ਪਟਿਆਲਾ ਜਿਲੇ ਵਿੱਚ ਘੱਟ ਕੋਵਿਡ ਕੇਸਾਂ ਦੀ ਪੁਸ਼ਟੀ; 4 ਮੌਤ ;ਪ੍ਰਾਈਵੇਟ ਹਸਪਤਾਲ/ ਲੈਬ ਵਿੱਚ ਨਿਸ਼ਚਿਤ ਰੇਟਾਂ ਤੇਂ ਟੈਸਟ

203

ਪਟਿਆਲਾ ਜਿਲੇ ਵਿੱਚ ਘੱਟ ਕੋਵਿਡ ਕੇਸਾਂ ਦੀ ਪੁਸ਼ਟੀ; 4 ਮੌਤ ;ਪ੍ਰਾਈਵੇਟ ਹਸਪਤਾਲ/ ਲੈਬ ਵਿੱਚ ਨਿਸ਼ਚਿਤ ਰੇਟਾਂ ਤੇਂ ਟੈਸਟ

ਪਟਿਆਲਾ 23 ਸਤੰਬਰ (       )

ਜਿਲੇ ਵਿਚ 126 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ 126 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਤਿੰਨ ਪੋਜਟਿਵ ਕੇਸਾਂ ਦੀ ਸੁਚਨਾ ਪੀ.ਜੀ.ਆਈ ਚੰਡੀਗੜ, ਇੱਕ ਫਤਿਹਗੜ ਅਤੇ ਇੱਕ ਦੀ ਸੁਚਨਾ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 10767 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 291 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 8719 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 298 ਹੋ ਗਈ ਹੈ, 8719 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1750 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 126 ਕੇਸਾਂ ਵਿਚੋਂ 76 ਪਟਿਆਲਾ ਸ਼ਹਿਰ, 02 ਸਮਾਣਾ, 12 ਰਾਜਪੁਰਾ, 08 ਨਾਭਾ, ਬਲਾਕ ਭਾਦਸੋਂ ਤੋਂ 04, ਬਲਾਕ ਕੋਲੀ ਤੋਂ 11, ਬਲਾਕ ਕਾਲੋਮਾਜਰਾ ਤੋਂ 04, ਬਲਾਕ ਹਰਪਾਲ ਪੁਰ ਤੋਂ 04, ਬਲਾਕ ਦੁਧਨਸਾਧਾ ਤੋਂ 01, ਬਲਾਕ ਸ਼ੁਤਰਾਣਾ ਤੋਂ 04 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 20 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 106 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਤੱਫਜਲਪੁਰਾ, ਰਾਜਪੁਰਾ ਕਲੋਨੀ, ਮਿਲਟਰੀ ਕੈਂਟ, ਪ੍ਰੇਮ ਨਗਰ, ਘੇਰ ਸੋਢੀਆਂ, ਰਤਨ ਨਗਰ, ਅਮਨ ਬਾਗ, ਫੈਕਟਰੀ ਏਰੀਆ, ਲਾਹੋਰੀ ਗੇਟ, ਏਕਤਾ ਨਗਰ, ਗੁੱਡ ਅਰਥ ਕਲੋਨੀ, ਮਨਜੀਤ ਨਗਰ, ਭਾਦਸੋਂ ਰੋਡ, ਸਫਾਬਾਦੀ ਗੇਟ, ਸੇਵਕ ਕਲੋਨੀ, ਆਈ.ਟੀ.ਬੀ.ਪੀ., ਸੈਨਚੁਰੀ ਐਨਕਲੇਵ, ਚੰਦਾ ਸਿੰਘ ਕਲੋਨੀ, ਲੋਅਰ ਮਾਲ ,ਨਿਉ ਲਾਲ ਬਾਗ, ਆਦਰਸ਼ ਕਲੋਨੀ, ਨੇੜੇ ਸਨੋਰੀ ਅੱਡਾ, ਖਾਲਸਾ ਮੁੱਹਲਾ, ਗੁਰਦਰਸ਼ਨ ਕਲੋਨੀ, ਨਿਉ ਬਸਤੀ ਬਡੁੰਗਰ, ਖਾਲਸਾ ਕਲੋਨੀ, ਮਿਲਟਰੀ ਕੈਂਟ, ਤ੍ਰਿਪੜੀ, ਮਾਡਲ ਟਾਉਨ, ਅਰਬਨ ਅਸਟੇਟ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਰੋਜ ਕਲੋਨੀ,ਗਰਗ ਕਲੋਨੀ, ਗੀਤਾ ਕਲੋਨੀ, ਐਮ.ਐਲ.ਏ ਰੋਡ, ਨੇੜੇ ਗਿਆਨ ਮੁਹੱਲਾ, ਨੇੜੇ ਮਹਾਂਵੀਰ ਮੰਦਰ, ਨਾਨਾਕਪੁਰਾ ਮੁੱਹਲਾ, ਨੇੜੇ ਐਨ.ਟੀ.ਸੀ ਸਕੁਲ਼, ਆਦਰਸ਼ ਕਲੋਨੀ, ਨਾਭਾ ਦੇ ਬੇਦੀਅਨ ਸਟਰੀਟ, ਅਜੀਤ ਨਗਰ, ਨੇੜੇ ਰੈਸਟ ਹਾਉਸ, ਮਲੇਰੀਅਨ ਸਟਰੀਟ, ਪਾਂਡੁਸਰ ਮੁੱਹਲਾ, ਰੋਇਲ ਅਸਟੇਟ, ਹੀਰਾ ਮੱਹਲ, ਹਕੀਮਾ ਸਟਰੀਟ, ਸਮਾਣਾ ਦੇ ਘੜਾਮਾ ਪੱਤੀ ਅਤੇ ਹਰਬੰਸ ਕਲੋਨੀ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਘੱਟ ਕੋਵਿਡ ਕੇਸਾਂ ਦੀ ਪੁਸ਼ਟੀ; 4 ਮੌਤ ;ਪ੍ਰਾਈਵੇਟ ਹਸਪਤਾਲ/ ਲੈਬ ਵਿੱਚ ਨਿਸ਼ਚਿਤ ਰੇਟਾਂ ਤੇਂ ਟੈਸਟ

ਡਾ. ਮਲਹੋਤਰਾ ਨੇ ਦੱਸਿਆ ਅੱਜ ਜਿਲੇ ਵਿੱਚ ਚਾਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਇੱਕ ਪਟਿਆਲਾ ਸ਼ਹਿਰ, ਇੱਕ ਰਾਜਪੁਰਾ, ਇੱਕ ਬਲਾਕ ਹਰਪਾਲਪੁਰ ਅਤੇ ਇੱਕ ਬਲਾਕ ਕਾਲੋਮਾਜਰਾ ਨਾਲ ਸਬੰਧਤ ਸਨ।ਪਹਿਲਾ ਪਟਿਆਲਾ ਦੇ ਰਣਜੀਤ ਨਗਰ ਦੀ ਰਹਿਣ ਵਾਲੀ 55 ਸਾਲਾ ਅੋਰਤ ਜੋ ਕਿ ਕਿਸੇ ਹੋਰ ਬਿਮਾਰੀ ਕਾਰਣ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ ਸੀ, ਦੁਸਰਾ  ਰੋਜ ਕਲੋਨੀ ਰਾਜਪੁਰਾ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ, ਤੀਸਰਾ ਪਿੰਡ ਘਨੋਰ ਬਲਾਕ ਹਰਪਾਲਪੁਰ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਸ਼ੁਗਰ, ਹਾਈਪਰਟੈਂਸ਼ਨ ਅਤੇ ਕਿਡਨੀ ਦੀਆਂ ਬਿਮਾਰੀਆਂ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ, ਚੋਥਾਂ ਪਿੰਡ ਸੈਦ ਖੇੜੀ ਬਲਾਕ ਕਾਲੋਮਾਜਰਾ ਦਾ ਰਹਿਣ ਵਾਲਾ 21 ਸਾਲਾ ਨੋਜਵਾਨ ਜੋ ਕਿ ਪੀਲੀਆ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ।ਇਹ ਸਾਰੇ ਮਰੀਜ ਹਸਪਤਾਲਾ ਵਿਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 298 ਹੋ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਗਾਈਡਲਾਈਨ ਅਨੁਸਾਰ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਪਟਿਆਲਾ ਸ਼ਹਿਰ ਦੇ ਧਾਲੀਵਾਲ ਕਲੋਂਨੀ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇਂ ਪ੍ਰਾਈਵੇਟ ਲੈਬਾ (ਜਿਵੇਂ ਲਾਲ ਪੈਥ ਲੈਬ, ਮੈਟਰੋਪੋਲਿਸ਼ ਲੈਬ, ਕੌਰ ਲੈਬ) ਵਿਚ ਕੋਵਿਡ ਟੈਸਟ ਦੇ ਕੀਮਤ ਵਿੱਚ ਮੁੜ ਸੋਧ ਕਰਦੇ ਹੋਏ ਆਰ.ਟੀ-ਪੀ.ਸੀ.ਆਰ ਟੈਸਟ ਲਈ ਹੁਣ 1600/- ਰੁਪਏ ਨਿਸ਼ਚਿਤ ਕੀਤੀ ਗਈ ਹੈ।ਇਸ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾ ਵੱਲੋ ਰੈਪਿਡ ਐਨਟੀਜਨ ਟੈਸਟਾਂ ਲਈ ਵੀ ਸਿਰਫ 700/- ਰੁਪਏ ਹੀ ਲਏ ਜਾ ਸਕਦੇ ਹਨ। ਜਿਹੜੇ ਪ੍ਰਾਈਵੇਟ ਹਸਪਤਾਲ/ ਲੈਬ  ਸਰਕਾਰ ਤੋਂ ਟੈਸਟ ਕਿੱਟਾ ਲੈ ਰਹੇ ਹਨ, ਜਿਵੇਂ ਕਿ ਵਰਧਮਾਨ ਹਸਪਤਾਲ, ਪ੍ਰਾਈਮ ਹਸਪਤਾਲ, ਸਦਭਾਵਨਾ ਹਸਪਤਾਲ, ਪਟਿਆਲਾ ਹਾਰਟ, ਗੁਰੂ ਨਾਨਕ ਲੈਬ, ਅਗਰਵਾਲ ਲੈਬ, ਰਾਜਪੁਰਾ ਦੇ ਨੀਲਮ ਹਸਪਤਾਲ ਸ਼ਾਮਲ ਹਨ, ਉਹ ਰੈਪਿਡ ਐਂਟੀਜਨ ਟੈਸਟ ਲਈ ਮਰੀਜ ਤੋਂ ਸਿਰਫ 250/ ਰੁਪਏ ਹੀ ਵਸੂਲ ਕਰਨਗੇ।ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਸਾਰੇ ਟੈਸਟ ਬਿਲਕੁੱਲ ਮੁਫਤ ਕੀਤੇ ਜਾ ਰਹੇ ਹਨ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2250 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,41,583 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 10,767 ਕੋਵਿਡ ਪੋਜਟਿਵ, 1,29,216 ਨੇਗੇਟਿਵ ਅਤੇ ਲੱਗਭਗ 1300 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।