ਪੈਨਸ਼ਨਾਂ ਸਬੰਧੀ ਰਿਕਵਰੀ ਨੋਟਿਸ ਜਾਰੀ ; ਰਿਕਵਰੀ ਫ਼ੌਰੀ ਜਮ੍ਹਾਂ ਨਾ ਕਰਵਾਉਣ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

228

ਪੈਨਸ਼ਨਾਂ ਸਬੰਧੀ ਰਿਕਵਰੀ ਨੋਟਿਸ ਜਾਰੀ ; ਰਿਕਵਰੀ ਫ਼ੌਰੀ ਜਮ੍ਹਾਂ ਨਾ ਕਰਵਾਉਣ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

ਫ਼ਤਹਿਗੜ੍ਹ ਸਾਹਿਬ, 08 ਅਕੂਤਬਰ

ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਪੈਨਸ਼ਨਾਂ ਸਬੰਧੀ ਪੜਤਾਲ ਦੌਰਾਨ ਕੁਝ ਪੈਨਸ਼ਨਰਜ਼ ਅਯੋਗ ਪਾਏ ਗਏ ਸਨ ਤੇ ਨਿਯਮਾਂ ਦੇ ਆਧਾਰਤ ਉਤੇ ਜ਼ਿਲ੍ਹੇ ਨਾਲ ਸਬੰਧਤ ਉਨ੍ਹਾਂ ਪੈਨਸ਼ਨਰਜ਼ ਨੂੰ ਰਿਕਵਰੀ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪੈਨਸ਼ਨਰਜ਼ ਨੂੰ ਇਹ ਨੋਟਿਸ ਜਾਰੀ ਕੀਤੇ ਗਏ ਹਨ, ਉਹ ਫੌਰੀ ਰਿਕਵਰੀ ਜਮ੍ਹਾਂ ਕਰਵਾਉਣ ਤੇ ਇਸ ਸਬੰਧੀ ਜੇ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਮੋ. ਨੰਬਰ: 98724-70767 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੈਨਸ਼ਨਾਂ ਸਬੰਧੀ ਰਿਕਵਰੀ ਨੋਟਿਸ ਜਾਰੀ ; ਰਿਕਵਰੀ ਫ਼ੌਰੀ ਜਮ੍ਹਾਂ ਨਾ ਕਰਵਾਉਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ-photo courtesy-inte

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਸਬੰਧਤ ਪੈਨਸ਼ਨਰਜ਼ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਯੋਗ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦਾ ਪੂਰਾ ਲਾਭ ਮਿਲੇ ਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਕਰੀਬ 54,702 ਲਾਭਪਾਤਰੀਆਂ ਨੂੰ ਸਤੰਬਰ ਮਹੀਨੇ ਦੀ ਪੈਨਸ਼ਨ ਰਾਸ਼ੀ ਕਰੀਬ 04 ਕਰੋੜ 10 ਲੱਖ 26 ਹਜ਼ਾਰ 500 ਰੁਪਏ, ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਗਈ ਹੈ।