ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਣ ਵਾਲੇ 2 ਪੁਲਿਸ ਮੁਲਾਜਮ ਨੌਕਰੀ ਤੋਂ ਬਰਖਾਸਤ-ਐਸ.ਐਸ.ਪੀ. ਸਿੱਧੂ

174

ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਣ ਵਾਲੇ 2 ਪੁਲਿਸ ਮੁਲਾਜਮ ਨੌਕਰੀ ਤੋਂ ਬਰਖਾਸਤ-ਐਸ.ਐਸ.ਪੀ. ਸਿੱਧੂ

ਕੰਵਰ ਇੰਦਰ ਸਿੰਘ/ ਚੰਡੀਗੜ੍ਹ /27 ਅਪ੍ਰੈਲ:

ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹਾ ਪੁਲਿਸ ਦੇ ਇੱਕ ਸਹਾਇਕ ਥਾਣੇਦਾਰ ਤੇ ਇੱਕ ਕਾਂਸਟੇਬਲ ਨੂੰ ਨਸ਼ਾ ਤਸਕਰਾ ਨਾਲ ਮਿਲੀ ਭੁਗਤ ਕਰਕੇ ਉਹਨਾਂ ਤੋਂ ਪੈਸੇ ਲੈ ਕੇ ਛੱਡਣ ਦੇ ਮਾਮਲੇ ਵਿੱਚ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ.  ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦਾ ਮਿਤੀ 7-4-1986 ਦਾ ਭਰਤੀ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੰ: 2137/ਪਟਿਆਲਾ ਜੋ ਕਿ ਚੌਂਕੀ ਇੰਚਾਰਜ ਰੋਹਟੀ ਪੁਲ ਲੱਗਾ ਹੋਇਆ ਸੀ। ਇਸੇ ਤਰ੍ਹਾਂ ਮਿਤੀ 20-12-2011 ਦਾ ਭਰਤੀ ਸਿਪਾਹੀ ਗਗਨਦੀਪ ਸਿੰਘ ਨੰਬਰ 1098/ਪਟਿਆਲਾ ਵੀ ਇਸੇ ਪੁਲਿਸ ਚੌਂਕੀ ਵਿੱਚ ਤਾਇਨਾਤ ਸੀ, ਵੱਲੋਂ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਕਰਕੇ ਅਤੇ ਨਸ਼ਾ ਤਸਕਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਛੱਡਣ ਕਾਰਨ ਇਨ੍ਹਾਂ ਵਿਰੁੱਧ ਮੁਕੱਦਮਾ ਨੰ: 55 ਮਿਤੀ 26-4-2020 ਅ/ਧ 213, 166-ਏ ਆਈ.ਪੀ.ਸੀ. 21/15/20 ਐਨ.ਡੀ.ਪੀ.ਐਸ. ਐਕਟ, 61 ਅਕਸਾਈਜ ਐਕਟ ਥਾਣਾ ਐਸ.ਟੀ.ਐਫ. ਫੇਸ-4 ਐਸ.ਏ.ਐਸ. ਨਗਰ ਮੋਹਾਲੀ ਦਰਜ ਰਜਿਸਟਰ ਹੋਇਆ ਹੈ।

ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਣ ਵਾਲੇ 2 ਪੁਲਿਸ ਮੁਲਾਜਮ ਨੌਕਰੀ ਤੋਂ ਬਰਖਾਸਤ-ਐਸ.ਐਸ.ਪੀ. ਸਿੱਧੂ
ਐਸ.ਐਸ.ਪੀ. ਨੇ ਦੱਸਿਆ ਕਿ ਇਹਨਾਂ ਦੇ ਰਿਹਾਇਸ਼ੀ ਕਮਰੇ ਵਿਚੋਂ 15 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 250 ਗ੍ਰਾਮ ਚਰਸ, 5 ਗ੍ਰਾਮ ਹੈਰੋਇਨ ਅਤੇ ਇੱਕ ਕੈਨੀ ਪਲਾਸਟਿਕ ਜਿਸ ਵਿੱਚ 30 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਹੋਈ ਹੈ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਭਗੋੜੇ ਮੁਲਾਜਮਾ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਸਵਿਧਾਨ ਦੇ ਆਰਟੀਕਲ 311 (2) ਬੀ ਤਹਿਤ ਏ.ਐਸ.ਆਈ. ਮਨਜੀਤ ਸਿੰਘ ਨੂੰ ਹੁਕਮ ਨੰਬਰ 3353-65/ਸਟੈਨੋ-1, ਮਿਤੀ 27-4-2020 ਅਤੇ ਸਿਪਾਹੀ ਗਗਨਦੀਪ ਸਿੰਘ ਨੂੰ ਹੁਕਮ ਨੰਬਰ 3366-78/ਸਟੈਨੋ-1, ਮਿਤੀ 27-4-2020 ਅਨੁਸਾਰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਕਿਹਾ ਕਿ ਕਿਸੇ ਵੀ ਪੁਲਿਸ ਮੁਲਾਜਮ ਦੀ ਕਿਸੇ ਵੀ ਕਿਸਮ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਨੂੰ ਨਾ ਉਨ੍ਹਾਂ ਨੇ ਪਹਿਲਾਂ ਕਦੇ ਬਰਦਾਸ਼ਤ ਗਿਆ ਹੈ ਅਤੇ ਨਾ ਹੀ ਭਵਿੱਖ ਵਿੱਚ  ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਹੀ ਇਹਨਾਂ ਦੋਵੇ ਪੁਲਿਸ ਮੁਲਾਜਮਾਂ ਨੂੰ ਪੁਲਿਸ ਮਹਿਕਮਾ ਵਿਚੋਂ ਬਰਖਾਸਤ ਕੀਤਾ ਗਿਆ ਹੈ।