ਪਟਿਆਲਾ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਨਲਾਕ-4 ਤਹਿਤ ਕੁਝ ਹੋਰ ਅੰਸ਼ਿਕ ਛੋਟਾਂ ਬਾਰੇ ਹਦਾਇਤਾਂ ਜਾਰੀ

242

ਪਟਿਆਲਾ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਨਲਾਕ-4 ਤਹਿਤ ਕੁਝ ਹੋਰ ਅੰਸ਼ਿਕ ਛੋਟਾਂ ਬਾਰੇ ਹਦਾਇਤਾਂ ਜਾਰੀ

ਪਟਿਆਲਾ, 21 ਸਤੰਬਰ:
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ  ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਅਨਲਾਕ-4 ਸਬੰਧੀ ਜਾਰੀ ਹੋਈਆਂ ਪਹਿਲੀਆਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਕੁਝ ਹੋਰ ਅੰਸ਼ਿਕ ਛੋਟਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ/ਢਿੱਲਾਂ 21 ਸਤੰਬਰ ਤੋ 30 ਸਤੰਬਰ, 2020 ਤੱਕ ਲਾਗੂ ਰਹਿਣਗੀਆਂ।

ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਆਨਲਾਈਨ ਡਿਸਟੈਂਸ ਲਰਨਿੰਗ ਜਾਰੀ ਰਹੇਗੀ ਤੇ ਇਸ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਸਕੂਲ, ਕਾਲਜ, ਵਿੱਦਿਅਕ ਅਤੇ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਤੇ ਰੈਗੂਲਰ ਕਲਾਸਾਂ ਲਈ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੀਆਂ। ਜਦੋਂਕਿ ਕੰਨਟੇਨਮੈਟ ਜ਼ੋਨ ਤੋ ਬਾਹਰ ਸਕੂਲਾਂ ਵਿੱਚ ਆਨਲਾਈਨ ਟੀਚਿੰਗ/ਟੈਲੀ ਕਾਊਸਲਿੰਗ ਅਤੇ ਹੋਰ ਕੰਮਾਂ ਲਈ 50 ਫੀਸਦੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਸਕੂਲ ਸਮੇ ਦੌਰਾਨ ਸਿਹਤ ਵਿਭਾਗ ਵੱਲੋ ਜਾਰੀ ਐਸਓਪੀ ਨਿਰਧਾਰਤ ਸੰਚਾਲਨ ਵਿਧੀ ਅਨੁਸਾਰ ਬੁਲਾਉਣ ਦੀ ਆਗਿਆ ਹੋਵੇਗੀ।

ਸੀਮਤ ਖੇਤਰਾਂ ਤੋਂ ਬਾਹਰਲੇ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਸਵੈ ਇੱਛਾ ਆਧਾਰ ‘ਤੇ ਆਪਣੇ ਅਧਿਆਪਕਾਂ ਤੋਂ ਦਿਸ਼ਾ ਨਿਰਦੇਸ਼ ਹਾਸਲ ਕਰਨ ਲਈ 21 ਸਤੰਬਰ ਤੋਂ ਸਕੂਲ ਆ ਸਕਣਗੇ। ਪ੍ਰੰਤੂ ਇਸ ਸਬੰਧੀਂ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਵੱਲੋਂ ਇਸ ਸਬੰਧੀਂ ਲਿਖਤੀ ਸਹਿਮਤੀ ਦੇਣੀ ਹੋਵੇਗੀ। ਅਜਿਹਾ ਕਰਦੇ ਸਮੇਂ ਵੀ ਨਿਰਧਾਰਤ ਸੰਚਾਲਨ ਵਿਧੀ ਦਾ ਪਾਲਣ ਕਰਨਾ ਲਾਜਮੀ ਹੋਵੇਗਾ।

ਪਟਿਆਲਾ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਨਲਾਕ-4 ਤਹਿਤ ਕੁਝ ਹੋਰ ਅੰਸ਼ਿਕ ਛੋਟਾਂ ਬਾਰੇ ਹਦਾਇਤਾਂ ਜਾਰੀ
ਕੌਮੀ ਸਕਿਲ ਟ੍ਰੇਨਿੰਗ ਸੰਸਥਾਵਾਂ ਤੇ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟਜ ‘ਚ ਸਕਿਲ ਜਾਂ ਇੰਟਰਪ੍ਰਨਿਉਰਸ਼ਿਪ ਸਿਖਲਾਈ ਦੀ ਆਗਿਆ ਹੋਵੇਗੀ। ਥੋੜੇ ਸਮੇਂ ਦੀ ਸਿਖਲਾਈ ਸੈਂਟਰ, ਜਿਹੜੇ ਕਿ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਜਾਂ ਸਟੇਟ ਸਕਿਲ ਡਿਵੈਲਪਮੈਂਟ ਮਿਸ਼ਨ ਜਾਂ ਕੇਂਦਰ ਜਾਂ ਰਾਜ ਦੇ ਕਿਸੇ ਹੋਰ ਮੰਤਰਾਲੇ ਨਾਲ ਸਬੰਧਤ ਹੋਣ। ਨੈਸ਼ਨਲ ਇੰਸਟੀਚਿਊਟ ਫਾਰ ਇੰਟਪ੍ਰਨਿਉਰਸ਼ਿਪ ਤੇ ਸਮਾਲ ਬਿਜਨੈਸ ਡਿਵੈਲਪਮੈਂਟ, ਇੰਡੀਅਨ ਇੰਸਟੀਚਿਊਟ ਆਫ਼ ਇੰਟਪ੍ਰਨਿਉਰਸ਼ਿਪ ਅਤੇ ਇਨ੍ਹਾਂ ਦੀ ਸਿਖਲਾਈ ਦੇਣ ਵਾਲਿਆਂ ਨੂੰ ਵੀ 21 ਸਤੰਬਰ ਤੋਂ ਨਿਰਧਾਰਤ ਸੰਚਾਲਣ ਵਿਧੀ ਨਾਲ ਆਗਿਆ ਹੋਵੇਗੀ।

ਉਚ ਵਿਦਿਅਕ ਸੰਸਥਾਵਾਂ ਨੂੰ ਰੀਸਰਚ ਸਕਾਲਰ (ਪੀ.ਐਚ.ਡੀ.) ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਕੇਵਲ ਟੈਕਨੀਕਲ ਅਤੇ ਪ੍ਰੋਫੈਸ਼ਨਲ ਪ੍ਰੋਗਰਾਮ, ਜਿਨ੍ਹਾਂ ਲਈ ਲੈਬਾਰਟਰੀ/ ਪ੍ਰਯੋਗਸ਼ਾਲਾਵਾਂ ਦੀ ਜਰੂਰਤ ਹੈ, ਨੂੰ ਨਿਰਧਾਰਤ ਸੰਚਾਲਣ ਵਿਧੀ ਤਹਿਤ ਖੋਲ੍ਹਣ ਦੀ ਆਗਿਆ ਹੋਵੇਗੀ।

ਓਪਨ ਏਅਰ ਥੀਏਟਰਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋ ਕਰਦੇ ਹੋਏ ਖੁੱਲ੍ਹਣ ਦੀ ਆਗਿਆ ਹੋਵੇਗੀ। ਸਿਨੇਮਾ ਹਾਲ, ਸਵੀਮਿੰਗ ਪਾਰਕ, ਥੀਏਟਰ ਅਤੇ ਅਜਿਹੇ ਹੋਰ ਸਥਾਨ ਬੰਦ ਰਹਿਣਗੇ।

ਉਪਰੋਕਤ ਤੋ ਇਲਾਵਾ ਪਹਿਲਾਂ ਜਾਰੀ ਕੀਤੀਆਂ ਗਈਆਂ ਪਾਬੰਦੀਆਂ ਉਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ।

ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਯਕੀਨੀ ਬਣਾਈ ਜਾਵੇ।

ਉਨ੍ਹਾਂ ਅਪੀਲ ਕੀਤੀ ਕਿ ਸ਼ਰਾਰਤੀ ਅਨਸਰਾਂ ਵੱਲੋਂ ਸਿਹਤ ਵਿਭਾਗ ਖ਼ਿਲਾਫ਼ ਕਰੋਨਾ ਟੈਸਟ /ਇਲਾਜ਼ ਨਾ ਕਰਵਾਉਣ ਬਾਰੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਤੇ ਬੇਬੁਨਿਆਦ ਅਫ਼ਵਾਹਾਂ ‘ਤੇ ਬਿਲਕੁਲ ਵੀ ਧਿਆਨ ਨਹੀ ਦੇਣਾ ਚਾਹੀਦਾ।

ਪਟਿਆਲਾ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਨਲਾਕ-4 ਤਹਿਤ ਕੁਝ ਹੋਰ ਅੰਸ਼ਿਕ ਛੋਟਾਂ ਬਾਰੇ ਹਦਾਇਤਾਂ ਜਾਰੀ Iਉਨ੍ਹਾਂ ਕਿਹਾ ਕਿ ਛੋਟਾਂ ਜਾਂ ਢਿੱਲਾਂ ਦੇਣ ਦਾ ਭਾਵ ਇਹ ਨਹੀਂ ਹੈ ਕਿ ਕੋਵਿਡ ਦੀ ਲਾਗ ਦਾ ਪ੍ਰਕੋਪ ਘਟ ਗਿਆ ਹੈ, ਸਗੋ ਹੁਣ ਸਾਨੂੰ ਪਹਿਲਾਂ ਨਾਲੋ ਵੀ ਜ਼ਿਆਦਾ ਸਾਵਧਾਨ ਹੋ ਕੇ ਸਮਾਜ ਵਿੱਚ ਵਿਚਰਨ ਦੀ ਜਰੂਰਤ ਹੈ ਤਾਂ ਕਿ ਅਸੀ ਕਰੋਨਾ ਮਹਾਂਮਾਰੀ ਦੇ ਸੰਕਰਮਣ ਦੀ ਜਕੜ ਵਿੱਚ ਆਉਣ ਤੋਂ ਬਚੇ ਰਹੀਏ।