ਪਟਿਆਲਾ ਜਿਲੇ ਵਿੱਚ 22 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ : ਡਾ. ਮਲਹੋਤਰਾ

191

ਪਟਿਆਲਾ ਜਿਲੇ ਵਿੱਚ 22 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ : ਡਾ. ਮਲਹੋਤਰਾ

ਪਟਿਆਲਾ 10 ਜੁਲਾਈ  (       )

ਜਿਲੇ ਵਿਚ 22 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 489 ਰਿਪੋਰਟਾਂ ਵਿਚੋ 471 ਕੋਵਿਡ ਨੈਗੇਟਿਵ ਅਤੇ 18 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਜਿਲੇ ਦੇ 4 ਪੋਜਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ. ਚੰਡੀਗੜ ਤੌਂ ਪ੍ਰਾਪਤ ਹੋਈ ਹੈ।ਉਹਨਾ ਦੱਸਿਆਂ ਕਿ ਪਿਛਲੇ ਦਿਨੀ ਪੋਜਟਿਵ ਆਏ ਕੇਸਾਂ ਵਿਚੋ 2 ਕੇਸ ਬਾਹਰੀ ਰਾਜ ਤੋਂ ਆਏ ਵਿਅਕਤੀ ਸਨ ਜੋ ਕਿ ਕੋਵਿਡ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਆਪਣੇ ਰਾਜ ਪੱਛਮੀ ਬੰਗਾਲ ਵਿਚ ਚੱਲੇ ਗਏ ਸਨ ।ਜਿਹਨਾ ਦੀ ਸੁਚਨਾ ਸਬੰਧਤ ਰਾਜ ਦੇ ਉਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਇਸ ਲਈ ਜਿਲੇ ਵਿਚ ਹੁਣ ਤੱਕ ਪੋਜਟਿਵ ਕੇਸਾਂ ਦੀ ਗਿਣਤੀ 501 ਰਹਿ ਗਈ ਹੈ।ਪੋਜਟਿਵ ਕੇਸਾਂ ਵਿਚੋ 18 ਪਟਿਆਲਾ ਸ਼ਹਿਰ, 3 ਨਾਭਾ  ਅਤੇ 1 ਰਾਜਪੁਰਾ ਨਾਲ ਸਬੰਧਤ ਹਨ।ਉਹਨਾਂ ਕਿਹਾ ਕਿ 12 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, ਦੋ ਫੱਲੂ ਟਾਈਪ ਲੱਛਣਾਂ ਵਾਲੇ, ਤਿੰਨ ਬਗੈਰ ਫੱਲੂ ਲੱਛਣਾਂ ਵਾਲੇ ਓ.ਪੀ.ਡੀ. ਵਿਚ ਆਏ ਮਰੀਜ, ਇੱਕ  ਬਾਹਰੀ ਰਾਜ ਤੋਂ ਆਉਣ ਕਾਰਣ ਅਤੇ ਚਾਰ ਪੀ.ਜੀ.ਆਈ. ਤੋਂ ਰਿਪੋਰਟ ਹੋਏ ਮਰੀਜ ਹਨ।ਪਟਿਆਲਾ ਦੇ ਤੋਪ ਖਾਨਾ ਮੋੜ ਏਰੀਏ ਵਿਚ ਰਹਿਣ ਵਾਲੇ 58 ਸਾਲ ਪੁਰਸ਼, 33 ਸਾਲਾ ਪੁਰਸ਼, 50 ਸਾਲਾ ਅੋਰਤ, 34 ਸਾਲਾ ਪੁਰਸ਼, 30 ਸਾਲਾ ਅੋਰਤ, 16 ਸਾਲਾ ਲੜਕੀ, 53 ਸਾਲਾ ਪੁਰਸ਼, ਧਾਮੋ ਮਾਜਰਾ ਦੇ ਰਹਿਣ ਵਾਲੇ 31 ਸਾਲਾ ਪੁਰਸ਼, 82 ਸਾਲਾ ਅੋਰਤ, ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 67 ਸਾਲਾ ਅੋਰਤ, ਰੂੂਪ ਚੰਦ ਮੁੱਹਲਾ ਦਾ 79 ਸਾਲਾ ਪੁਰਸ਼, ਜੁਝਾਰ ਨਗਰ ਦਾ 23 ਸਾਲਾ ਅੋਰਤ, ਨਾਭਾ ਦੇ ਦੀਪ ਕਲੋਨੀ ਵਿਚ ਰਹਿਣ ਵਾਲੇ 52 ਸਾਲਾ ਪੁਰਸ਼ ਅਤੇ 39 ਸਾਲਾ ਅੋਰਤ, ਗੁਰੂਦੁਆਰਾ ਦੁਖਨਿਵਾਰਨ ਏਰੀਏ ਦਾ ਰਹਿਣ ਵਾਲਾ 51 ਸਾਲ ਪੁਰਸ਼ ਪੋਜਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪੋਜਟਿਵ ਪਾਏ ਗਏ ਹਨ। ਪ੍ਰੇਮ ਨਗਰ ਕਲੋਨੀ ਪਟਿਆਲਾ ਦਾ ਰਹਿਣ ਵਾਲਾ  15 ਸਾਲਾ ਲੜਕਾ ਬਾਹਰੀ ਰਾਜ ਤੋਂ ਆਉਣ ਕਾਰਣ ਲਏ ਕੋਵਿਡ ਸੈਂਪਲ ਪੋਜਟਿਵ ਪਾਏ ਗਏ ਹਨ।ਨਿਉ ਬਸਤੀ ਬਡੁੰਗਰ ਦੇ ਰਹਿਣ ਵਾਲੇ  23 ਸਾਲ ਪੁਰਸ਼ ਅਤੇ 22 ਸਾਲਾ ਅੋਰਤ, ਰਾਜਪੁਰਾ ਦੇ ਨਾਲਾਸ ਰੋਡ ਤੇਂ ਰਹਿਣ ਵਾਲਾ 49 ਸਾਲਾ ਪੁਰਸ਼ ਓ.ਪੀ.ਡੀ ਵਿਚ ਆਉਣ ਤੇਂ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਫੱਲੂ ਟਾਈਪ ਲੱਛਣ ਹੋਣ ਤੇਂਂ ਹਸਪਤਾਲ ਵਿਚ ਆਏ ਪਟਿਆਲਾ ਦੇ ਨਾਭਾ ਗੇਟ ਦਾ ਰਹਿਣ ਵਾਲਾ 36 ਸਾਲਾ ਪੁਰਸ਼, ਆਦਰਸ਼ ਕਲੋਨੀ ਦਾ ਰਹਿਣ ਵਾਲਾ 56 ਸਾਲਾ ਵਿਅਕਤੀ ਵੀ ਕੋਵਿਡ ਜਾਂਚ ਵਿਚ ਪੋਜਟਿਵ ਪਾਏ ਗਏ ਹਨ।ਉਹਨਾਂ ਦੱਸਿਆਂ ਕਿ ਪਟਿਆਲਾ ਸ਼ਹਿਰ ਦੇ ਚਾਰ ਪੋਜਟਿਵ ਕੇਸਾਂ ਦੀ ਸ਼ੁਚਨਾ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ, ਜਿਸ ਕਾਰਣ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਏ ਜਿਆਦਾਤਰ ਵਿਅਕਤੀ ਪੋਜਟਿਵ ਰਿਪੋਰਟ ਹੋ ਰਹੇ ਹਨ।ਉਹਨਾਂ ਦੱਸਿਆਂ ਕਿ ਤੋਪ ਖਾਨਾ ਮੋੜ ਅਤੇ ਨਾਲ ਲੱਗਦੇ ਏਰੀਏ ਵਿਚੋ ਕੋਵਿਡ ਪੋਜਟਿਵ ਕੇਸ ਜਿਆਦਾ ਆਉਣ ਤੇਂ ਤੋਪ ਖਾਨਾ ਮੋੜ ਵਿਚ ਲਗਾਏ ਕੰਟੈਨਮਂਟ ਜੋਨ ਵਿੱਚ ਜੇਜੀਆਂ ਗੱਲੀ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਅਤੇ ਨਾਲ ਲੱਗਦੇ ਏਰੀਏ ਵਿਚੋ ਕੋਵਿਡ ਸਬੰਧੀ ਹੋਰ ਸਂੈਪਲ ਲਏ ਜਾ ਰਹੇ ਹਨ। ਜਿਹਨਾਂ ਦੀ ਰਿਪੋਰਟ ਆਉਣ ਤੇਂ ਕੰਟੈਨਮੈਂਟ ਏਰੀਏ ਵਿਚ ਵਾਧਾ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਵਿਚ ਲਗਾਤਾਰ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਮਾਸਕ ਪਾਉਣ ਅਤੇ ਸੌਸ਼ਲ ਡਿਸਟੈਨਸ ਦੇ ਨਿਯਮਾ ਦੀ ਪਾਲਣਾ ਜਰੂਰ ਕਰਨ।

ਪਟਿਆਲਾ ਜਿਲੇ ਵਿੱਚ 22 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ : ਡਾ. ਮਲਹੋਤਰਾ
Covid 19

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ ਪੰਜ ਅਤੇ ਰਾਜਿੰਦਰਾ ਹਸਪਤਾਲ ਤੋਂ 2 ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 18537 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 95 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਨਾਲ ਨਾਲ ਡੇਂਗੁ,ਮਲੇਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵੀ ਜਰੂਰ ਅਪਨਾਉਣ।ਉਹਨਾਂ ਕਿਹਾ ਕਿ ਹੁਣ ਬਾਰਸ਼ ਦਾ ਮੋਸਮ ਸ਼ੁਰੂ ਹੋ ਗਿਆ ਹੈ  ਇਸ ਲਈ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਲੋਕ ਆਪਣੇ ਘਰਾਂ ਅਤੇ ਘਰਾਂ ਦੀਆਂ ਛੱਤਾ ਤੇਂ ਪਏ ਟੂਟੇ ਫੁੱਟੇ ਬਰਤਨਾਂ ਵਿਚ ਖੜੇ ਪਾਣੀ ਨੂੰ ਡੋਲ ਕੇ ਨਾ ਵਰਤੋ ਵਾਲੇ ਬਰਤਨਾਂ ਨੂੰ ਨਸ਼ਟ ਕਰ ਦੇਣ ਜਾਂ ਮੁੱਧਾ ਮਾਰ ਦੇਣ ਤਾਂ ਜੋ ਉਹਨਾਂ ਵਿਚ ਪਾਣੀ ਇੱਕਠਾ ਨਾ ਹੋ ਸਕੇ। ਇਸੇ ਤਰਾਂ ਘਰਾਂ ਦੇ ਬਾਹਰ ਜਾਂ ਦੁਕਾਨਾਂ ਦੇ ਬਾਹਰ ਬੇਕਾਰ ਪਏ ਟਾਇਰਾ ਨੂੰ ਜਾਂ ਤਾਂ ਨਸਟ ਕਰ ਦਿੱਤਾ ਜਾਵੇ ਜਾਂ ਉਹਨਾਂ ਨੂੰ ਤਰਪਾਲ ਨਾਲ ਢੱਕ ਕੇ ਰੱਖਿਆ ਜਾਵੇ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 600 ਤੋੰ ਜਿਆਦਾ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਦੇ 501 ਪੌਜਟਿਵ ਕੇਸਾਂ ਵਿੱਚੋਂ 10 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 223 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 268 ਹੈ।