ਪਬਰੀ ‘ਚ ਫੜੀ ਈਥਾਨੋਲ; ਮਾਮਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ: ਅਕਾਲੀ ਦਲ

324

ਪਬਰੀ ‘ਚ ਫੜੀ  ਈਥਾਨੋਲ; ਮਾਮਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ  ਮੰਗ: ਅਕਾਲੀ ਦਲ

ਪਟਿਆਲਾ, 19 ਮਈ :

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਘਨੌਰ ਹਲਕੇ ਦੇ ਪਿੰਡ ਪਬਰੀ ਵਿਚੋਂ ਈਨਾਥਨੋਲ ਨਿਊਟਰਲ ਐਲਕੋਹਲ (ਈ ਐਨ ਏ) ਦੇ 20 ਡਰੰਮ ਫੜੇ ਜਾਣ ਨੂੰ ਕਾਂਗਰਸ ਸਰਕਾਰ ਵੱਲੋਂ ਕਰਵਾਇਆ ਇਕ ਹੋਰ ਡਰਾਮਾ ਕਰਾਰ ਦਿੱਤਾ ਹੈ ਤੇ ਇਸ ਸਾਰੇ ਮਾਮਲੇ ਦੀ ਸੀ ਬੀ ਆਈ ਜਾਂ ਫਿਰ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਜ਼ਿਲ•ਾ ਪ੍ਰਧਾਨ ਦਿਹਾਤੀ   ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੇਲਪੁਰ, ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਕਬੀਰ ਦਾਸ ਨਾਭਾ, ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ•ੀ ਨੇ ਕਿਹਾ ਕਿ ਜਿਸ ਮੋਟਰ ਤੋਂ ਪੁਲਿਸ ਵੱਲੋਂ ਈਥਾਨੋਲ ਨਿਊਟਰਲ ਐਲਕੋਹਲ ਦੀ ਬਰਾਮਦੀ ਵਿਖਾਈ ਗਈ ਹੈ, ਉਹ ਅਸਲ ਵਿਚ ਰਾਜਪੁਰਾ ਸ਼ਰਾਬ ਫੈਕਟਰੀ ਮਾਮਲੇ ਦੇ ਮੁੱਖ ਦੋਸ਼ੀ ਅਮਰੀਕ ਸਿੰਘ ਦੇ ਨਾਲ ਲੱਗਦੀ ਜ਼ਮੀਨ ਦੀ ਮੋਟਰ ਹੈ ਜਿਸਦਾ ਮਾਲਕ ਦਰਸ਼ਨ ਸਿੰਘ ਹੈ। ਉਹਨਾਂ ਕਿਹਾ ਕਿ  ਕਾਂਗਰਸ ਸਰਕਾਰ ਨੇ ਬਹੁਤ ਹੀ ਡੂੰਘੀ ਸਾਜ਼ਿਸ਼ ਤਹਿਤ ਰਾਜਪੁਰਾ ਤੋਂ ਬਰਾਮਦ ਈ ਐਨ ਏ ਨੂੰ ਇਥੋਂ ਫੜੀ ਵਿਖਾਇਆ ਹੈ।  ਉਹਨਾਂ ਕਿਹਾ ਕਿ ਜਦੋਂ ਮੌਕੇ ‘ਤੇ ਸ਼ਰਾਬ ਬਣਾਉਣ ਦਾ ਕੋਈ ਸਬੂਤ ਨਹੀਂ ਮਿਲਿਆ ਤਾਂ ਇਹ ਵੀ ਸੰਕੇਤ ਦਿੰਦਾ ਹੈ ਕਿ ਇਹ ਨਜਾਇਜ਼ ਸਰਾਬ ਯਾਨੀ ਈ ਐਨ ਏ ਇਥੇ ਵਿਸ਼ੇਸ਼ ਤੌਰ ‘ਤੇ ਲਿਆਂਦੀ ਗਈ ਹੈ ਤੇ ਇਹ ਕੰਮ ਕਾਂਗਰਸ ਪਾਰਟੀ ਦਾ ਹੈ।

ਪਬਰੀ 'ਚ ਫੜੀ ਈਥਾਨੋਲ; ਮਾਮਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ: ਅਕਾਲੀ ਦਲ-Photo courtesy-Internet
ਪਾਰਟੀ ਦੇ ਨੇਤਾਵਾਂ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਾਸਤੇ ਇਹ ਜਾਂਚ ਸੀ ਬੀ ਆਈ ਨੂੰ ਸੌਂਪੀ ਜਾਣੀ ਚਾਹੀਦੀ ਹੈ ਜਾਂ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਇਸਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਕਿਉਂਕਿ ਰਾਜਪੁਰਾ ਤੇ ਇਸ ਕੇਸ ਵਿਚ ਇਕ ਹੀ ਤਰ•ਾਂ ਦੀ ਨਜਾਇਜ਼ ਸ਼ਰਾਬ ਮਿਲੀ  ਹੈ ਤੇ ਇਹ ਸਿਰਫ ਕਾਂਗਰਸ ਦੇ ਕੱਦਾਵਰ ਨੇਤਾਵਾਂ ਦਾ ਹੀ ਕੰਮ ਹੈ ਜਿਹਨਾਂ ਖਿਲਾਫ ਪੁਲਿਸ ਨੇ ਰਾਜਪੁਰਾ ਕੇਸ ਵਿਚ ਐਫ ਆਈ ਆਰ ਵੀ ਦਰਜ ਕੀਤੀ ਹੈ।  ਉਹਨਾਂ ਕਿਹਾ ਕਿ ਇਸ  ਸਾਰੇ ਮਾਮਲੇ ਵਿਚ ਅਸਲ ਜਾਂਚ ਕਾਂਗਰਸ ਦੇ ਉਹਨਾਂ ਕੱਦਾਵਰ ਨੇਤਾਵਾਂ ਖਿਲਾਫ ਕੀਤੀ ਜਾਣੀ ਚਾਹੀਦੀ ਹੈ ਜਿਹਨਾਂ ਦੀ ਸਰਪ੍ਰਸਤੀ ਨਾਲ ਸ਼ਰਾਬ ਦਾ ਇਹ ਨਜਾਇਜ਼ ਕਾਰੋਬਾਰ ਤੇ ਨਜਾਇ ਮਾਇਨਿੰਗ ਦਾ ਕੰਮ ਚਲ ਰਿਹਾ ਹੈ।

 

ਪਬਰੀ ‘ਚ ਫੜੀ  ਈਥਾਨੋਲ; ਮਾਮਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ  ਮੰਗ: ਅਕਾਲੀ ਦਲ I ਉਹਨਾਂ ਕਿਹਾ ਕਿ ਜਿਸ ਮੋਟਰ ਤੋਂ ਸ਼ਰਾਬ ਫੜੀ ਗਈ ਹੈ, ਉਹ ਵਿਅਕਤੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਹੁਦੇਦਾਰ ਹੈ ਤੇ ਨਾ ਹੀ ਮੁੱਢਲਾ ਮੈਂਬਰ ਹੈ ਅਤੇ ਜੇਕਰ ਸਰਕਾਰ ਨੇ ਪੁਲਿਸ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਜਾਂ ਵਰਕਰ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।