ਪਟਿਆਲਾ ਵਿਖੇ ਬਾਗਬਾਨੀ ਵਿਭਾਗ ਵੱਲੋਂ ਸੁਕੈਸ਼ ਦੀ ਵਿਕਰੀ ਸ਼ੁਰੂ

284

ਪਟਿਆਲਾ ਵਿਖੇ ਬਾਗਬਾਨੀ ਵਿਭਾਗ ਵੱਲੋਂ ਸੁਕੈਸ਼ ਦੀ ਵਿਕਰੀ ਸ਼ੁਰੂ

ਪਟਿਆਲਾ, 12 ਮਈ,2022:
ਪਟਿਆਲਾ ਦੇ ਬਾਰਾਂਦਰੀ ਬਾਗ ਵਿਖੇ ਸਥਿਤ ਫਲ ਪ੍ਰੀਜ਼ਰਵੇਸ਼ਨ ਲੈਬਾਰਟਰੀ ਵਿਖੇ ਵੱਖ-ਵੱਖ ਸੁਕੈਸ਼ਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਨੇ ਦੱਸਿਆ ਕਿ ਇੱਥੇ ਤਿਆਰ ਕੀਤੇ ਜਾਂਦੇ ਲੀਚੀ, ਬਿਲ, ਅੰਬ ਅਤੇ ਕਿੰਨੂ ਦੇ ਸੁਕੈਸ਼ਾਂ ਦੀ ਸਪਲਾਈ ਅਤੇ ਵਿਕਰੀ ਸਾਰੇ ਪੰਜਾਬ ਦੇ ਬਾਗਬਾਨੀ ਦਫਤਰਾਂ ਰਾਹੀਂ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਦੇ ਪਨਅੰਮ੍ਰਿਤ ਬ੍ਰਾਂਡ ਦੇ ਸੁਕੈਸ਼ ਅਤੇ ਜੂਸ ਗਰਮੀ ਦੇ ਮੌਸਮ ਦੌਰਾਨ ਪੰਜਾਬ ਵਾਸੀਆਂ ਦੀ ਪਹਿਲੀ ਪਸੰਦ ਹਨ।

ਲੈਬਾਰਟਰੀ ਦੇ ਇੰਚਾਰਜ ਬਾਗਬਾਨੀ ਅਫਸਰ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਫਲਾਂ ਦੇ ਸ਼ੁੱਧ ਰਸਾਂ ਤੋਂ ਤਿਆਰ ਕੀਤੇ ਜਾਂਦੇ ਸੁਕੈਸ਼ ਜਿੱਥੇ ਗਰਮੀ ਤੋਂ ਰਾਹਤ ਦਿੰਦੇ ਹਨ ਉਥੇ ਨਾਲ ਹੀ ਸਾਡੀ ਬਿਮਾਰੀਆਂ ਤੋਂ ਲੜਣ ਦੀ ਸ਼ਕਤੀ ਵੀ ਵਧਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸੁਕੈਸ਼ਾਂ ਤੋਂ ਇਲਾਵਾ ਆਂਵਲਾ ਅਤੇ ਜਾਮਣ ਦੇ ਜੂਸ ਦੀ ਵੀ ਬਹੁਤ ਮੰਗ ਰਹਿੰਦੀ ਹੈ ਅਤੇ ਬਜ਼ਾਰ ਨਾਲੋਂ ਬਹੁਤ ਹੀ ਘੱਟ ਕੀਮਤ ਹੋਣ ਕਾਰਣ ਇਨ੍ਹਾਂ ਸੁਕੈਸ਼ਾਂ ਅਤੇ ਰਸਾਂ ਦੀ ਮੰਗ ਬਹੁਤ ਜ਼ਿਆਦਾ ਹੈ।

ਪਟਿਆਲਾ ਵਿਖੇ ਬਾਗਬਾਨੀ ਵਿਭਾਗ ਵੱਲੋਂ ਸੁਕੈਸ਼ ਦੀ ਵਿਕਰੀ ਸ਼ੁਰੂ

ਡਾ. ਕੁਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਲੈਬਾਰਟਰੀ ਵਿਚ ਕਿਸਾਨ ਅਤੇ ਆਮ ਪਬਲਿਕ ਆਪਣੇ ਫਲ ਸਬਜ਼ੀਆਂ ਲਿਆ ਕੇ ਅਚਾਰ ਮੁਰੱਬੇ ਚਟਨੀਆਂ ਅਤੇ ਸੁਕੈਸ਼ ਵਗੈਰਾ ਬਣਵਾ ਸਕਦੇ ਹਨ ਅਤੇ ਬਣਾਉਣ ਦੀ ਸਿਖਲਾਈ ਵੀ ਲੈ ਸਕਦੇ ਹਨ, ਜਿਸ ਲਈ ਨਾਂਮਾਤਰ ਫੀਸ ਲਈ ਜਾਂਦੀ ਹੈ।