ਪਟਿਆਲਾ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ; ਕੋਵਿਡ ਤੋਂ ਠੀਕ ਹੋਣ ਤੇਂ ਤਿੰਨ ਵਿਅਕਤੀਆਂ ਨੂੰ ਭੇਜਿਆ ਘਰ : ਡਾ. ਮਲਹੋਤਰਾ

143

ਪਟਿਆਲਾ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ; ਕੋਵਿਡ ਤੋਂ ਠੀਕ ਹੋਣ ਤੇਂ ਤਿੰਨ ਵਿਅਕਤੀਆਂ ਨੂੰ ਭੇਜਿਆ ਘਰ : ਡਾ. ਮਲਹੋਤਰਾ

ਪਟਿਆਲਾ 2 ਜੁਲਾਈ  (       )

ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 581 ਰਿਪੋਰਟਾਂ ਵਿਚੋ 580 ਕੋਵਿਡ ਨੈਗੇਟਿਵ ਅਤੇ 01 ਕੋਵਿਡ ਪੋਜਟਿਵ ਪਾਏ ਗਏ ਹਨ।ਜੋ ਕਿ ਕੋਵਿਡ ਪੋਜਟਿਵ ਕੇਸ ਦੇ ਸੰਪਰਕ ਆਈ ਲੜਕੀ ਹੈ।ਉਹਨਾਂ ਕਿਹਾ ਕਿ ਧੀਰੂ ਕੀ ਬਸਤੀ ਦੀ ਰਹਿਣ ਵਾਲੀ 20 ਸਾਲਾ ਲੜਕੀ ਜੋ ਕਿ ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ ਤੇਂ ਕੋਵਿਡ ਜਾਂਚ ਸਬੰਧੀ ਲਏ ਸੈਂਪਲ ਵਿਚ  ਕੋਵਿਡ ਪੋਜਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਈ ਇਸ ਅੋਰਤ ਨੂੰ ਕੋਵਿਡ ਗਾਈਡਲਾਈਨਜ ਅਨੁਸਾਰ ਕੋਵਿਡ ਕੇਅਰ ਸੈਂਟਰ ਵਿਚ ਦਾਖਲ ਕਰਵਾ ਦਿਤਾ ਗਿਆ ਹੈ ਇਸ ਦੀ ਕੰਟੈਕਟ ਟਰੇਸਿੰਗ ਨੇੜਲੇ ਸੰਪਰਕ ਦੇ ਸੈਂਪਲ ਲਏ ਜਾਣਗੇ ਅਤੇ ਇਸ ਪੋਜਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕਰਵਾਈ ਜਾ ਰਹੀ ਹੈ।

ਪਟਿਆਲਾ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ; ਕੋਵਿਡ ਤੋਂ ਠੀਕ ਹੋਣ ਤੇਂ ਤਿੰਨ ਵਿਅਕਤੀਆਂ ਨੂੰ ਭੇਜਿਆ ਘਰ : ਡਾ. ਮਲਹੋਤਰਾ
Covid 19

ਪਟਿਆਲਾ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ; ਕੋਵਿਡ ਤੋਂ ਠੀਕ ਹੋਣ ਤੇਂ ਤਿੰਨ ਵਿਅਕਤੀਆਂ ਨੂੰ ਭੇਜਿਆ ਘਰ : ਡਾ. ਮਲਹੋਤਰਾ Iਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਕੋਵਿਡ ਤੋਂ ਠੀਕ ਹੋਣ ਤੇਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋ ਦੋ ਅਤੇ ਕੋਵਿਡ ਕੇਅਰ ਸੈਂਟਰ ਤੋਂ ਇੱਕ ਮਰੀਜ ਨੂੰ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ।ਉਹਨਾਂ ਕਿਹਾ ਕਿ ਵਿਦੇਸ਼ਾ ਤੋਂ ਆ ਰਹੇ ਯਾਤਰੀ ਜੋ ਕਿ ਸਰਕਾਰੀ ਕੁਆਰਨਟੀਨ ਫੈਸੀਲਿਟੀ/ਹੋਟਲ/ਗੁਰੂਦੁਆਰਾ ਸਾਹਿਬ ਵਿਚ ਰਹਿ ਰਹੇ ਹਨ ਅਤੇ ਬਾਹਰੀ ਰਾਜਾਂ ਤੋਂ ਆ ਰਹੇ ਵਿਅਕਤੀ ਜੋ ਕਿ ਆਪਣੇ ਘਰਾਂ ਵਿਚ ਏਕਾਂਤਵਾਸ ਵਿਚ ਰਹਿ ਰਹੇ ਹਨ,ਸਿਹਤ ਵਿਭਾਗ ਦੀਆਂ ਆਰ.ਆਰ.ਟੀ.ਟੀਮਾਂ ਵੱਲੋ ਉਹਨਾਂ ਦੀ ਸਮੇਂ ਸਮੇਂ ਸਿਹਤ ਜਾਂਚ ਕੀਤੀ ਜਾ ਰਹੀ ਹੈ।

ਉਹਨਾਂ ਦੱਸਿਆਂ ਕਿ ਉਹਨਾਂ ਨੂੰ ਸ਼ਿਕਾਇਤਾ ਮਿਲ ਰਹੀਆਂ ਹਨ ਕਿ ਬਹੁਤ ਸਾਰੇ ਲੋਕ ਜੋ ਕਿ ਘਰਾਂ ਵਿਚ ਏਕਾਂਤਵਾਸ(ਕੁਆਰਨਟੀਨ) ਕੀਤੇ ਗਏ ਹਨ, ਉਹ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੱਮ ਰਹੇ ਹਨ ਅਤੇ ਕਈਆਂ ਵੱਲੋ ਘਰਾਂ ਦੇ ਬਾਹਰ ਲਗੇ ਘਰ ਇਚ ਏਕਾਂਤਵਾਸ ਦੇ ਸਟਿੱਕਰ ਫਾੜੇ ਜਾ ਰਹੇ ਹਨ। ਜਿਸ ਦਾ ਸਖਤ ਨੋਟਿਸ ਲੇਂਦੇ ਹੋਏ ਉਹਨਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਉਹਨਾਂ ਦੀਆਂ ਟੀਮਾਂ ਨੂੰ ਅਜਿਹਾ ਕੁੱਝ ਜਾਂਚ ਦੋਰਾਣ ਮਿਲਦਾ ਹੈ ਤਾਂ ਉਹ ਉਸਦੀ ਸੁਚਨਾ ਤੁਰੰਤ ਨਾਲ ਲਗਦੇ ਸਬੰਧਤ ਥਾਣੇ ਵਿਚ ਦੇਣ ਤਾਂ ਜੋ ਅਜਿਹੇ ਵਿਅਕਤੀਆਂ ਵਿੱਰੁਧ ਐਕਟ ਅਨੁਸਾਰ ਕਾਰਵਾਈ ਕੀਤੀ ਜਾ ਸਕੇ ਅਤੇ ਜੁਰਮਾਨੇ ਕੀਤੇ ਜਾ ਸਕਣ।