Facebook Instagram Twitter Youtube
  • Home
  • Latest
  • Punjab
  • Himachal Pradesh
  • Haryana
  • Education
  • Health
  • Transfer
  • Punjabi News
  • India
  • Others
  • Elections
  • Contact Us
Search
Sign in
Welcome! Log into your account
Forgot your password? Get help
Password recovery
Recover your password
A password will be e-mailed to you.
Royal Patiala Royal Patiala
Royal Patiala Royal Patiala
  • Home
  • Latest
  • Punjab
  • Himachal Pradesh
  • Haryana
  • Education
  • Health
  • Transfer
  • Punjabi News
  • India
  • Others
  • Elections
  • Contact Us
Home ਪੰਜਾਬੀ ਖਬਰਾਂ ਪਟਿਆਲਾ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਪਾਈ ਜਾ ਰਹੀ ਹੈ...

ਪਟਿਆਲਾ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਪਾਈ ਜਾ ਰਹੀ ਹੈ 3100 ਰੁਪਏ ਦੀ ਰਾਸ਼ੀ-ਬ੍ਰਹਮ ਮਹਿੰਦਰਾ

383
Share
Facebook
Twitter
Pinterest
WhatsApp
Linkedin
Email
Print
Telegram
    ਪਟਿਆਲਾ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਦੇ ਖਾਤਿਆਂ 'ਚ ਪਾਈ ਜਾ ਰਹੀ ਹੈ 3100 ਰੁਪਏ ਦੀ ਰਾਸ਼ੀ-ਬ੍ਰਹਮ ਮਹਿੰਦਰਾ

    ਪਟਿਆਲਾ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਪਾਈ ਜਾ ਰਹੀ ਹੈ 3100 ਰੁਪਏ ਦੀ ਰਾਸ਼ੀ–ਬ੍ਰਹਮ ਮਹਿੰਦਰਾ

    ਪਟਿਆਲਾ, 11 ਨਵੰਬਰ:

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਘਟਾਉਣ ਲਈ ਦੀਵਾਲੀ ਮੌੇਕੇ ਐਲਾਨੀ 3100 ਰੁਪਏ ਦੀ ਵਿਤੀ ਸਹਾਇਤਾ ਸਿੱਧੀ ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਪੜਾਅਵਾਰ ਤਬਦੀਲ ਹੋਣ ਕਾਰਨ ਉਨ੍ਹਾਂ ਲਈ ਇਹ ਰਾਸ਼ੀ ਵਰਦਾਨ ਸਾਬਤ ਹੋ ਰਹੀ ਹੈ। ਅਜਿਹੀ ਰਾਸ਼ੀ ਹਾਸਲ ਕਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ ਕਿਰਤੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।

    ਇਸੇ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤ ਨਿਵਾਰਨ ਵਿਭਾਗਾਂ ਦੇ ਮੰਤਰੀ  ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ 87749 ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਮੁੱਖ ਮੰਤਰੀ ਵੱਲੋਂ ਐਲਾਨੀ ਵਿੱਤੀ ਸਹਾਇਤਾ ਪਾਈ ਜਾਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਇਹ ਵੀ ਐਲਾਨ ਕੀਤਾ ਸੀ ਕਿ ਹਰੇਕ ਉਸਾਰੀ ਕਿਰਤੀ ਨੂੰ 3100 ਰੁਪਏ ਦੀ ਅੰਤ੍ਰਿਮ ਵਿੱਤੀ ਰਾਹਤ ਦੀ ਇਕ ਹੋਰ ਕਿਸ਼ਤ ਦਿੱਤੀ ਜਾਵੇਗੀ।

    ਬ੍ਰਹਮ ਮਹਿੰਦਰਾ ਨੇ ਉਸਾਰੀ ਕਿਰਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਪਣੀ ਰਜਿਸਟ੍ਰੇਸਨ ਕਰਵਾਉਣ।

    ਪਟਿਆਲਾ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਦੇ ਖਾਤਿਆਂ 'ਚ ਪਾਈ ਜਾ ਰਹੀ ਹੈ 3100 ਰੁਪਏ ਦੀ ਰਾਸ਼ੀ-ਬ੍ਰਹਮ ਮਹਿੰਦਰਾ

    ਇਸੇ ਦੌਰਾਨ 3100 ਰੁਪਏ ਦੀ ਰਾਸ਼ੀ ਹਾਸਲ ਕਰਨ ਵਾਲੇ ਕਿਰਤੀ ਕਾਮਿਆਂ, ਭਾਨਰੇ ਦੇ ਜਗਦੀਪ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਦੇ ਘਰ ਬੱਚਾ ਪੈਦਾ ਹੋਇਆ ਸੀ ਅਤੇ ਕੰਮ ਵੀ ਕੁਝ ਘੱਟ ਚੱਲ ਰਿਹਾ ਸੀ, ਜਿਸ ਕਰਕੇ ਇਸ ਰਾਸ਼ੀ ਨੇ ਉਸ ਨੂੰ ਬਹੁਤ ਵੱਡਾ ਸਹਾਰਾ ਦਿੱਤਾ ਹੈ। ਰਾਜ ਮਿਸਤਰੀ ਨਾਲ ਕੰਮ ਕਰਦੇ ਮਜਦੂਰ ਰਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਪੈਸੇ ਨਾਲ ਬਿਜਲੀ ਦਾ ਬਿਲ ਅਤੇ ਬੱਚਿਆਂ ਦੀ ਫ਼ੀਸ ਭਰਨਗੇ।

    ਲੱਕੜ ਦਾ ਕੰਮ ਕਰਦੇ ਪਟਿਆਲਾ ਵਾਸੀ ਤਰਸੇਮ ਸਿੰਘ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਉਸਦੇ ਘਰੇਲੂ ਖ਼ਰਚੇ ਪੂਰੇ ਹੋ ਗਏ ਹਨ। ਇੱਕ ਹੋਰ ਕਾਮੇ ਸੁਖਵਿੰਦਰ ਸਿੰਘ, ਜੋ ਕਿ ਦਾ ਦਿਹਾੜੀਦਾਰ ਮਜ਼ਦੂਰ ਨੇ ਵੀ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਆਪਣੇ ਆਰਮੀ ਸਕੂਲ ‘ਚ ਪੜ੍ਹਦੇ ਬੱਚਿਆਂ ਦੀ ਬਕਾਇਆ ਫੀਸ ਜਮ੍ਹਾਂ ਕਰਵਾਉਣ ਦੀ ਗੱਲ ਆਖੀ ਹੈ। ਲੱਕੜ ਦੇ ਕੰਮ ਕਰਦੇ ਦੁੱਧੜ ਦੇ ਵਸਨੀਕ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਪੈਸੇ ਨਾਲ ਆਪਣੇ ਬੱਚਿਆਂ ਨੂੰ ਨਵੇਂ ਕੱਪੜੇ ਲੈਕੇ ਦੇਣਗੇ।

    ਜਦੋਂਕਿ ਪਟਿਆਲਾ ਦੇ ਸਹਾਇਕ ਕਿਰਤ ਕਮਿਸ਼ਨਰ ਜਗਪ੍ਰੀਤ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਮੁਤਾਬਕ ਕਿਰਤੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ।

     

    Share
    Facebook
    Twitter
    Pinterest
    WhatsApp
    Linkedin
    Email
    Print
    Telegram
      Previous article15 Bills Passed during the 16th Special Session of 15th Vidhan Sabha
      Next articleProud moment for Patiala; its student awarded with Padma award-Jaswant Singh Puri
      Kanwar Inder Singh

      RELATED ARTICLESMORE FROM AUTHOR

      ਲੈਮਰਿਨ ਟੈੱਕ ਸਕਿੱਲਜ਼ ’ਵਰਸਿਟੀ ਦਾ ਵਿਵਾਦ ਗਰਮਾਇਆ

      ਲੈਮਰਿਨ ਟੈੱਕ ਸਕਿੱਲਜ਼ ’ਵਰਸਿਟੀ ਦਾ ਵਿਵਾਦ ਗਰਮਾਇਆ

      ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਜ਼ਿਲਾ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ

      ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਜ਼ਿਲਾ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ

      ਚਾਂਸਲਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੂੰ ਅਹੁਦੇ ਤੋਂ ਹਟਾਇਆ,ਨਿਰਮਲ ਸਿੰਘ ਰਿਆਤ ਨੇ ਚਾਰਜ ਸੰਭਾਲਿਆ

      ਚਾਂਸਲਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੂੰ ਅਹੁਦੇ ਤੋਂ ਹਟਾਇਆ,ਨਿਰਮਲ ਸਿੰਘ ਰਿਆਤ ਨੇ ਚਾਰਜ ਸੰਭਾਲਿਆ

      - Advertisement -

      MOST POPULAR

      Punjab police AIG, SP transferred to Punjab Vigilance Bureau

      2024’s first major reshuffling in Punjab police; 91 IPS-PPS officers transferred

      Dr Harshinder gave lecture on the teachings of Guru Nanak

      IAS-PCS transfers; changes in CM bureaucratic team

      IAS-PCS transfers; changes in CM bureaucratic team

      Union Ministry asks social media platforms to curb false news/misinformation on Corona Virus-Photo courtesy-Internet

      Union Ministry asks social media platforms to curb false news/misinformation on...

      Load more

      HOT NEWS

      Punjab govt appointed three MLAs as Senate Members of Punjabi University , Patiala

      Punjab govt appointed three MLAs as Senate Members of Punjabi...

      Bikram Yuva Tourism Club of Govt. Bikram College of Commerce celebrated World Tourism Day

      Bikram Yuva Tourism Club of Govt. Bikram College of Commerce celebrated...

      CM diktat on Sidhu’s re-appointment as STF Chief-Won’t tolerate indiscipline

      Sidhu launches new knee replacement technique at Ivy

      Sidhu launches new knee replacement technique at Ivy

      EDITOR PICKS

      The City Beautiful turns 71

      Patiala’s foundation day goes unnoticed

      Srinagar’s ‘PariMahal’ –Abode of Fairies: Mohammad Hanief

      POPULAR POSTS

      Rotary Club Rupnagar facilitates Eye Surgeries

      ਰੂਪਨਗਰ ਵਿੱਚ ਭਾਜਪਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਪ੍ਰਦਰਸ਼ਨ, ਪੁਤਲਾ ਫੂਕਿਆ

      Maninder Kaur Virk elected vice president of Rowing Federation of India, Jasvir Singh Gill becomes joint secretary

      POPULAR CATEGORY

      • Punjab12206
      • Education2170
      • Covid-19-Update2085
      • Others1765
      • ਪੰਜਾਬੀ ਖਬਰਾਂ1410
      • India1394
      • Health1287

      ABOUT US

      The RoyalPatiala Sites may contain links to or advertisements concerning other Web sites. Other sites may also reference, advertise, or link to RoyalPatiala Site.

      Contact us: [email protected]

      FOLLOW US

      Facebook
      Instagram
      Twitter
      Youtube

      © All Rights Reserved

      • Home
      • Privacy Policy