ਪੀ.ਐਸ.ਪੀ.ਸੀ.ਐਲਨੇ ਸੂਚਨਾ ਸੁਰੱਖਿਆ ਪ੍ਰਮਾਣੀਕਰਨ ਲਈ ਅੰਤਰ-ਸਟਰੀ ਮਿਆਰ ਦਾ ਸਰਟੀਫਿਕੇਟ ਆਈ.ਐਸ.ਓ.27001:2013 ਪ੍ਰਾਪਤ ਕੀਤਾ
ਪਟਿਆਲਾ,28 ਜਨਵਰੀ,2020
ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਨੇ ਹਾਲ ਹੀ ਵਿੱਚ (Start) ਸ਼ੁਰੂ ਕੀਤੀ ਗਈ ਸੂਚਨਾ ਸੁਰੱਖਿਆ ਪ੍ਰਬੰਧ ਸਿਸਟਮ (ISMS) ਲੇਖਾ-ਪੜਤਾਲ ਦੇ ਅਧਾਰ ਤੇ ਸੂਚਨਾ ਸੁਰੱਖਿਆ ਪ੍ਰਮਾਣੀਕਰਨ ਲਈ ਅੰਤਰ-ਰਾਸਟਰੀ ਮਿਆਰ ਆਈ.ਐਸ.ਓ.27001:2013 ਸਰਟੀਫਿਕੇਟ ਪ੍ਰਾਪਤ ਕਰਦਿਆਂ ਨਵੀਂ ਪ੍ਰਾਪਤੀ ਪ੍ਰਾਪਤ ਕੀਤੀ ਹੈ|
ਇਸ ਸਰਟੀਫਿਕੇਟ ਨੂੰ ਪ੍ਰਾਪਤ ਕਰਨ ਵਾਲੀ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ, ਉਤਰੀ ਭਾਰਤ ਦੇ ਪਾਵਰ ਸੈਕਟਰ ਦੀ ਪਹਿਲੀ ਸੰਸਥਾ (ਯੂਟਿਲਟੀ) ਹੈ| ਅੱਜ ਪਟਿਆਲਾ ਵਿਖੇ ਹੋਏ ਸਮਾਗਮ ਦੌਰਾਨ ਇੰਜ: ਬਲਦੇਵ ਸਿੰਘ ਸਰਾਂ, ਸੀ.ਐਮ.ਡੀ.,ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਨੇ ਇਸ ਸਰਟੀਫਿਕੇਟ ਨੂੰ ਮੈਸ:ਬੀ.ਐਸ.ਆਈ. ਗਰੁੱਪ ਇੰਡੀਆ ਪ੍ਰਾਈਵੇਟ ਲਿਮਟਿਡ ਤੋ ਪ੍ਰਾਪਤ ਕਰ ਲਿਆ ਹੈ|(ਮੈਸ: ਬ੍ਰਿਟਿਸ. ਸਟੈਂਡਰਡਜ. ਇੰਸਟੀਚਿਊਸ.ਨ ਹੈਡਕੁਆਟਰਡ ਐਟ ਲੰਡਨ, ਯੂ.ਕੇ.) ਦੀ ਟੀਮ ਰਮੇਸ. ਵੈਂਕਟੇਸਨ (ਮੁੱਖ ਆੱਪਰੇਟਿੰਗ ਅਫਸਰ), ਪ੍ਰੇਮਾਨੰਦ ਰਾਮਾਕ੍ਰਿਸਨਨ (ਡਾਇਰੈਕਟਰ) ਅਤੇ ਨਰਿੰਦਰ ਸਰਮਾ (ਬ੍ਰਾਂਚ ਮੈਨੇਜਰ) ਵਲੋਂ ਸਰਟੀਫਿਕੇਟ ਦਿੱਤਾ ਗਿਆ|
ਪੀ.ਐਸ.ਪੀ.ਸੀ.ਐਲਨੇ ਸੂਚਨਾ ਸੁਰੱਖਿਆ ਪ੍ਰਮਾਣੀਕਰਨ ਲਈ ਅੰਤਰ-ਸਟਰੀ ਮਿਆਰ ਦਾ ਸਰਟੀਫਿਕੇਟ ਆਈ.ਐਸ.ਓ.27001:2013 ਪ੍ਰਾਪਤ ਕੀਤਾ|
ਸੀ.ਐਮ.ਡੀ. ਬਲਦੇਵ ਸਿੰਘ ਸਰਾਂ,ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ, ਵਲੋਂ ਇਸ ਪ੍ਰਾਪਤੀ ਲਈ ਇੰਜ: ਐਨ.ਕੇ.ਸਰਮਾ, ਡਾਇਰੈਕਟਰ/ਡਿਸਟਿਰੀਬਿਊਸਨ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਅਤੇ ਉਨ੍ਹਾਂ ਅਧੀਨ ਆਈ.ਟੀ. ਟੀਮ ਨੂੰ ਵਧਾਈ ਦਿੱਤੀ ਗਈ |
ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਦਾ ਇਹ ਦ੍ਰਿੜ ਵਿਸਵਾਸ ਹੈ ਕਿ ਸੁਚਾਰੂ ਪਾਵਰ ਸੰਚਾਲਣ ਲਈ ਤਕਨਾਲੌਜੀ ਇੱਕ ਜਰੂਰੀ ਸਾਧਨ ਹੈ,ਜਿਸ ਰਾਹੀਂ ਕਾਰਪੋਰੇਸਨ ਵਲੋਂ ਆਪਣੇ ਉਪਭੋਗਤਾਵਾਂ ਨੂੰ ਹੋਰ ਬਿਹਤਰ ਸੇਵਾਵਾਂ ਸੁਨਿਸਚਿਤ ਹੋਣਗੀਆਂ|
ਇਹ ਪ੍ਰਮਾਣੀਕਰਨ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਦੀ ਸੂਚਨਾ ਤਕਨਾਲੌਜੀ ਦੇ ਖੇਤਰ ਵਿੱਚ ਕਾਰਪੋਰੇਸਨ ਦੇ ਬਹੁਤ ਕੀਮਤੀ ਡਾਟੇ ਨੂੰ ਸੁਰੱਖਿਅਤ ਰੱਖਣ ਦੀ ਪ੍ਰਤੀਬੱਧਤਾ ਦਰਸਾਉਂਦਾ ਹੈ| ਅਜੋਕੇ ਯੁੱਗ ਵਿੱਚ ਸੂਚਨਾ ਤਕਨਾਲੌਜੀ ਦੇ ਖੇਤਰ ਵਿੱਚ ਆਉਂਦੀਆਂ ਸੰਭਾਵਤ ਚੁਣੌਤੀਆਂ (ਸਾਈਬਰ ਅਟੈਕ) ਨੂੰ ਨੱਥ ਪਾਉਣ ਵਿੱਚ ਵੀ ਮੱਦਦਗਾਰ ਸਿੱਧ ਹੋਵੇਗਾ|