੱਲੋ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪੰਜਾਬ ਸਰਕਾਰ ਵਲੋਂ ਬੀਤੇ ਤਿੰਨ ਮਹੀਨੇ ਵਿਚ ਵਿਚ ਲੋਕਹਿੱਤ ਦੇ ਲਏ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਬੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿਚ ਕੀਤੇ ਸੁਧਾਰਾਂ ਦੀ ਤਰਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਂਟੀ ਕੁਰੈਪਸ਼ਨ ਐਕਸ਼ਨ ਲਾਈਨ ਦੀ ਸੁਰੂਆਤ ਕੀਤੀ ਹੋਈ ਹੈ, ਨਵੀਆਂ ਸਰਕਾਰੀ ਨੌਕਰੀਆਂ ਵਿਚ ਭਰਤੀ ਅਤੇ ਠੇਕਾ ਅਧਾਰਤ ਮੁਲਾਜਮ ਰੈਗੂਲਰ ਕੀਤੇ ਜਾ ਰਹੇ ਹਨ। ਸਾਡੀ ਸਰਕਾਰ ਨੇ ਰਾਸ਼ਨ ਦੀ ਘਰਾਂ ਤੱਕ ਡਿਲੀਵਰੀ ਕਰਨ ਦਾ ਫੈਸਲਾ ਲਿਆ ਹੈ। ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਦੇ ਹਿੱਤ ਲਈ ਇੱਕ ਵੱਡਾ ਫੈਸਲਾ ਕੀਤਾ ਹੈ, ਘਰੇਲੂ ਬਿਜਲੀ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾਂ ਬਿਜਲੀ ਦੇ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਦੋ ਮਹੀਨੇ ਵਿਚ 600 ਯੂਨਿਟ ਬਿਜਲੀ ਦੀ ਖਪਤ ਹੋਣ ਤੇ ਹੁਣ ਕੋਈ ਬਿੱਲ ਨਹੀ ਆਵੇਗਾ, 31 ਦਸੰਬਰ 2021 ਤੱਕ ਦੇ ਘਰੇਲੂ ਬਿਜਲੀ ਬਿੱਲਾ ਦੇ ਬਕਾਏ ਮਾਫ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹੇ ਵੀ ਵਾਅਦੇ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਹਨ, ਉਹ ਹਰ ਵਾਅਦਾ ਪੂਰਾ ਕਰਾਗੇ।
ਨੰਗਲ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ I ਜਨਤਕ ਬੈਠਕਾਂ ਵਿਚ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ ਦਿੰਦੇ ਹੋਏ, ਬੈਸ ਨੇ ਕਿਹਾ ਕਿ ਆਮ ਤੌਰ ਤੇ ਲੋਕਾਂ ਨੂੰ ਦਫਤਰਾਂ ਵਿਚ ਬੇਲੋੜੀ ਖੱਜਲ ਖੁਆਰੀ ਹੁੰਦੀ ਹੈ, ਜਿਸ ਨਾਲ ਆਮ ਲੋਕਾਂ ਦੇ ਸਮੇ ਤੇ ਪੈਸੇ ਦੀ ਬਰਬਾਦੀ ਕਰਦੀ ਹੈ, ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਸਮੇ ਸਿਰ ਕੀਤਾ ਜਾਵੇ, ਉਨ੍ਹਾਂ ਨੇ ਕਿਹਾ ਕਿ ਅਸੀ ਹਰ ਵਰਗ ਦੀ ਭਲਾਈ ਲਈ ਵਚਨਬੱਧ ਹਾਂ।ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆ ਮੁਸਕਿਲਾ ਦੇ ਹੱਲ ਲਈ ਉਨ੍ਹਾਂ ਤੱਕ ਪਹੁੰਚ ਕਰਨ , ਕਿਉਕਿ ਅਸੀ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਹਲਕੇ ਨੂੰ ਪੰਜਾਬ ਸਰਕਾਰ ਵਿਚ ਮਾਣ ਮਿਲਿਆ ਹੈ, ਜਿੰਮੇਵਾਰੀ ਨਾਲ ਕੰਮ ਕਰ ਰਹੇ ਹਾਂ, ਵੱਡੇ ਵੱਡੇ ਵਿਭਾਗ ਹਨ, 75 ਸਾਲ ਤੋਂ ਉਲਝੀ ਹੋਈ ਪਾਣੀ ਸੁਲਝਾ ਰਹੇ ਹਾਂ, ਸਮਾ ਜਰੂਰ ਲੱਗ ਰਿਹਾ ਹੈ, ਤੁਹਾਡਾ ਪੁੱਤਰ ਤੁਹਾਡਾ ਭਰਾ ਆਪਣੀ ਡਿਊਟੀ ਇਮਾਨਦਾਰੀ, ਮਿਹਨਤ, ਲਗਨ ਨਾਲ ਨਿਭਾਂ ਰਿਹਾ ਹੈ। ਲੋਕਾਂ ਦੇ ਮਸਲੇ ਹੱਲ ਕਰਨਾ ਸਾਡਾ ਫਰਜ਼ ਹੈ, ਪੂਰੀ ਜਿੰਮੇਵਾਰੀ ਨਾਲ ਨਿਭਾਂਵਾਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ.ਸੰਜੀਵ ਗੌਤਮ ,ਸੋਹਣ ਸਿੰਘ ਬੈਂਸ, ਸਤੀਸ਼ ਚੌਪੜਾ, ਦੀਪਕ ਸੋਨੀ,ਪਿ੍ਰੰਸ ਉੱਪਲ, ਹਰਪ੍ਰੀਤ ਸਿੰਘ ਰੰਧਾਵਾਂ, ਡੀਐੱਸਪੀ ਸਤੀਸ਼ ਕੁਮਾਰ ,ਥਾਣਾ ਮੁੱਖੀ ਦਾਨਿਸ਼ਵੀਰ ਸਿੰਘ,ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪਥਰੀਜ਼ਾ, ਰਾਕੇਸ਼ ਵਰਮਾ ਭੱਲੜੀ, ਬਚਿੱਤਰ ਸਿੰਘ, ਪ੍ਰਵੀਨ ਅੰਸਾਰੀ, ਬਿੱਲਾ ਮਹਿਲਵਾਂ,ਨੀਰਜ਼ ਸ਼ਰਮਾ,ਜਸਵਿੰਦਰ ਗੋਹਲਣੀ,ਤਰਵੇਸ਼ ਕਪਿਲ,ਸੁਰੇਸ਼ ਕਪਿਲ,ਜਸਪ੍ਰੀਤ ਸਿੰਘ ਜੇਪੀ,ਪ੍ਰਵੀਨ ਅੰਸਾਰੀ,ਮੋਹਿਤ,ਕਾਕਾ ਨਾਨਗਰਾਂ ,ਊਸ਼ਾ ਰਾਣੀ,ਪੂਜਾ ਠਾਕੁਰ,ਪੰਮੂ ਢਿਲੋਂ,ਪਰਮਿੰਦਰ ਸੈਣੀ,ਸੁਮਤਿ ਪੰਡਿਤ,ਪ੍ਰਭਜੋਤ,ਸਾਹਿਲਅਨੰਦ,ਸਤਪਾਲਭੱਲੜੀ,ਬਖਸ਼ੀਸ਼ ਸਿੰਘ,ਮਨਜੀਤ ਸਿੰਘ ਭੱਲੜੀ,ਨੰਬਰਦਾਰ ਹਰਜਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਪਿੰਡਾ ਦੇ ਮੋਹਤਵਾਰ ,ਪੰਚ,ਸਰਪੰਚ ਵੱਡੀ ਗਿਣਤੀ ਚ ਹਾਜ਼ਰ ਸਨ।