ਪਟਿਆਲਾ ਲਈ ਇੱਕ ਹੋਰ ਮਾੜਾ ਦਿਨ; ਜਿਲ੍ਹੇ ਵਿੱਚ ਕੋਵਿਡ ਕੇਸ ਵਿੱਚ ਹੋਰ ਵਾਧਾ : ਸਿਵਲ ਸਰਜਨ
ਪਟਿਆਲਾ 02 ਜਨਵਰੀ ( )
ਭਾਰਤ ਸਰਕਾਰ ਸਿਹਤ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਤਿੰਨ ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ 15 ਤੋਂ 18 ਸਾਲ ਦੇ ਉਹ ਬੱਚੇ ਜਿਹੜੇ ਸਾਲ 2005 ਤੋਂ 2007 ਦੇ ਵਿਚਕਾਰ ਪੈਦਾ ਹੋਏ ਹਨ।ਉਹ ਸਬ ਡਵੀਜਨ/ ਕਮਿਉਨਿਟੀ ਸਿਹਤ ਕੇਂਦਰਾ ਵਿੱਚ ਆਪਣਾ ਕੋਵਿਡ ਟੀਕਾਕਰਨ ਕਰਵਾ ਸਕਦੇ ਹਨ। ਇਹਨਾਂ ਬੱਚਿਆਂ ਨੂੰ ਕੌਵੈਕਸਨਿ ਕੋਵਿਡ ਵੈਕਸੀਨ ਹੀ ਲਗਾਈ ਜਾਵੇਗੀ।ਉਹਨਾਂ ਕਿਹਾ ਕਿ ਕੈਂਪ ਸਥਾਨ/ ਵੈਕਸੀਨੇਸ਼ਨ ਸਾਈਟ ਤੇਂ ਕੋਈ ਵੀ 15 ਤੋਂ 18 ਸਾਲ ਤੱਕ ਦਾ ਬੱਚਾ ਆਪਣਾ ਆਈ.ਡੀ.ਪਰੂਫ ਜਿਵੇਂ ਸਕੂਲ ਆਈ.ਡੀ. ਕਾਰਡ, ਪੈਨ ਕਾਰਡ , ਅਧਾਰ ਕਾਰਡ, ਪਾਸਪੋਰਟ, ਫੋਟੋ ਵਾਲਾ ਰਾਸ਼ਨ ਕਾਰਡ, ਯੂ.ਡੀ.ਆਈ.ਡੀ. ਸਰਟੀਫਿਕੇਟ ਆਦਿ ਵਿਚੋਂ ਕੋਈ ਵੀ ਇੱਕ ਪਰੂਫ ਦਿਖਾ ਕੇ ਆਪਣਾ ਕੋਵਿਡ ਕੋਵਿਡ ਟੀਕਾਰਨ ਕਰਵਾ ਸਕਦਾ ਹੈ ਜਾਂ ਕੋਵਿਨ ਐਪ ਤੇਂ ਪਹਿਲਾ ਰਜਿਸ਼ਟਰੇਸ਼ਨ ਵੀ ਕਰਵਾਈ ਜਾ ਸਕਦੀ ਹੈ।
ਅੱਜ ਜਿਲੇ ਵਿੱਚ ਪ੍ਰਾਪਤ 1136 ਕੋਵਿਡ ਰਿਪੋਰਟਾਂ ਵਿਚੋਂ 133 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 120, ਨਾਭਾ 03, ਰਾਜਪੁਰਾ 05, ਬਲਾਕ ਭਾਦਸੋਂ ਤੋਂ 01,ਬਲਾਕ ਕੋਲੀ 03 ਅਤੇ 01 ਦੁਧਨਸਾਧਾ ਨਾਲ ਸਬੰਧਤ ਹਨ। ਇਹਨਾਂ 133 ਕੇਸਾਂ ਵਿਚੋਂ 21 ਦੁਸਰੇ ਰਾਜਾਂ ਵਿੱਚ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 49384 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 05 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47669 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 351 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1364 ਹੀ ਹੈ।
ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕਿ ਜਿਲੇ੍ਹ ਵਿੱਚ ਤੇਜੀ ਨਾਲ ਕੋਵਿਡ ਕੇਸਾਂ ਦਾ ਵੱਧਣਾ ਜਾਰੀ ਹੈ।ਜਿਸ ਦਾ ਕਾਰਣ ਲੋਕਾਂ ਵੱਲੋਂ ਕੋਵਿਡ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾ ਹੈ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਲੋਕ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।ਉਹਨਾਂ ਕਿਹਾ ਕਿ ਜਿਲ੍ਹੇ ਦੀ ਸਥਿਤੀ ਬਾਰੇ ਸਿਹਤ ਅਧਿਕਾਰੀਆਂ ਦਾ ਜਿਲ੍ਹਾ ਪ੍ਰਸਾਸ਼ਣ ਨਾਲ ਤਾਲਮੇਲ ਜਾਰੀ ਹੈ ਅਤੇ ਜੇਕਰ ਲੋਕਾਂ ਵੱਲੋਂ ਅਜੇ ਵੀ ਅਣਗਿਹਲੀ ਵਰਤੀ ਤਾਂ ਪ੍ਰਸ਼ਾਸਣ ਨੂੰ ਸਖਤ ਫੈਸਲੇ ਲੇਣੇ ਪੈ ਸਕਦੇ ਹਨ।
ਪਟਿਆਲਾ ਲਈ ਇੱਕ ਹੋਰ ਮਾੜਾ ਦਿਨ; ਜਿਲ੍ਹੇ ਵਿੱਚ ਕੋਵਿਡ ਕੇਸ ਵਿੱਚ ਹੋਰ ਵਾਧਾ : ਸਿਵਲ ਸਰਜਨI ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਥਾਪਰ ਕਾਲਜ ਦੇ ਕੰਟਨਂਮੈਂਟ ਏਰੀਏ ਵਿਚੋਂ ਕੋਵਿਡ ਸੈਂਪਲਿੰਗ ਪੂਰੀ ਹੋ ਚੁਕੀ ਹੈ ਅਤੇ ਹੁਣ ਤੱਕ ਥਾਪਰ ਕਾਲਜ ਵਿੱਚ 93 ਕੇਸ ਪੋਜਟਿਵ ਆ ਚੁੱਕੇ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 671 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,87,500 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 49,384 ਕੋਵਿਡ ਪੋਜਟਿਵ,10,37,343 ਨੈਗੇਟਿਵ ਅਤੇ ਲਗਭਗ 373 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 2679 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਕੱਲ ਮਿਤੀ 03 ਜਨਵਰੀ ਦਿਨ ਸੋਮਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਦਾ ਕੌਵੈਕਸਨਿ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ,ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਕਮਿੳਨਿਟੀ ਸਿਹਤ ਕੇਂਦਰ ਬਾਦਸੋਂ, ਦੁਧਨਸਾਧਾ,ਕਾਲੋਮਾਜਰਾ, ਸ਼ੁਤਰਾਣਾਂ, ਪ੍ਰਾਇਮਰੀ ਸਿਹਤ ਕੇਂਦਰ ਹਰਪਾਲਪੁਰ ਅਤੇ ਕੌਲੀ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ,ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਆਰਿਆ ਸਮਾਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨੰਗਰ ਬੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਟੀ ਬ੍ਰਾਂਚ,ਦਫਤਰ ਵਰੂਣ ਜਿੰਦਲ ਜੌੜੀਆਂ ਭੱਠੀਆਂ,ਐਸ.ਐਸ.ਟੀ ਮਹਾਂਵੀਰ ਸੰਘ ਡੂਮਨ ਸਟਰੀਟ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਅਰਬਨ ਫ੍ਰਾਇਮਰੀ ਸਿਹਤ ਕੇਂਦਰ 2,ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਉਪਰੋਕਤ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਕਮਿੳਨਿਟੀ ਸਿਹਤ ਕੇਂਦਰ ਬਾਦਸੋਂ, ਦੁਧਨਸਾਧਾ,ਕਾਲੋਮਾਜਰਾ, ਸ਼ੁਤਰਾਣਾਂ, ਪ੍ਰਾਇਮਰੀ ਸਿਹਤ ਕੇਂਦਰ ਹਰਪਾਲਪੁਰ ਅਤੇ ਕੌਲੀ ਵਿੱਚ ਕੋਵੈਕਸੀਨ ਨਾਲ ਕੋਵਿਡ ਟੀਕਾਕਰਨ ਵੀ ਕੀਤਾ ਜਾਵੇਗਾ।