ਪਿੰਡਾਂ ਅੰਦਰ ਕੋਵਿਡ ਕਮੇਟੀਆਂ ਬਣਾਕੇ ਨਾਕੇ ਲਗਾ ਕੇ ਪਿੰਡਾਂ ਨੂੰ ਕੀਤਾ ਗਿਆ ਹੈ ਸੀਲ : ਰਾਜਬਚਨ ਸਿੰਘ ਐਸ.ਐਸ.ਪੀ

220

ਪਿੰਡਾਂ ਅੰਦਰ ਕੋਵਿਡ ਕਮੇਟੀਆਂ ਬਣਾਕੇ ਨਾਕੇ ਲਗਾ ਕੇ ਪਿੰਡਾਂ ਨੂੰ ਕੀਤਾ ਗਿਆ ਹੈ ਸੀਲ :ਰਾਜਬਚਨ ਸਿੰਘ ਐਸ.ਐਸ.ਪੀ

ਸ੍ਰੀ ਮੁਕਤਸਰ ਸਾਹਿਬ / 8 ਅਪ੍ਰੈਲ

ਕਰੋਨਾ ਵਾਇਰਸ ਤੋਂ ਨਜਿੱਠਣ ਲਈ ਜਿਲਾਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡਾਂ ਅੰਦਰ ਕੋਵਿਡ ਕਮੇਟੀਆ ਬਣਾ ਕੇ ਪਿੰਡਾ ਨੂੰ ਸੀਲ ਕੀਤਾ ਗਿਆ। ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਦੱਸਿਆਂ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਦਿਨਕਰ ਗੁਪਤਾ ਡੀ.ਜੀ.ਪੀ ਸਾਹਿਬ ਜੀ ਦੀਆਂ ਹਦਾਇਤਾ ਤਹਿਤ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ 235 ਪਿੰਡ ਅਤੇ 77 ਵਾਰਡਾਂ ਅੰਦਰ ਪੁਲਿਸ ਨਾਲ ਰੱਲ ਕੇ ਕੋਵਿਡ ਕਮੇਟੀਆਂ ਬਣਾਈਆ ਗਈਆ ਹਨ। ਇਨ੍ਹਾਂ ਕਮੇਟੀਆਂ ਵੱਲੋਂ ਆਪਣੇ ਆਪਣੇ ਪਿੰਡਾਂ ਅਤੇ ਵਾਰਡਾਂ ਵਿੱਚ ਆਉਣ ਜਾਣ ਵਾਲੀਆ ਵੱਡੀਆਂ ਸ਼ੜਕਾਂ ਅਤੇ ਲਿੰਕ ਸੜ੍ਹਕਾਂ ਤੇ ਨਾਕੇ ਲਗਾਏ ਗਏ ਹਨ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਨਾਕਿਆ ਤੇ ਆਉਣ ਜਾਣ ਵਾਲਿਆ ਤੇ ਨਜ਼ਰ ਰੱਖੀ ਗਈ ਹੈ ਕਿ ਕਿਸੇ ਹੋਰ ਜਿਲ੍ਹਾਂ ਦੇ ਕੋਈ ਵਿਅਕਤੀ ਇਨ੍ਹਾਂ ਪਿੰਡਾਂ ਅੰਦਰ ਨਾ ਆ ਸਕੇ ਤੇ ਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ।

ਪਿੰਡਾਂ ਅੰਦਰ ਕੋਵਿਡ ਕਮੇਟੀਆਂ ਬਣਾਕੇ ਨਾਕੇ ਲਗਾ ਕੇ ਪਿੰਡਾਂ ਨੂੰ ਕੀਤਾ ਗਿਆ ਹੈ ਸੀਲ :ਰਾਜਬਚਨ ਸਿੰਘ ਐਸ.ਐਸ.ਪੀ

ਐਸ.ਐਸ.ਪੀ ਸਾਹਿਬ ਜੀ ਨੇ ਇਨ੍ਹਾ ਨਾਕਿਆ ਦੀ ਚੈਕਿੰਗ ਕੀਤੀ ਅਤੇ ਇਨ੍ਹਾਂ ਪਿੰਡਾਂ ਅਤੇ ਵਾਰਡਾਂਫ਼ਨਬਸਪ; ਤੇ ਸੈਨੇਟਾਇਜ਼ਰ, ਮਾਸਕ, ਦਸਤਾਨੇ ਅਤੇ ਫਰੂਟ ਵੰਡੇ ਗਏ ਅਤੇ ਇਨ੍ਹਾਂ ਨਾਕਿਆ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਕਮੇਟੀ ਮੈਂਬਰਾਂ ਦਾ ਵੀ ਮੈਡੀਕਲ ਟੀਮ ਨਾਲ ਜਾ ਕੇ ਚੈੱਕ ਐੱਪ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਅਲੱਗ ਅਲੱਗ ਸੰਸਥਾਵਾਂ ਨਾਲ ਮਿਲ ਕੇ ਇਨ੍ਹਾਂ ਨਾਕਿਆ ਤੇ ਤਿੰਨੋ ਟਾਈਮ ਲੰਗਰ ਭੇਜਿਆ ਜਾ ਰਿਹਾ ਹੈ।

ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਸਾਹਿਬ ਜੀ ਨੇ ਲੋਕਾਂ ਨੂੰ ਇਨ੍ਹਾਂ ਕੋਵਿੰਡ ਕਮੇਟੀਆ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਇਸ ਕਰੋਨਾ ਵਾਇਰਸ ਤੋਂ ਆਪਣੀ ਖੁਦ ਦੀ ਸੁਰੱਖਿਆ ਲਈ ਅਤੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨਾਂ੍ਹ ਕਿਹਾ ਕਿ ਹਰ ਕੋਈ ਦੂਸਰੇ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੇ। ਉਨਾਂ੍ਹ ਕਿਹਾ ਕਿ ਇਹ ਵਾਇਰਸ ਹਵਾ ਵਿੱਚ ਨਹੀ ਫੈਲਦਾ ਅਤੇ ਇਸ ਵਾਇਰਸ ਨੂੰ ਐਕਟਿਵ ਹੋਣ ਲਈ ਕਿਸੇ ਸਰੀਰ ਦੀ ਜਰੂਰਤ ਹੁੰਦੀ ਹੈ। ਇਸ ਲਈ ਆਪਾ ਨੂੰ ਘਰਾਂ ਅੰਦਰ ਰਹਿਣਾ ਚਾਹੀਦਾ ਹੈ ਤਾਂ ਜੋ ਇਹ ਵਾਇਰਸ ਆਪਣੇ ਆਪ ਨਸ਼ਟ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਹਰ ਪਰਿਵਾਰ ਦਾ ਲੋੜ੍ਹੀਦਾ ਜਰੂਰਤ ਦਾ ਸਮਾਨ ਜਿਲ੍ਹਾਂ ਪੁਲਿਸ ਅਤੇ ਜਿਲਾਂ੍ਹ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਡੋਰ-ਟੂ-ਡੋਰ ਪਹੁਚਾਇਆ ਜਾ ਰਿਹਾ ਹੈ। ਜਿਹੜੇ ਪਰਿਵਾਰ ਹਰ ਰੋਜ਼ ਕਮਾ ਕੇ ਖਾਂਦੇ ਸਨ ਉਨ੍ਹਾਂ ਨੂੰ ਰਾਸ਼ਨ ਅਤੇ ਲੰਗਰ ਹਰ ਰੋਜ਼ ਵੰਡੇ ਜਾ ਰਹੇ ਹਨ। ਜੇ ਕਿਸੇ ਨੂੰ ਕੋਈ ਮੁਸ਼ਕਲ ਆ ਰਹੀ ਹੈ ਤਾਂ ਹੈਲਪ ਲਾਇਨ ਨੰ. 112, 80543-70100 ਤੇ ਸਪੰਰਕ ਕਰ ਸਕਦੇ ਹੋ।

ਐਸ.ਐਸ.ਪੀ ਸਾਹਿਬ ਵੱਲੋਂ ਪਿੰਡ ਮਾਨ ਸਿੰਘ ਵਾਲਾ, ਪਿੰਡ ਸੀਰ ਵਾਲਾ, ਪਿੰਡ ਡੋਹਕ, ਪਿੰਡ ਤਖਤ ਮਲਾਣਾ, ਪਿੰਡ ਵੱਟੂ ਮਾਰੜ੍ਹ, ਪਿੰਡ ਮਰਾੜ ਕਲ੍ਹਾਂ, ਪਿੰਡ ਬੁੱਡੀ ਮਾਲ, ਪਿੰਡ ਸਰਾਏ ਨਾਗਾ, ਪਿੰਡ ਹਰੀਕੇ ਕਲ੍ਹਾਂ, ਪਿੰਡ ਸੂਰੇ ਵਾਲਾ, ਪਿੰਡ ਵਾੜਾ ਕ੍ਰਿਸ਼ਨਪੁਰਾ, ਪਿੰਡ ਗੂੜ੍ਹੀ ਸੰਗਰ, ਪਿੰਡ ਮੱਲਣ , ਪਿੰਡ ਕੋਟਲੀ, ਪਿੰਡ ਭਲਾਈਆਣਾ, ਲੁਹਾਰਾ, ਦੋਦਾ ਵਿਖੇ ਨਾਕਿਆ ਤੇ ਚੈਕਿੰਗ ਕੀਤੀ ਗਈ।ਚੈਕਿੰਗ ਤੇ ਨਾਕਿਆ ਪਰ ਸਰਪੰਚ ਗੁਰਪ੍ਰੀਤ ਸਿੰਘ, ਧਾਰਾ ਸਿੰਘ, ਸ਼ਕੰਦਰ ਸਿਘ, ਵਿਕੀ, ਬਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਇਸ ਮੌਕੇ ਜਸਮੀਤ ਸਿੰਘ ਡੀ.ਐਸ.ਪੀ (ਡੀ), ਗੁਰਤੇਜ ਸਿੰਘ ਡੀ.ਐਸ.ਪੀ ਗਿਦੜਬਾਹਾ, ਇੰਸਪੈਕਟਰ ਪ੍ਰੈਮ ਨਾਥ ਮੁੱਖ ਅਫਸਰ ਬਰੀਵਾਲਾ, ਇਸਪੈਕਟਰ ਅੰਗਰੇਜ਼ ਸਿੰਘ ਮੁੱਖ ਅਫਸਰ ਥਾਣਾ ਕੋਟਭਾਈ ਆਦਿ ਹਾਜ਼ਰ ਸਨ।