ਪਟਿਆਲਾ ਜਿਲੇ ਵਿੱਚ ਪੋਜਟਿਵ ਕੇਸ- ਕੱਲ੍ਹ ਨਾਲੋਂ ਪਟਿਆਲਾ ਵਿੱਚ ਲਗਭਗ ਦੋ ਦਰਜਨ ਹੋਰ ਮਾਮਲੇ ਸਾਹਮਣੇ ਆਏ

81
Social Share

ਪਟਿਆਲਾ ਜਿਲੇ ਵਿੱਚ ਪੋਜਟਿਵ ਕੇਸ- ਕੱਲ੍ਹ ਨਾਲੋਂ ਪਟਿਆਲਾ ਵਿੱਚ ਲਗਭਗ ਦੋ ਦਰਜਨ ਹੋਰ ਮਾਮਲੇ ਸਾਹਮਣੇ ਆਏ

ਪਟਿਆਲਾ, 13 ਦਸੰਬਰ (          )

ਜਿਲੇ ਵਿੱਚ 55 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1508 ਦੇ ਕਰੀਬ ਰਿਪੋਰਟਾਂ ਵਿਚੋਂ 55 ਕੋਵਿਡ ਪੋਜਟਿਵ ਪਾਏ ਗਏ ਹਨ। ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 15237 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 44 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 14355 ਹੋ ਗਈ ਹੈ। ਜਿਲੇ ਵਿੱਚ ਅੱਜ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ , ਇਸ ਲਈ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 454 ਹੀ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 428 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 55 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 38, ਰਾਜਪੁਰਾ ਤੋਂ 06, ਬਲਾਕ ਭਾਦਸੋਂ ਤੋਂ 03, ਬਲਾਕ ਕਾਲੋਮਾਜਰਾ ਤੋਂ 02, ਬਲਾਕ ਹਰਪਾਲਪੁਰ ਤੋਂ 01,ਬਲਾਕ ਕੋਲੀ ਤੋਂ 03, ਅਤੇ ਬਲਾਕ ਦੁਧਨਸਾਧਾ ਤੋਂ 02 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 02 ਪੋਜਟਿਵ ਕੇਸਾਂ ਦੇ ਸੰਪਰਕ ਅਤੇ 53 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਮਾਡਲ ਟਾਉਨ, ਲਹੋਰੀ ਗੇਟ, ਡਿਫੈਂਸ ਕਲੋਨੀ , ਗੁਰੂ ਸਹਾਏ ਕਲੋਨੀ, ਐਸ ਐਸ ਟੀ ਨਗਰ, ਅਜੀਤ ਨਗਰ , ਪੰਜਾਬੀ ਬਾਗ, ਨਿਊ ਮੇਹਰ ਸਿੰਘ ਕਲੋਨੀ, ਮਾਰਕਲ ਕਲੋਨੀ, ਵਿਕਾਸ ਕਲੋਨੀ, ਰਾਮ ਬਾਗ ਕਲੋਨੀ, ਏਕਤਾ ਵਿਹਾਰ, ਧਰਮਪੁਰਾ ਬਜ਼ਾਰ, ਮਨਜੀਤ ਨਗਰ, ਡੀ. ਐਮ. ਡਬਲਿਉ., ਅਨੰਦ ਨਗਰ, ਪੁਰਾਣਾ ਲਾਲ ਬਾਗ, ਪੁਰਾਣਾ ਬਿਸ਼ਨ ਨਗਰ , ਸਰਹਿੰਦੀ ਗੇਟ , ਗੁਰਬਖਸ਼ ਕਲੋਨੀ, ਗੋਬਿੰਦ ਨਗਰ, ਗੁਡ ਅਰਥ ਕਲੋਨੀ, ਸਾਈ ਵਿਹਾਰ, ਸੰਜੇ ਕਲੋਨੀ, ਮਜੀਠੀਆ ਅੇੈਨਕਲੇਵ, ਜੁਝਾਰ ਨਗਰ,ਸੰਤ ਅੇੈਨਕਲੇਵ , ਅਰਬਨ ਅਸਟੇਟ ਫੇਜ 2, ਗੁਰੂ ਨਾਨਕ ਨਗਰ, ਰਾਜਪੁਰਾ ਤੋਂ ਬਾਬਾ ਨਗਰ ,ਮਿਰਚ ਮੰਡੀ , ਨੇੜੇ ਰਾਧਾ ਕ੍ਰਿਸ਼ਨ ਮੰਦਿਰ, ਡਾਲਿਮਾ ਵਿਹਾਰ  ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।               ਪਟਿਆਲਾ ਜਿਲੇ ਵਿੱਚ ਪੋਜਟਿਵ ਕੇਸ- ਕੱਲ੍ਹ ਨਾਲੋਂ ਪਟਿਆਲਾ ਵਿੱਚ ਲਗਭਗ ਦੋ ਦਰਜਨ ਹੋਰ ਮਾਮਲੇ ਸਾਹਮਣੇ ਆਏ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 525 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,63,479 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 15,237 ਕੋਵਿਡ ਪੋਜਟਿਵ, 2,47,117 ਨੇਗੇਟਿਵ ਅਤੇ ਲੱਗਭਗ 725 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।