ਪਟਿਆਲਾ ਜਿਲੇ ਕੋਵਿਡ ਪੋਜਟਿਵ ਕੇਸਾਂ ਵਿੱਚ ਕੱਲ ਦੇ ਮੁਕਾਬਲੇ ਘੱਟ ਮਾਮਲਿਆਂ ਨਾਲ ਰਾਹਤ;01 ਦੀ ਮੌਤ

158

ਪਟਿਆਲਾ ਜਿਲੇ ਕੋਵਿਡ ਪੋਜਟਿਵ ਕੇਸਾਂ ਵਿੱਚ ਕੱਲ ਦੇ ਮੁਕਾਬਲੇ ਘੱਟ ਮਾਮਲਿਆਂ ਨਾਲ ਰਾਹਤ;01 ਦੀ ਮੌਤ

ਪਟਿਆਲਾ, 11 ਦਸੰਬਰ (   )

ਜਿਲੇ ਵਿੱਚ 35 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1237 ਦੇ ਕਰੀਬ ਰਿਪੋਰਟਾਂ ਵਿਚੋਂ 35 ਕੋਵਿਡ ਪੋਜਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 15,149 ਹੋ ਗਈ ਹੈ,ਮਿਸ਼ਨ ਫਤਿਹ ਤਹਿਤ ਜਿਲੇ ਦੇ 47 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 14,259 ਹੋ ਗਈ ਹੈ ਅੱਜ ਜਿਲੇ ਵਿੱਚ 01 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 453 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 437 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 35 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 24 ,ਸਮਾਣਾ ਤੋਂ 01, ਰਾਜਪੁਰਾ ਤੋ 01,ਨਾਭਾ ਤੋਂ 02 , ਬਲਾਕ ਕੋਲੀ ਤੋਂ 02, ਬਲਾਕ ਕਾਲੋਮਾਜਰਾ ਤੋਂ 02 ਅਤੇ ਬਲਾਕ ਦੁੱਧਣ ਸਾਧਾਂ ਤੋਂ 03 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 01 ਪੋਜਟਿਵ ਕੇਸਾਂ ਦੇ ਸੰਪਰਕ ਅਤੇ 34 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਏਕਤਾ ਨਗਰ, ਰਤਨ ਨਗਰ, ਡੀ.ਐਮ.ਡਬਲਿਊ, ਸਿੱਧੂ ਕਲੌਨੀ , ਅਰਬਨ ਅਸਟੇਟ ਫੇਜ 2, ਰਣਜੀਤ ਨਗਰ, ਹਰਗੋਬਿੰਦ ਨਗਰ, ਆਫੀਸਰ ਇਨਕਲੇਵ,ਤ੍ਰਿਵੇਣੀ ਚੌਕ,ਨਮਕੀਨ ਫੈਕਟਰੀ,ਨਿਊ ਕਲੋਨੀ ਸੂਲਰ ,ਗਰੀਨ ਵਿਊ,ਐਨ.ਆਈ.ਐਸ., ਅਨੰਦ ਨਗਰ ਬੀ, ਲਾਹੋਰੀ ਗੇਟ,ਮਹਿਤਾ ਕਲੋਨੀ,ਮਾਲਵਾ ਕਲੋਨੀ, ਮਿਲਟਰੀ ਕੈਂਟ,ਸਮਾਣਾ ਸਹਿਰ ਦੀ ਘੜਾਮਾਂ ਪੱਤੀ, ਰਾਜਪੁਰਾ ਦੇ ਦਾਲਿਮਾਂ ਵਿਹਾਰ,ਨਾਭਾ ਤੋ ਪਟਿਆਲਾ ਗੇਟ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ

ਪਟਿਆਲਾ ਜਿਲੇ ਕੋਵਿਡ ਪੋਜਟਿਵ ਕੇਸਾਂ ਵਿੱਚ ਕੱਲ ਦੇ ਮੁਕਾਬਲੇ ਘੱਟ ਮਾਮਲਿਆਂ ਨਾਲ ਰਾਹਤ;01 ਦੀ ਮੌਤ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ 01 ਕੋਵਿਡ ਪੋਜਟਿਵ ਮਰੀਜ਼ ਦੀ ਮੌਤ  ਹੋਣ ਕਾਰਣ ਜਿਲੇ ਵਿੱਚ ਕੁੱਲ ਮੌਤਾਂ ਦੀ ਗਿਣਤੀ 453 ਹੋ ਗਈ ਹੈ। ਰਾਜਪੁਰਾ ਦੀ ਰਹਿਣ ਵਾਲੀ 65 ਸਾਲਾ ਔਰਤ ਜ਼ੋ ਕਿ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ ਅਤੇ ਮਿਲਟਰੀ ਹਸਪਤਾਲ ਵਿੱਚ ਦਾਖਲ ਸੀ।

ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਅੱਜ ਡੇਂਗੁ, ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ 13791 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 24 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਲਾਰਵਾ ਨਸ਼ਟ ਕਰਵਾਇਆ ਗਿਆ ਅਤੇ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਹਨਾਂ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿੱਚ 307 ਡੇਂਗੁ ਦੇ ਕੇਸ ਰਿਪੋਰਟ ਹੋ ਚੁੱਕੇ ਹਨ।ਉਹਨਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਹਰੇਕ ਨਾਗਰਿਕ ਆਪਣੀ ਜਿਮੇਵਾਰੀ ਸਮਝਦੇ ਹੋਏ ਆਪਣੇ ਘਰਾਂ ਵਿੱਚ ਅਤੇ ਛੱਤਾਂ ਤੇਂ ਪਏ ਟੁਟੇ ਫੁੱਟੇ ਬਰਤਨਾਂ, ਗਮਲਿਆਂ ਦੀਆਂ ਟਰੇਆ, ਟਾਇਰਾਂ, ਫਰਿਜਾਂ ਦੀਆਂ ਟਰੇਆ, ਕੁਲਰਾ, ਪਾਣੀ ਦੀਆਂ ਟੈਂਕੀਆ  ਆਦਿ ਦੀ ਚੈਕਿੰਗ ਕਰਕੇ ਖੜੇ ਪਾਣੀ ਦੇ ਸਰੋਤਾ ਨੂੰ ਨਸ਼ਟ ਕਰਨਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਅਤੇ ਡੇਂਗੁ ਵਰਗੀਆਂ ਬਿਮਾਰੀਆਂ ਤੇਂ ਜਿੱਤ ਪਾਈ ਜਾ ਸਕਦੀ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1930 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,61,524 ਸੈਂਪਲ ਲਏ ਜਾ ਚੁੱਕੇ ਹਨ ,ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 15,149 ਕੋਵਿਡ ਪੋਜਟਿਵ, 2,43,617 ਨੇਗੇਟਿਵ ਅਤੇ ਲੱਗਭਗ 2358 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।