ਪਿੰਡ ਓਇੰਦ ਵਿਖੇ ਕਰਵਾਇਆ ਗਿਆ ਕਬੱਡੀ ਕੱਪ ਟੂਰਨਾਮੈਂਟ; ਮੁੱਖ ਮਹਿਮਾਨ ਵਜੋਂ ਪਹੁੰਚੇ ਮਨੀਸ਼ ਤਿਵਾੜੀ

140
Social Share

ਪਿੰਡ ਓਇੰਦ ਵਿਖੇ ਕਰਵਾਇਆ ਗਿਆ ਕਬੱਡੀ ਕੱਪ ਟੂਰਨਾਮੈਂਟ; ਮੁੱਖ ਮਹਿਮਾਨ ਵਜੋਂ ਪਹੁੰਚੇ ਮਨੀਸ਼ ਤਿਵਾੜੀ

ਬਹਾਦਰਜੀਤ ਸਿੰਘ/ਸ੍ਰੀ ਚਮਕੌਰ ਸਾਹਿਬ, 21 ਅਗਸਤ,2022
ਯੂਥ ਵੈਲਫੇਅਰ ਕਲੱਬ ਪਿੰਡ ਓਇੰਦ ਵਲੋ ਨਹਿਰੂ ਯੁਵਾ ਕੇਂਦਰ ਰੂਪਨਗਰ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਾਲਾਨਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ਦੀਆਂ 14 ਨਾਮਵਰ ਖੇਡ ਅਕੈਡਮੀਆ ਦੀਆ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਓਪਨ ਕਲੱਬ ਦਾ ਪਹਿਲਾ ਇਨਾਮ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਬਾਬਾ ਗਾਜੀ ਦਾਸ ਕਲੱਬ ਧਨੌਰੀ ਦੀ ਟੀਮ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ 35 ਹਜਾਰ ਰੁਪਏ ਨਕਦ ਇਨਾਮ ਹਾਸਲ ਕੀਤਾ। ਦੂਜੇ ਨੰਬਰ ਦਾ ਇਨਾਮ ਧਨੌਰੀ ਦੀ ਟੀਮ ਨੇ 25 ਹਜਾਰ ਰੁਪਏ ਨਕਦ ਹਾਸਿਲ ਕੀਤੇ ਬੈਸਟ ਰੇਡਰ ਬਿੰਦਾ ਚਮਕੌਰ ਸਾਹਿਬ ਅਤੇ ਬੈਸਟ ਜਾਫੀ ਸੈਰੂ ਧਨੋਰੀ ਦਾ ਖਿਤਾਬ ਜਿੱਤਿਆ ਤੇ 5100-5100 ਰੁਪਏ ਨਕਦ ਨਾਲ ਸਿਹਤ ਪ੍ਰੋਟੀਨ ਨਾਲ ਸਨਮਾਨਿਤ ਕੀਤਾ। ਇਸ ਕਬੱਡੀ ਕੱਪ ਵਿੱਚ ਜੈਤੂ  ਟੀਮਾਂ ਨੂੰ ਦੋਵੇ ਇਨਾਮ ਅਮਰਜੀਤ ਸਿੰਘ ਕਾਲਾ ਯੂ ਅੱੈਸ ਏ  ਅਤੇ ਗੁਰਪ੍ਰੀਤ ਸਿੰਘ ਕੰਧੋਲਾ ਯੂ ਐੱਸ ਏ ਨੇ ਦਿੱਤੇ।

ਪਿੰਡ ਓਇੰਦ ਵਿਖੇ ਕਰਵਾਇਆ ਗਿਆ ਕਬੱਡੀ ਕੱਪ ਟੂਰਨਾਮੈਂਟ; ਮੁੱਖ ਮਹਿਮਾਨ ਵਜੋਂ ਪਹੁੰਚੇ ਮਨੀਸ਼ ਤਿਵਾੜੀ

ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ । ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮਂੇ ਵਿੱਚ ਅਜਿਹੇ ਖੇਡ ਮੇਲੇ ਕਰਵਾਉਣੇ ਬਹੁਤ ਜ਼ਰੂਰੀ ਹਨ ਤਾਂ ਜੋ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸਾਹਿਤ ਕੀਤਾ ਜਾ ਸਕੇ। ਉਹਨਾ ਇਸ ਉਪਰਾਲੇ ਲਈ ਯੂਥ ਵੈਲਫੇਅਰ ਕਲੱਬ ਓਇੰਦ ਨੂੰ ਵਧਾਈ ਵੀ ਦਿੱਤੀ। ਸ਼੍ਰੀ ਮਨੀਸ਼ ਤਿਵਾੜੀ ਨੇ ਪਿੰਡ ਓਇੰਦ ਦੇ ਵਿਕਾਸ ਕਾਰਜਾ ਲਈ 3 ਲੱਖ ਰੁਪਏ  ਦੀ ਗ੍ਰਾਂਟ ਆਪਣੇ ਅਖ਼ਤਿਆਰੀ ਕੋਟੇ ਵਿੱਚੋ ਦੇਣ ਦਾ ਐਲਾਨ ਵੀ ਕੀਤਾ।

ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ਉਦਘਾਟਨ ਵਿਜੇ ਸ਼ਰਮਾ ਟਿੰਕੂ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਹਲਕਾ ਇੰਚਾਰਜ ਕਾਂਗਰਸ ਖਰੜ,ਗੁਰਪ੍ਰੀਤ ਸਿੰਘ ਧਾਰਨੀ ਜਵੰਧਾ, ਸਰਦੂਲ ਸਿੰਘ ਦੁੱਲਾ ਏ ਅੱੈਸ ਆਈ ਆਦਿ  ਨੇ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਰਮਜੀਤ ਸਿੰਘ ਕੈਨੇਡਾ, ਹਰਸ਼ ਗੋਤਮ ਐੱਸ ਐੱਚ ਓ ਮੋਰਿੰਡਾ, ਦਰਸ਼ਨ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੋਰਿੰਡਾ, ਨਿਧਾਨ ਸਿੰਘ ਸਰਪੰਚ ਗੋਪਾਲਪੁਰ, ਬਿੰਦਾ ਮਾਨ ਖੇਡ ਪ੍ਰਮੋਟਰ ,ਬਲਜਿੰਦਰ ਸਿੰਘ ਧਨੌਰੀ, ਅਵਨੀਤ ਸਿੰਘ ਮੋਰਿੰਡਾ, ਦੀਪਕ ਕੁਮਾਰ ਛਾਬੜਾ, ਕੁਲਦੀਪ ਸਿੰਘ ਪਪਰਾਲੀ  ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਭਲਵਾਨ ਲੁਧਿਆਣਾ ਵੀ ਮੌਜੂਦ ਰਹੇ।