ਪਟਿਆਲਾ ਜਿਲੇ ਵਿਚ ਕੋਵਿਡ ਪੋਜਟਿਵ ਕੇਸ -ਇਕ ਚੰਗੀ ਖ਼ਬਰ ਅੱਜ ਨਹੀ ਹੋਈ ਮੌਤ ; ਬੁਰੀ ਖਬਰ ਕੇਸ ਵਿਚ ਵਾਧਾ

215

ਪਟਿਆਲਾ ਜਿਲੇ ਵਿਚ ਕੋਵਿਡ ਪੋਜਟਿਵ ਕੇਸ -ਇਕ ਚੰਗੀ ਖ਼ਬਰ ਅੱਜ ਨਹੀ ਹੋਈ ਮੌਤ ; ਬੁਰੀ ਖਬਰ ਕੇਸ ਵਿਚ ਵਾਧਾ

ਪਟਿਆਲਾ 16 ਅਕਤੂਬਰ  (     )

ਜਿਲੇ ਵਿਚ 60 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1625 ਦੇ ਕਰੀਬ ਰਿਪੋਰਟਾਂ ਵਿਚੋਂ 60 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 12,372 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 40 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 11,507 ਹੋ ਗਈ ਹੈ। ਅੱਜ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜ਼ ਦੀ ਮੋਤ ਨਹੀ ਹੋਈ ਹੈ। ਜਿਲੇ ਮੌਤਾਂ ਦੀ ਗਿਣਤੀ ਕੁੱਲ ਗਿਣਤੀ 363 ਹੈ। 11,507 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 502 ਹੈ। ਉਹਨਾਂ ਦੱਸਿਆ ਕਿ ਹੁਣ ਤੱਕ 93 ਫੀਸਦੀ ਤੋਂ ਜਿਆਦਾ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.9 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 60  ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 8, ਰਾਜਪੁਰਾ ਤੋਂ 29 ,ਸਮਾਣਾ ਤਂੋ 04, ਬਲਾਕ ਭਾਦਸੋਂ ਤੋਂ 01, ਬਲਾਕ ਹਰਪਾਲਪੁਰ ਤੋਂ 04, ਦੁੱਧਣ ਸਾਧਾਂ ਤੋਂ 02,ਕੌਲੀ ਤੋ 01, ਸੁਤਰਾਣਾ ਤੋਂ 05 ਅਤੇ ਕਾਲੋਮਾਜਰਾ ਤੋ 05 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 06 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 54 ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਨਵੀ ਅਨਾਜ ਮੰਡੀ, ਗੁਰਬਖਸ਼ ਕਲੋਨੀ, ਰਤਨ ਨਗਰ,ਰਣਜੀਤ       ਨਗਰ,ਡੀ.ਐਮ.ਡਬਲਿਯੂ,ਅਬਚਲ ਨਗਰ,ਮਹਿੰਦਰਾਂ ਕੰਪਲੈਕਸ, ਸਾਮਣਾ ਦੇ ਮਲਕਾਣਾ ਪੱਤੀ, ਅਨਾਜ ਮੰਡੀ,ਕੁਲਾਰਾਂ ਮੋੜ, ਰਾਜਪੁਰਾ ਦੀ ਇਕ ਫੈਕਟਰੀ,ਕਾਲਕਾ ਰੋਡ,ਭਾਰਤ ਕਲੋਨੀ,ਸ਼ਾਮ ਨਗਰ,ਪ੍ਰਤਾਪ ਕਲੋਨੀ,ਏਕਤਾ ਕਲੌਨੀ,ਗਰਗ ਕਲੌਨੀ ,ਜੱਟਾਂ ਵਾਲਾ ਮੁਹੱਲਾ,ਗਾਂਧੀ ਕਲੋਨੀ ਅਤੇ ਸ਼ਾਮਦੂ ਕੈਪ ਆਦਿ  ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿਚ ਕੋਵਿਡ ਪੋਜਟਿਵ ਕੇਸ -ਇਕ ਚੰਗੀ ਖ਼ਬਰ ਅੱਜ ਨਹੀ ਹੋਈ ਮੌਤ ; ਬੁਰੀ ਖਬਰ ਕੇਸ ਵਿਚ ਵਾਧਾ
Civil surgeon Patiala

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1300 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,79,123 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 12,372 ਕੋਵਿਡ ਪੋਜਟਿਵ,1,65,776 ਨੇਗੇਟਿਵ ਅਤੇ ਲੱਗਭਗ 575 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।