ਪਟਿਆਲਾ ਸ਼ਹਿਰ ਵਿਚ ਮਹਾ ਸ਼ਿਵਰਾਤਰੀ ‘ਤੇ ਸ਼ੋਭਾ ਯਾਤਰਾ ਲਈ ਰੂਟ ਯੋਜਨਾ ਤਿਆਰ

322

ਪਟਿਆਲਾ ਸ਼ਹਿਰ ਵਿਚ ਮਹਾ ਸ਼ਿਵਰਾਤਰੀ ‘ਤੇ ਸ਼ੋਭਾ ਯਾਤਰਾ ਲਈ ਰੂਟ ਯੋਜਨਾ ਤਿਆਰ

ਪਟਿਆਲਾ 22 ਫਰਵਰੀ
ਮਹਾਂ ਸ਼ਿਵਰਾਤਰੀ ‘ਤੇ ਸ਼ਹਿਰ ਵਿਚ 11 ਮਾਰਚ ਨੂੰ ਸ਼ੋਭਾ ਯਾਤਰਾ ਲਈ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ। ਤੈਅ ਕਿਤੇ ਗਏ ਰੂਟ ਦੀ ਸਫਾਈ ਅਤੇ ਸੜਕਾਂ ਨੂੰ ਦਰੂਸਤ ਕਰਨ ਦੀ ਜਿਮੇਦਾਰੀ ਨਗਰ ਨਿਗਮ ਦੀ ਹੋਵੇਗੀ। ਇਸ ਸੰਬੰਧ ਵਿੱਚ ਸੋਮਵਾਰ ਨੂੰ  ਸ਼ੇਰੇ ਹਿੰਦ ਸਵ. ਪਵਨ ਕੁਮਾਰ ਸ਼ਰਮਾ ਮਹਾਸ਼ਿਵਰਾਤਰੀ ਸ਼ੋਭਾ ਯਾਤਰਾ ਕਮੇਟੀ ਦੇ ਵਫਦ ਦੀ ਪ੍ਰਧਾਨਗੀ ਕਰਦਿਆਂ ਹਿੰਦੂ ਲੀਡਰ ਰਾਜੇਸ਼ ਕੇਹਰ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਸ਼ੋਭਾ ਯਾਤਰਾ ਦਾ ਰੂਟ ਪਲਾਨ ਦੇਣ ਦੇ ਨਾਲ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਸੌੰਪਿਆ।

ਜਗਤ ਗੁਰੂ ਪੰਚਨੰਦ ਗਿਰੀ ਜੀ ਮਹਾਰਾਜ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਫੋਨ ਤੇ ਗੱਲਬਾਤ ਦੌਰਾਨ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ। ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਚਾਰਕ ਰਾਜੇਸ਼ ਕੇਹਰ ਨੇ ਨਿਗਮ ਅਧਿਕਾਰੀਆਂ ਨਾਲ ਰੂਟ ਯੋਜਨਾ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਵਿੱਚ ਕਿਹਾ ਕਿ ਇਸ ਸਾਲ ਸ਼ਿਵਰਾਤਰੀ ਤੇ ਆਯੋਜਿਤ ਕੀਤੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ‘ਸਫਾਈ ਲਈ ਇਕ ਨਵੀਂ ਮਿਸਾਲ ਕਾਇਮ ਕੀਤੀ ਜਾਵੇ। ਹਰ ਲੰਗਰ ਕਮੇਟੀ ਨੂੰ ਲੰਗਰ ਵਾਲੀ ਥਾਂ ‘ਤੇ ਡਸਟਬਿਨ ਦਾ ਪ੍ਰਬੰਧ ਕਰਨਾ ਲਾਜਮੀ ਹੋਵੇਗਾ ਅਤੇ ਨਿਗਮ ਸਵੱਛਤਾ ਪ੍ਰਣਾਲੀ ਨੂੰ ਬਣਾਈ ਰੱਖਣ ਲਈ ਹਰ ਸੰਭਵ ਸਹਾਇਤਾ ਦੇਵੇਗਾ। ਨਗਰ ਨਿਗਮ ਦੀਆਂ ਟਰੈਕਟਰ-ਟਰਾਲੀਆਂ ਜਲੂਸਾਂ ਨਾਲ ਚਲਾਈਆਂ ਜਾਣਗੀਆਂ ਤਾਂ ਜੋ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸ਼ਰਧਾਲੂਆਂ ਨੂੰ ਕੂੜਾ ਸੜਕ ਤੇ ਸੁੱਟਣ ਲਈ ਮਜਬੂਰ ਨ ਹੋਣਾ ਪਵੇ। ਸ਼ੋਭਾ ਯਾਤਰਾ ਵਿਚ ਸ਼ਾਮਲ ਸ਼ਿਵ ਭਗਤਾਂ ਦੀ ਸਹੂਲਤ ਲਈ, ਹਰ ਟਰਾਲੀ ਅਤੇ ਝਾਂਕੀ ਲਈ ਕੂੜੇਦਾਨ ਯਾਤਰਾ ਕਮੇਟੀ ਵਲੋਂ ਮੁਹੱਈਆ ਕਰਵਾਏ ਜਾਣ, ਤਾਂ ਜੋ ਕੋਈ ਵੀ ਵਿਅਕਤੀ ਕੂੜੇ ਨੂੰ ਸੜਕ ‘ਤੇ ਨਾ ਸੁੱਟ ਸਕੇ।

ਪਟਿਆਲਾ ਸ਼ਹਿਰ ਵਿਚ ਮਹਾ ਸ਼ਿਵਰਾਤਰੀ 'ਤੇ ਸ਼ੋਭਾ ਯਾਤਰਾ ਲਈ ਰੂਟ ਯੋਜਨਾ ਤਿਆਰ-Photo courtesy-Internet
…ਆਰਿਆ ਸਮਾਜ ਚੌਕ ਤੋਂ ਸ਼ੁਰੂ ਹੋਵੇਗੀ ਸ਼ੋਭਾ ਯਾਤਰਾ
ਹਿੰਦੂ ਨੇਤਾ ਰਾਜੇਸ਼ ਕੇਹਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਭਾ ਯਾਤਰਾ ਆਰਿਆ ਸਮਾਜ ਚੌਕ ਤੋਂ ਸ਼ੁਰੂ ਕੀਤੀ ਜਾਵੇਗੀ। ਯਾਤਰਾ ਤ੍ਰਿਵੇਨੀ ਚੌਕ, ਸਰਹਿੰਦੀ ਬਾਜ਼ਾਰ, ਦਰਸ਼ਨੀ ਗੇਟ, ਸ਼ੀਤਲਾ ਮਾਤਾ ਮੰਦਰ ਰੋਡ, ਰਾਮ ਆਸ਼ਰਮ ਰੋਡ, ਗੁੜਮੰਡੀ, ਭਾੰਡਿਆ ਵਾਲਾ  ਬਾਜ਼ਾਰ, ਚੁੜੀਆਂ ਵਾਲਾ ਬਾਜ਼ਾਰ, ਸਦਰ ਬਾਜ਼ਾਰ, ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ ਗਉਸ਼ਾਲਾ ਮੋੜ, ਸ਼ੇਰੇ ਪੰਜਾਬ ਮਾਰਕੀਟ ਅਤੇ ਲਾਹੌਰੀ ਗੇਟ ਤੋਂ ਹੁੰਦੀ ਹੋਈ ਆਰੀਆ ਸਮਾਜ ਚੌਕ ਵਿਖੇ ਸਮਾਪਤੀ ਕੀਤੀ ਜਾਵੇਗੀ।

… ਸ਼ੋਭਾ ਯਾਤਰਾ ਦੇ ਸੰਬੰਧ ਵਿਚ ਟ੍ਰੈਫਿਕ ਰੂਟ ਵਿਚ ਕੀਤੀ ਜਾਵੇਗੀ ਤਬਦੀਲੀ ਆਵੇਗੀ: ਡੀ.ਐੱਸ.ਪੀ
ਡੀ.ਐਸ.ਪੀ ਅਛਰੂ ਸ਼ਰਮਾ ਦਾ ਕਹਿਣਾ ਹੈ ਕਿ ਸ਼ੋਭਾ ਯਾਤਰਾ ਲਈ 11 ਮਾਰਚ ਨੂੰ  ਰੂਟ ਪਲਾਨ ਦੇ ਅਨੁਸਾਰ, ਰੂਟ ਦੇ ਅਧੀਨ ਆਉਣ ਵਾਲਿਆਂ ਸੜਕਾਂ ਦੀ ਆਵਾਜਾਈ ਨੂੰ ਹੋਰ ਸੜਕਾਂ ਵੱਲ ਮੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਕਾਰਨ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਟ੍ਰੈਫਿਕ ਵਿਚ ਤਬਦੀਲੀ ਦੇ ਵੇਰਵਿਆਂ ਨੂੰ ਨਾਗਰਿਕਾਂ ਨੂੰ ਮੀਡੀਆ ਰਾਹੀਂ ਪਹਿਲਾਂ ਹੀ ਭੇਜ ਦਿੱਤਾ ਜਾਵੇਗਾ, ਤਾਂ ਜੋ 11 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ, ਸ਼ੋਭਾ ਯਾਤਰਾ ਦੇ ਰੂਟ ਪਲਾਨ ਵਾਲਿਆਂ ਸੜਕਾਂ ਤੇ ਕੋਈ ਵਾਹਨ ਨਾ ਆ ਸਕੇ।