ਪਟਿਆਲਾ ਦੇ ਨਵਾਂ ਸਿਵਲ ਸਰਜਨ ਨੇਂ ਸੰਭਾਲਿਆ ਅੱਹੁਦਾ

166
Social Share

ਪਟਿਆਲਾ ਦੇ ਨਵਾਂ ਸਿਵਲ ਸਰਜਨ ਨੇਂ ਸੰਭਾਲਿਆ ਅੱਹੁਦਾ

ਪਟਿਆਲਾ 25 ਅਪ੍ਰੈਲ,2022 (                 )

ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਡਾ. ਰਾਜੂ ਧੀਰ ਨੇਂ ਜਿਲ੍ਹਾ ਪਟਿਆਲਾ ਵਿਖੇ ਬਤੋਰ ਸਿਵਲ ਸਰਜਨ ਆਪਣਾ ਅੱਹੁਦਾ ਸੰਭਾਲ ਲਿਆ ਹੈ।ਜਿਕਰਯੋਗ ਹੈ ਕਿ ਡਾ. ਰਾਜੂ ਧੀਰ ਜੋ ਮੁੱਖ ਦਫਤਰ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਵਿਭਾਗ ਚੰਡੀਗੜ ਵਿਖੇ ਬਤੋਰ ਡਿਪਟੀ ਡਾਇਰੈਕਟਰ ਤੈਨਾਤ ਸਨ ਅਤੇ ਬੀਤੇ ਦਿਨੀ ਪੰਜਾਬ ਸਰਕਾਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਵੱਲੋਂ ਉਹਨਾਂ ਦੀ ਤੈਨਾਤੀ ਦਫਤਰ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਤੋਂ ਜਿਲ਼ਾ ਪਟਿਆਲਾ ਵਿਖੇ ਬਤੋਰ ਸਿਵਲ ਸਰਜਨ ਹੋਣ ਕਾਰਣ ਅੱਜ ਉਹਨਾਂ ਆਪਣਾ ਅੁੱਹਦਾ ਸੰਭਾਲ ਲਿਆ ਹੈ।

ਅਹੁੱਦਾ ਸੰਭਾਲਣ ਤੇਂ ਦਫਤਰ ਵਿਖੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸਟਾਫ ਵੱਲਂੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ।ਅਹੁੱਦਾ ਸੰਭਾਲਣ ਤੋਂ ਬਾਦ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜੋ ਜਿਮ੍ਹੇਵਾਰੀ ਉਹਨਾਂ ਨੂੰ ਸੋਂਪੀ ਗਈ ਹੈ ਉਹ ਉਸ ਨੂੰ ਪੁਰੀ ਇਮਾਨਦਾਰੀ ਅਤੇ ਮੇਹਨਤ ਨਾਲ ਨਿਭਾਉਣਗੇ ਅਤੇ ਸਿਹਤ ਵਿਭਾਗ ਵੱਲਂੋ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲੇ ਦੇ ਸਾਰੇ ਨਾਗਰਿਕ ਤੱਕ ਪੰਹੁਚਾਉਣਾ ਯਕੀਨੀ ਬਣਾਉਣਗੇ।

ਪਟਿਆਲਾ ਦੇ ਨਵਾਂ ਸਿਵਲ ਸਰਜਨ ਨੇਂ ਸੰਭਾਲਿਆ ਅੱਹੁਦਾ

ਸਿਵਲ ਸਰਜਨ ਦਫਤਰ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਉਹਨਾਂ ਸਮੂਹ ਪ੍ਰੋਗਰਾਮ ਅਫਸਰਾਂ ਨੁੰ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਿਹਤ ਪ੍ਰੋਗਰਾਮਾਂ ਸਬੰਧੀ ਦਿੱਤੇ ਟੀਚੇ ਮਿਥੇ ਸਮਂੇ ਅਨੁਸਾਰ ਵਿੱਚ ਪੂਰੇ ਕੀਤੇ ਜਾਣ। ਉਹਨਾਂ ਸਮੂਹ ਸਟਾਫ ਨੁੰ ਕਿਹਾ ਕਿ ਉਹ ਆਪਣੀ ਡਿਉਟੀ ਪੁਰੀ ਇਮਾਨਦਾਰੀ ਅਤੇ ਲਗਨ ਨਾਲ ਕਰਣ ਅਤੇ ਡਿਉਟੀ ਦੋਰਾਣ ਸਮੇਂ ਦੀ ਪਾਬੰਦੀ ਦਾ ਖਾਸ ਖਿਆਲ ਰੱਖਿਆ ਜਾਵੇ।