ਪਟਿਆਲਾ ਜਿਲ੍ਹੇ ‘ਚ ਕਰੋਨਾ ਦੇ ਕੇਸਾਂ ਦਾ ਵੱਡਾ ਧਮਾਕਾ ;ਦਿਨੋਂ ਦਿਨ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ: ਸਿਵਲ ਸਰਜਨ

149

ਪਟਿਆਲਾ ਜਿਲ੍ਹੇ ‘ਚ ਕਰੋਨਾ ਦੇ ਕੇਸਾਂ ਦਾ ਵੱਡਾ ਧਮਾਕਾ ;ਦਿਨੋਂ ਦਿਨ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ: ਸਿਵਲ ਸਰਜਨ

ਪਟਿਆਲਾ 06 ਜਨਵਰੀ (       )

ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਦੱਸਿਆ ਕਿ  ਅੱਜ ਜਿਲੇ ਵਿੱਚ ਪ੍ਰਾਪਤ 2332  ਕੋਵਿਡ ਰਿਪੋਰਟਾਂ ਵਿਚੋਂ 687 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 579, ਸਮਾਣਾ 17, ਨਾਭਾ 19, ਰਾਜਪੁਰਾ 04, ਬਲਾਕ ਭਾਦਸੋਂ ਤੋਂ 12,ਬਲਾਕ ਕੋਲੀ 22, ਬਲਾਕ ਕਾਲੋਮਾਜਰਾ 08 ਬਲਾਕ ਹਰਪਾਲਪੁਰ 12, ਬਲਾਕ ਸ਼ੁਤਰਾਣਾਂ 04 ਅਤੇ ਬਲਾਕ ਦੁਧਨਸਾਧਾਂ ਨਾਲ 10 ਕੇਸ ਸਬੰਧਤ ਹਨ। ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 51160 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 14 ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47691 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 2103 ਹੋ ਗਈ ਹੈ , ਜਿਨ੍ਹਾਂ ਵਿੱਚੋਂ 44 ਮਰੀਜ਼ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਅੱਜ ਜਿਲੇ੍ਹ ਵਿੱਚ 01 ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1366 ਹੋ ਗਈ ਹੈ। ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਜਿਆਦਾਤਰ ਪੋਜਟਿਵ ਕੇਸ ਵਿਦਿਆ ਨਗਰਾ , ਰੋਜ਼ ਐਵੀਨਿਊ,ਅਰਬਨ ਅਸਟੇਟ ਫੇਸ-2, ਯਾਦਵਿੰਦਰਾ ਇਨਕਲੇਵ, ਗੁਰੂ ਨਾਨਕ ਨਗਰ , ਭਾਰਤ ਨਗਰ, ਨਾਗਰਾ ਇੰਨਕਲੇਵ, ਮੋਤੀ ਬਾਗ ,ਅਨੰਦ ਨਗਰ ਬੀ,  ਅਜੀਤ ਨਗਰ,  ਨਿਉ ਲਾਲ ਬਾਗ, ਐਸ.ਐਸ.ਟੀ. ਨਗਰ, ਮਜੀਠੀਆਂ ਅੇਨਕਲੇਵ,  ਸਰਕਾਰੀ ਮੈਡੀਕਲ ਕਾਲਜ, ਲੈਹਿਲ ,ਮਾਡਲਟਾਊਂਨ, ਆਦਿ ਏਰੀਏ ਵਿਚੋਂ ਪਾਏ ਗਏ ਹਨ।

    ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਐਨ. ਆਈ. ਐਸ. ਪਟਿਆਲਾ ਅਤੇ ਚਰਨ ਬਾਗ ਪਟਿਆਲਾ ਦੇ ਏਰੀਏ ਵਿੱਚ ਜ਼ਿਆਦਾ ਕੇਸ ਪਾਜੇਟਿਵ ਆਉਣ ਕਾਰਨ ਕੰਟੇਂਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2411 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,07,902  ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 51,160 ਕੋਵਿਡ ਪੋਜਟਿਵ,10,54,968  ਨੈਗੇਟਿਵ ਅਤੇ ਲਗਭਗ 1774 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਪਟਿਆਲਾ ਜਿਲ੍ਹੇ 'ਚ ਕਰੋਨਾ ਦੇ ਕੇਸਾਂ ਦਾ ਵੱਡਾ ਧਮਾਕਾ ;ਦਿਨੋਂ ਦਿਨ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ: ਸਿਵਲ ਸਰਜਨ

ਪਟਿਆਲਾ ਜਿਲ੍ਹੇ ‘ਚ ਕਰੋਨਾ ਦੇ ਕੇਸਾਂ ਦਾ ਵੱਡਾ ਧਮਾਕਾ ;ਦਿਨੋਂ ਦਿਨ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ: ਸਿਵਲ ਸਰਜਨ I ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 16717 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਜਿਸ ਨਾਲ ਹੁਣ ਤੱਕ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆਂ ਦੀ ਗਿਣਤੀ 17,06,275 ਹੋ ਗਈ ਹੈ। ਕੱਲ ਮਿਤੀ  7 ਜਨਵਰੀ ਦਿਨ ਸ਼ੁੱਕਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ,  ਪੁਲਿਸ ਲਾਈਨਜ, ਅਗਰਸੈਨ ਹਸਪਤਾਲ ਨੇੜੇ ਬੱਸ ਸਟੈਂਡ,ਦਫਤਰ ਵਰੁਨ ਜਿੰਦਲ ਜ਼ੌੜੀਆਂ ਭੱਠੀਆਂ, ਐਲ ਐਂਡ ਟੀ ਆਫਿਸ ਅਬਲੋਵਾਲ, ਖਾਲਸਾ ਕਾਲਜ, ਸ਼ਿਵ ਆਸ਼ਰਮ ਤੇਜ਼ ਬਾਗ ਕਲੌਨੀ, ਮੋਦੀਖਾਨਾਂ ਸਾਹਮਣੇ ਮੋਤੀ ਬਾਗ ਗੁਰਦੁਆਰਾ ਸਾਹਿਬ,  ਡਾ. ਅਨਿਲਜੀਤ ਹਸਪਤਾਲ , ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਬ ਡਵੀਜਨ ਹਸਪਤਾਲ ਅਤੇ ਪਟੇਲ ਨਗਰ, ਰਾਜਪੁਰਾ ਦੇ ਸਿਵਲ ਹਸਪਤਾਲ ਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ-2 ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਸਰਕਾਰੀ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।

ਉਪਰੋਕਤ ਤੋਂ ਇਲਾਵਾ 15 ਤੋਂ 18 ਸਾਲ ਤੱਕ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੈਕਸੀਨ ਵੈਕਸੀਨ ਨਾਲ ਪਟਿਆਲਾ ਸ਼ਹਿਰ ਵਿੱਚ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਂਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਖਾਲਸਾ ਕਾਲਜ ਮੰਦਿਰ , ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਬ ਡਵੀਜਨ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।