ਪਟਿਆਲਾ ਹੈਰੀਟੇਜ਼ ਉਤਸਵ ਦੀ ਚੌਥੀ ਸ਼ਾਮ-ਦਰਸ਼ਕਾਂ ਨੂੰ ਝੰਜੋੜ ਗਿਆ ਮਰਹੂਮ ਹਰਪਾਲ ਟਿਵਾਣਾ ਦਾ ‘ਦੀਵਾ ਬਲੇ ਸਾਰੀ ਰਾਤ’ ਨਾਟਕ

296

ਪਟਿਆਲਾ ਹੈਰੀਟੇਜ਼ ਉਤਸਵ ਦੀ ਚੌਥੀ ਸ਼ਾਮ-ਦਰਸ਼ਕਾਂ ਨੂੰ ਝੰਜੋੜ ਗਿਆ ਮਰਹੂਮ ਹਰਪਾਲ ਟਿਵਾਣਾ ਦਾ ‘ਦੀਵਾ ਬਲੇ ਸਾਰੀ ਰਾਤ’ ਨਾਟਕ

ਪਟਿਆਲਾ, 25 ਫਰਵਰੀ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਵਿਰਾਸਤੀ ਉਤਸਵਾਂ ਦੀ ਲੜੀ ਹੇਠ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ਼ ਫੈਸਟੀਵਲ-2020 ਦੇ ਅੱਜ ਚੌਥੇ ਦਿਨ ਦੀ ਸ਼ਾਮ ਨੂੰ ਐਨ.ਆਈ.ਐਸ. ਦੀ ਵਿਰਾਸਤੀ ਇਮਾਰਤ ਵਿਖੇ ਮਰਹੂਮ  ਹਰਪਾਲ ਟਿਵਾਣਾ ਵੱਲੋਂ 1970 ‘ਚ ਬਣਾਏ ਗਏ ਨਾਟਕ ‘ਦੀਵਾ ਬਲੇ ਸਾਰੀ ਰਾਤ’ ਉਪਰ 90 ਦੇ ਦਹਾਕੇ ‘ਚ ਬਣਾਈ ਗਈ ਪੰਜਾਬੀ ਦੀ ਬਿਹਤਰੀਨ ਫ਼ਿਲਮ ਦੇ ਨਾਟਕੀ ਰੂਪ ਦਾ ਸਫ਼ਲ ਮੰਚਨ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਜਸਟਿਸ ਰਾਜਨ ਗੁਪਤਾ ਅਤੇ ਉਨ੍ਹਾਂ ਦੀ ਧਰਮ ਪਤਨੀ  ਸੀਮਾ ਗੁਪਤਾ, ਪਟਿਆਲਾ ਤੋਂ ਲੋਕ ਸਭਾ ਮੈਂਬਰ  ਪਰਨੀਤ ਕੌਰ, ਵਿਸ਼ੇਸ਼ ਮਹਿਮਾਨ ਐਨ.ਆਈ.ਐਸ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ (ਸੇਵਾ ਮੁਕਤ)  ਆਰ.ਐਸ. ਬਿਸ਼ਨੋਈ ਨੇ ਦੀਪ ਜਲਾ ਕੇ ਇਸ ਨਾਟਕ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ ਜੱਜ  ਰਜਿੰਦਰ ਅਗਰਵਾਲ ਤੇ ਉਨ੍ਹਾਂ ਦੇ ਧਰਮ ਪਤਨੀ  ਰੀਨਾ ਅਗਰਵਾਲ, ਮੁੱਖ ਮੰਤਰੀ ਤੇ  ਪਰਨੀਤ ਕੌਰ ਦੇ ਦਾਮਾਦ ਤੇ ਪੋਲੋ ਦੇ ਕੌਮਾਂਤਰੀ ਖਿਡਾਰੀ ਸ. ਗੁਰਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ  ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ  ਪੂਨਮਦੀਪ ਕੌਰ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

ਪਟਿਆਲਾ ਹੈਰੀਟੇਜ਼ ਉਤਸਵ ਦੀ ਚੌਥੀ ਸ਼ਾਮ-ਦਰਸ਼ਕਾਂ ਨੂੰ ਝੰਜੋੜ ਗਿਆ ਮਰਹੂਮ ਹਰਪਾਲ ਟਿਵਾਣਾ ਦਾ 'ਦੀਵਾ ਬਲੇ ਸਾਰੀ ਰਾਤ' ਨਾਟਕ
ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ਼ ਉਤਸਵ ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ਚੰਗਾ ਉਪਰਾਲਾ ਦੱਸਿਆ। ਮੈਂਬਰ ਪਾਰਲੀਮੈਂਟ  ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਲਈ ਆਪਣੀ ਵੱਚਨਬੱਧਤਾ ਪੂਰੀ ਸ਼ਿਦਤ ਨਾਲ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਟਕ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਇਸ ਵਿਰਾਸਤੀ ਉਤਸਵ ਦੌਰਾਨ ਦਿਖਾਉਣ ਲਈ ਕਿਹਾ ਸੀ, ਜਿਸ ਕਰਕੇ ਇਸ ਨਾਟਕ ਦਾ ਅੱਜ ਮੰਚਨ ਇੱਥੇ ਕੀਤਾ ਗਿਆ ਹੈ।

ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਉਤਸਵ ਮੌਕੇ ਦੌਰਾਨ ਐਨ.ਆਈ.ਐਸ. ਖੁੱਲ੍ਹੇ ਵਿਹੜੇ ‘ਚ ਅਦਾਕਾਰ  ਮਨਪਾਲ ਟਿਵਾਣਾ ਵੱਲੋਂ ਨਿਰਦੇਸ਼ਤ ਨਾਟਕ ਦੀਵਾ ਬਲੇ ਸਾਰੀ ਰਾਤ ਦੀ ਸ਼ਾਨਦਾਰ ਪੇਸ਼ਕਾਰੀ ਔਰਤ ਵੱਲੋਂ ਮਾਂ ਦੀ ਮਮਤਾ ਪਾਉਣ ਦੀ ਚਾਹਤ ਦਰਸ਼ਕਾਂ ਨੂੰ ਝੰਜੋੜ ਗਈ।

ਇਸ ਮੌਕੇ ਲੋਕ ਸਭਾ ਮੈਂਬਰ  ਪਰਨੀਤ ਕੌਰ ਵੱਲੋਂ ਹਾਈ ਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਦਾ ਸਨਮਾਨ ਕੀਤਾ ਗਿਆ ਅਤੇ ਬਾਅਦ ‘ਚ ਜਸਟਿਸ ਗੁਪਤਾ ਤੇ  ਪਰਨੀਤ ਕੌਰ ਨੇ ਨਾਟਕ ‘ਚ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਦਾ  ਨੀਨਾ ਟਿਵਾਣਾ,  ਨਿਰਮਲ ਰਿਸ਼ੀ,  ਮਨਪਾਲ ਟਿਵਾਣਾ, ਤਕਨੀਕੀ ਡਾਇਰੈਕਟਰ ਵਿਕਾਸ ਜੁਨੇਜਾ, ਮਹਿਰੀਨ ਕਾਲੇਕਾ, ਫ਼ਤਹਿ ਇੰਦਰ ਗਰਗ, ਡਾ. ਇੰਦਰਾ ਬਾਲੀ, ਰੀਨਾ ਸ਼ਰਮਾ, ਡਾ. ਮੋਨਾ ਗੁਰਕਿਰਨ ਕੌਰ, ਡਾ. ਮਿੰਨੀ ਸਿੰਘ, ਵਕੀਲਾ ਮਾਨ, ਰਣਧੀਰ ਸਿੰਘ ਗਿੱਲ, ਸੁਖਵਿੰਦਰ ਸੋਹੀ ਅਤੇ ਖੇਮ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ।

ਜਿਕਰਯੋਗ ਹੈ ਕਿ ‘ਪਟਿਆਲਾ ਹੈਰੀਟੇਜ ਉਤਸਵ-2020’ ਨੂੰ ਲੈਕੇ ਪਟਿਆਲਵੀਆਂ ‘ਚ ਪਾਏ ਜਾ ਰਹੇ ਭਾਰੀ ਉਤਸ਼ਾਹ ਦੇ ਮੱਦੇਨਜ਼ਰ ਖਿਡਾਰੀਆਂ ਦੇ ਮੱਕੇ ਵਜੋਂ ਜਾਣੀ ਜਾਂਦੀ ਐਨ.ਆਈ.ਐਸ. ਦੀ ਖੂਬਸੂਰਤ ਰੌਸ਼ਨੀਆਂ ਨਾਲ ਸਜੀ ਵਿਰਾਸਤੀ ਇਮਾਰਤ ‘ਚ ਵੱਡੀ ਗਿਣਤੀ ਪਟਿਆਲਵੀਆਂ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੇ ਦਰਸ਼ਕ ਦੇ ਰੂਪ ‘ਚ ਇਸ ਨਾਟਕ ਦਾ ਆਨੰਦ ਮਾਣਿਆਂ ਜ਼ਿਕਰਯੋਗ ਹੈ ਕਿ 1970 ਦੌਰਾਨ ਦੀਵਾ ਬਲੇ ਸਾਰੀ ਰਾਤ ਦਾ ਮੰਚਨ ਕੀਤਾ ਗਿਆ ਸੀ, ਜਿਸ ‘ਚ ਆਇਸ਼ਾ ਦੀ ਭੂਮਿਕਾ ਨੀਨਾ ਟਿਵਾਣਾ ਅਤੇ ਜਾਨੀ ਦੀ ਭੂਮਿਕਾ ਹਰਪਾਲ ਟਿਵਾਣਾ ਵੱਲੋਂ ਤੇ ਜਿੰਦੋ ਦੇ ਰੂਪ ‘ਚ ਨਿਰਮਲ ਰਿਸ਼ੀ ਮਸ਼ਹੂਰ ਹੋਏ ਸਨ। ਇਸੇ ਨਾਟਕ ਨੂੰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਮੁਤਾਬਕ ਮਰਹੂਮ  ਹਰਪਾਲ ਟਿਵਾਣਾ ਦੇ ਪੁੱਤਰ  ਮਨਪਾਲ ਟਿਵਾਣਾ ਵੱਲੋਂ ਮੁੜ ਤੋਂ ਨਾਟਕੀ ਰੂਪ ‘ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਵਿੱਚ ਲੰਮੇ ਅਰਸੇ ਬਾਅਦ ਕਰੀਬ 80 ਸਾਲਾਂ ਦੀ ਉਮਰ ‘ਚ  ਨੀਨਾ ਟਿਵਾਣਾ ਮੰਚ ‘ਤੇ ਆਏ ਹਨ ਅਤੇ  ਨਿਰਮਲ ਰਿਸ਼ੀ ਵੀ ਭੂਮਿਕਾ ਨਿਭਾ ਰਹੇ ਹਨ।


ਇਸ ਨਾਟਕ ਉਪਰ 1990 ‘ਚ  ਜਗਜੀਤ ਸਿੰਘ ਤੇ ਚਿੱਤਰਾ ਸਿੰਘ ਦੇ ਸੰਗੀਤ ਨਾਲ ਫ਼ਿਲਮ ਬਣਾਈ ਗਈ ਸੀ। ਅੱਜ ਦੇ ਇਸ ਨਾਟਕ ਵਿੱਚ ਅਇਸ਼ਾ ਦੀ ਭੂਮਿਕਾ ਹਰਭਜਨ ਮਾਨ ਦੀ ਫ਼ਿਲਮ ਹਾਣੀ ਵਾਲੀ ਮਹਿਰੀਨ ਕਾਲੇਕਾ ਵੱਲੋਂ ਨਿਭਾਈ ਗਈ ਹੈ ਤੇ ਜਾਨੀ ਦੀ ਭੂਮਿਕਾ  ਮਨਪਾਲ ਟਿਵਾਣਾ ਨੇ ਪੇਸ ਕੀਤੀ ਹੈ।
ਇਸ ਨਾਟਕ ‘ਚ ਆਇਸ਼ਾ ਇੱਕ ਸੁੰਦਰ ਤੇ ਪਿੰਡ ਦੀ ਰਹਿਣ ਵਾਲੀ ਗਰੀਬ ਲੜਕੀ ਦੀ ਕਹਾਣੀ ਦਰਸਾਈ ਗਈ ਹੈ, ਜਿਸ ਨੂੰ ਵਿਆਹ ਲਈ ਉਸਦੇੇ ਪਿਤਾ ਵੱਲੋਂ ਵਡੇਰੀ ਉਮਰ ਦੇ ਜਾਨੀ ਨੂੰ ਵੇਚ ਦਿੱਤਾ ਜਾਂਦਾ ਹੈ ਪਰੰਤੂ ਜਾਨੀ ਕੋਲੋਂ ਉਸਨੂੰ ਉਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਆਇਸ਼ਾ ਕਿਸ ਤਰ੍ਹਾਂ ਮਾਂ ਦੀ ਮਮਤਾ ਪਾਉਣ ਲਈ ਤੜਫ਼ਦੀ ਹੈ, ਕਿਉਂਕਿ ਔਲਾਦ ਤੋਂ ਬਿਨ੍ਹਾਂ ਔਰਤ ਦਾ ਘਰ ਤੇ ਕੁੱਖ ਸੁੰਨੀ ਮੰਨੀ ਜਾਂਦੀ ਹੈ ਅਤੇ ਉਸਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ।

ਇਸ ਤਰ੍ਹਾਂ ਜਾਨੀ ਅਤੇ ਆਇਸ਼ਾ ‘ਚ ਦਿਲਚਸਪ ਸੰਵਾਦ ਇਸ ਨਾਟਕ ‘ਚ ਜਾਨ ਪਾਉਂਦੇ ਹਨ ਅਤੇ ਇਸਦੀ ਕਹਾਣੀ ਦਰਸ਼ਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਜਾਂਦੀ ਹੈ। ਇਸ ਵਿੱਚ ਔਰਤ ਦੇ ਔਲਾਦ ਨਾ ਹੋਣ ‘ਤੇ ਸਮਾਜ ਵਿੱਚ ਉਸਨੂੰ ਹੀ ਜਿੰਮੇਵਾਰ ਸਮਝਣ ਦੀ ਪ੍ਰਥਾ ਨੂੰ ਬਾਖੂਬੀ ਬਿਆਨਿਆ ਗਿਆ ਹੈ ਅਤੇ ਇਸ ਪੁਰਾਣੇ ਨਾਟਕ ਦੀ ਸਾਰਥਿਕਤਾ ਅੱਜ ਦੇ ਸਮੇਂ ਵਿੱਚ ਵੀ ਉਨੀ ਹੀ ਲੱਗਦੀ ਹੈ ਤੇ ਇਸ ਦੀ ਕਹਾਣੀ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।

ਸਮਾਰੋਹ ਦੌਰਾਨ ਨਗਰ ਨਿਗਮ ਦੇ ਮੇਅਰ  ਸੰਜੀਵ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਸੰਤ ਲਾਲ ਬਾਂਗਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਰਾਜੇਸ਼ ਸ਼ਰਮਾ, ਬਲਵਿੰਦਰ ਸਿੰਘ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ  ਗੁਰਸ਼ਰਨ ਕੌਰ ਰੰਧਾਵਾ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ  ਸਚਿਨ ਸ਼ਰਮਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦੇ ਵੀ.ਸੀ. ਲੈਫ. ਜਨਰਲ ਜੇ.ਐਸ. ਚੀਮਾ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ  ਬਿਮਲਾ ਸ਼ਰਮਾ, ਮੈਂਬਰ  ਇੰਦਰਜੀਤ ਕੌਰ, ਡਿਪਟੀ ਮੇਅਰ ਵਿਨਤੀ ਸੰਗਰ, ਡਾ. ਸੁਖਮੀਨ ਕੌਰ ਸਿੱਧੂ, ਸੁਰਿੰਦਰ ਸਿੰਘ ਘੁੰਮਣ, ਰਜਿੰਦਰ ਸ਼ਰਮਾ, ਡਾ. ਦਰਸ਼ਨ ਸਿੰਘ ਘੁੰਮਣ, ਮਨਿੰਦਰ ਫਰਾਂਸਵਾਲਾ, ਕੇ.ਕੇ. ਸਹਿਗਲ,  ਕੈਪਟਨ ਅਮਰਜੀਤ ਸਿੰਘ ਜੇਜੀ, ਡਾ. ਏ.ਐਸ. ਸੇਖੋਂ, ਕਰਨਲ ਆਰ.ਐਸ. ਬਰਾੜ,  ਹਰਵਿੰਦਰ ਸਿੰਘ ਨਿੱਪੀ,  ਅਤੁਲ ਜੋਸ਼ੀ, ਸੰਦੀਪ ਮਲਹੋਤਰਾ, ਯੂਥ ਪ੍ਰਧਾਨ  ਅਨੁਜ ਖੋਸਲਾ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਲਾਲ ਵਿਸ਼ਵਾਸ਼, ਮਿਸ ਜਸਲੀਨ ਕੌਰ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਵਾਸੀ, ਐਨ.ਆਈ.ਐਸ. ‘ਚ ਪ੍ਰੈਕਟਿਸ ਕਰਦੇ ਖਿਡਾਰੀ, ਵਿਦਿਆਰਥੀ ਤੇ ਹੋਰ ਪਤਵੰਤੇ ਤੇ ਦਰਸ਼ਕ ਮੌਜੂਦ ਸਨ।