ਪਟਿਆਲਾ ਜਿਲੇ ਵਿਚ ਕੋਵਿਡ ਪੌਜਟਿਵ ਦਾ ਮਾਮਲਾ ; 800 ਘਰਾਂ ਦਾ ਸਰਵੇ ;97 ਘਰਾਂ ਦੇ 479 ਮੈਂਬਰਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ
ਪਟਿਆਲਾ 15 ਅਪ੍ਰੈਲ ( )
ਪਟਿਆਲਾ ਵਿੱਚ ਕੋਵਿਡ 19 ਪੌਜਟਿਵ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਸਫਾਬਾਦੀ ਗੇਟ ਦੇ ਕੈਲਾਸ਼ ਨਗਰ ਏਰੀਏ ਵਿੱਚ ਰਹਿਣ ਵਾਲੇ 50 ਸਾਲਾ ਵਿਅਕਤੀ ਜਿਸ ਦਾ ਵਿਦੇਸ਼ ਯਾਤਰਾ ਸਬੰਧੀ ਕੋਈ ਵੇਰਵਾ ਨਹੀਂ ਹੈ, ਨੂੰ ਫਲੂ ਵਰਗੇ ਲੱਛਣ ਹੋਣ ਤੇ ਕਰੋਨਾ ਜਾਂਚ ਲਈ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਣ ਵਾਰਡ ਵਿੱਚ ਦਾਖਲ ਕਰਵਾ ਕੇ ਬੀਤੇ ਦਿਨੀ ਕਰੋਨਾ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ ਜਿਸ ਦੀ ਰਿਪੋਰਟ ਕੋਵਿਡ ਪੌਜਟਿਵ ਆਈ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾਂ ਮਿਲਣ ਤੇ ਰਾਤ ਨੂੰ ਹੀ ਉਨਾਂ ਤੁਰੰਤ ਆਰ.ਆਰ.ਟੀ ਟੀਮਾਂ ਨੂੰ ਹਰਕਤ ਵਿੱਚ ਲਿਆਉਂਦੇ ਹੋਏ ਜਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਡਾ. ਯੁਵਰਾਜ ਨਾਰੰਗ ਦੀ ਅਗਵਾਈ ਵਿੱਚ ਸਿਹਤ ਟੀਮ ਵੱਲੋਂ ਕੋਵਿਡ ਪੌਜਟਿਵ ਵਿਅਕਤੀ ਦੇ 3 ਪਰਿਵਾਰਕ ਮੈਂਬਰਾਂ (ਪਤਨੀ ਅਤੇ ਦੋਨੋ ਬਾਲਗਾ) ਦੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਅਤੇ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ।ਇਸ ਤੋਂ ਇਲਾਵਾ ਪੌਜਟਿਵ ਵਿਅਕਤੀ ਦੇ ਆਲੇ ਦੁਆਲੇ ਦੇ ਘਰ ਵਾਲਿਆਂ ਨੂੰ ਵੀ ਅਗਲੇ 14 ਦਿਨਾਂ ਲਈ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ।
ਉਹਨਾਂ ਦੱਸਿਆ ਕਿ ਪੌਜਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹੀਈਪੋਕਲੋਰਾਈਡ ਦਾ ਸਪਰੇਅ ਕਰਵਾਇਆ ਗਿਆ ਅਤੇ ਏਰੀਏ ਨੂੰ ਆਵਾਜਈ ਲਈ ਬੰਦ ਕਰ ਦਿੱਤਾ ਗਿਆ ਹੈ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਰੀਜ਼ ਦੇ ਨੇੜਲੇ ਅਤੇ ਦੂਰ ਦੇ ਸੰਪਰਕ ਜਾਣਨ ਲਈ ਮਰੀਜ਼ ਨਾਲ ਤਾਲਮੇਲ ਕਰਨ ਤੇ ਪਤਾ ਲੱਗਾ ਕਿ ਉਸ ਵੱਲੋਂ ਕੁੱਝ ਦਿਨ ਪਹਿਲਾਂ ਛੋਟੀ ਅਰਾਈ ਮਾਜਰਾ, ਗੋਪਾਲ ਨਗਰ ਆਦਿ ਵਿਖੇ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ।
ਜਿਸ ਤਹਿਤ ਉਹਨਾਂ ਸੀਨੀਅਰ ਮੈਡੀਕਲ ਅਫਸਰ ਕੌਲੀ, ਤ੍ਰਿਪੜੀ ਅਤੇ ਮਾਡਲ ਟਾਊਨ ਦੀ ਅਗਵਾਈ ਵਿੱਚ ਟੀਮਾਂ ਦਾ ਨਿਰਮਾਣ ਕਰਕੇ ਛੋਟੀ ਅਰਾਈ ਮਾਜਰਾ, ਗੋਪਾਲ ਨਗਰ, ਕੈਲਾਸ਼ ਨਗਰ, ਢੇਹਾ ਬਸਤੀ ਦੇ ਕਰੀਬ 800 ਘਰਾਂ ਦਾ ਸਰਵੇ ਕਰਵਾਇਆ ਗਿਆ ਜਿੰਨ੍ਹਾਂ ਵਿੱਚੋਂ 97 ਘਰਾਂ ਦੇ 479 ਮੈਂਬਰਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਪਟਿਆਲਾ ਜਿਲੇ ਵਿਚ ਕੋਵਿਡ ਪੌਜਟਿਵ ਦਾ ਮਾਮਲਾ ; 800 ਘਰਾਂ ਦਾ ਸਰਵੇ ;97 ਘਰਾਂ ਦੇ 479 ਮੈਂਬਰਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ I ਇਸ ਤੋਂ ਇਲਾਵਾ ਪੌਜਟਿਵ ਵਿਅਕਤੀ ਦੇ ਨੇੜ੍ਹੇ ਦੇ ਸੰਪਰਕ ਵਿੱਚ ਆਏ ਤਿੰਨ ਵਿਅਕਤੀਆਂ ਜਿਹਨਾਂ ਦਾ ਰਾਸ਼ਨ ਦੀ ਵੰਡ ਸਮੇਂ ਪੌਜਟਿਵ ਵਿਅਕਤੀ ਨਾਲ ਜਿਆਦਾ ਮਿਲਣਾ ਜੁਲਣਾ ਸੀ, ਨੂੰ ਅਤੇ ਸਰਵੇ ਦੋਰਾਣ ਤਿੰਨ ਹੋਰ ਵਿਅਕਤੀਆਂ ਨੂੰ ਫੱਲੂ ਦੇ ਲੱਛਣ ਹੋਣ ਤੇਂ ਕਰੋਨਾ ਜਾਂਚ ਸਬੰਧੀ ਸੈਂਪਲ ਲਏੇ ਗਏ ਅਤੇ ਇੱਕ ਨੇੜੇ ਦੇ ਸੰਪਰਕ ਵਿੱਚ ਆਏ ਵਿਅਕਤੀ ਵੱਲੋਂ ਖੁਦ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋ ਕੇ ਆਪਣਾ ਸੈਂਪਲ ਦਿੱਤਾ ਗਿਆ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਸਰਵੇ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਖਾਂਸੀ, ਜੁਕਾਮ , ਬੁਖਾਰ ਹੋਣ ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।