ਪੰਚਾਇਤਾਂ ਦੇ ਉਦਮ ਨਾਲ ਪਿੰਡਾਂ ਵਿਚ ਸਖਤ ਠੀਕਰੀ ਪਹਿਰੇ-ਰੱਖ ਰਹੇ ਨੇ ਆਉਣ-ਜਾਣ ਵਾਲਿਆਂ ਦਾ ਪੂਰਾ ਰਿਕਾਰਡ

256

ਪੰਚਾਇਤਾਂ ਦੇ ਉਦਮ ਨਾਲ ਪਿੰਡਾਂ ਵਿਚ ਸਖਤ ਠੀਕਰੀ ਪਹਿਰੇ-ਰੱਖ ਰਹੇ ਨੇ ਆਉਣ-ਜਾਣ ਵਾਲਿਆਂ ਦਾ ਪੂਰਾ ਰਿਕਾਰਡ

ਬਰਨਾਲਾ, 16 ਅਪਰੈਲ
ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਬਰਨਾਲਾ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਉਦਮ ਨਾਲ ਮੋਹਤਬਰਾਂ ਵੱਲੋਂ ਆਪਣੇ ਪੱਧਰ ’ਤੇ ਪਿੰਡ ਸੀਲ ਕਰ ਕੇ ਠੀਕਰੀ ਪਹਿਰੇ ਲਾਉਣ ਦਾ ਸਿਲਸਿਲਾ ਜਾਰੀ ਹੈ ਤਾਂ ਜੋ ਕਰੋਨਾ ਵਾਇਰਸ ਖ਼ਿਲਾਫ਼ ਜੰਗ ਵਿੱਚ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਮਿਲ ਸਕੇ।
ਜਾਣਕਾਰੀ ਅਨੁਸਾਰ ਜ਼ਿਲਾ ਬਰਨਾਲਾ ਦੇ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ ਦਾ ਸਿਲਸਿਲਾ ਜਾਰੀ ਹੈ। ਵਾਢੀ ਦੇ ਸੀਜ਼ਨ ਦੌਰਾਨ ਕੰਮ ਦੇ ਕੱਸ ਦੇ ਬਾਵਜੂਦ ਪਿੰਡਾਂ ਦੇ ਲੋਕ ਕਰੋਨਾ ਖਿਲਾਫ ਸੁਰੱਖਿਆ ਲਈ ਜੁਟੇ ਹੋੋਏ ਹਨ। ਇਨਾਂ ਨਾਕਿਆਂ ’ਤੇ ਡਿੳੂਟੀ ਦੇਣ ਵਾਲੇ ਹਰ ਆਉਣ-ਜਾਣ ਵਾਲੇ ’ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਕਰਫਿੳੂ ਦੀ ਪਾਲਣਾ ਹੋ ਸਕੇ ਅਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਿਆ ਜਾ ਸਕੇ।


ਇਸ ਮੌਕੇ ਪਿੰਡ ਧੂਰਕੋਟ ਵਿਚ ਪਹਿਰੇ ’ਤੇ ਜੁਟੇ ਮੋਹਤਬਰਾਂ ਨੇ ਦੱਸਿਆ ਕਿ ਕਰਫਿੳੂ ਦੌਰਾਨ ਉਨਾਂ ਵੱਲੋਂ ਠੀਕਰੀ ਪਹਿਰੇ ਲਗਾਤਾਰ ਜਾਰੀ ਹੈ ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਬੇਹੱਦ ਜ਼ਰੂਰੀ ਕੰਮ ਤੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਜਾ ਸਕੇ। ਇਸ ਦੌਰਾਨ ਪਿੰਡ ਸੇਖਾ ਦੇ ਬੰਤ ਸਿੰਘ ਨੇ ਦੱਸਿਆ ਕਿ ਭਾਵੇਂ ਪਿੰਡਾਂ ਦੇ ਲੋਕਾਂ ਕਰੋਨਾ ਵਾਇਰਸ ਖਿਲਾਫ ਕਾਫੀ ਸੁਚੇਤ ਹਨ, ਪਰ ਪਿੰਡ ਵਿੱਚ ਨਾਕਾ ਲਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ ਤਰਾਂ ਪਿੰਡ ਬਡਬਰ ਦੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਨੌਜਵਾਨਾਂ ਦੀ ਮਦਦ ਨਾਲ ਦਿਨ-ਰਾਤ ਪਹਿਰੇ ਲਾ ਕੇ ਆਉਣ-ਜਾਣ ਵਾਲਿਆਂ ਦਾ ਰਿਕਾਰਡ ਰੱਖ ਰਹੇ ਹਨ।

ਪੰਚਾਇਤਾਂ ਦੇ ਉਦਮ ਨਾਲ ਪਿੰਡਾਂ ਵਿਚ ਸਖਤ ਠੀਕਰੀ ਪਹਿਰੇ-ਰੱਖ ਰਹੇ ਨੇ ਆਉਣ-ਜਾਣ ਵਾਲਿਆਂ ਦਾ ਪੂਰਾ ਰਿਕਾਰਡ

ਡਿਪਟੀ ਕਮਿਸ਼ਨਰ  ਤੇਜ ਪ੍ਰਤਾਪ ਸਿੰਘ ਫੂਲਕਾ ਨੇ ਬਰਨਾਲਾ ਜ਼ਿਲੇ ਦੇ ਪਿੰਡਾਂ ਵੱਲੋਂ ਕੀਤੀ ‘ਤਾਲਾਬੰਦੀ’ ਦੇ ਕਦਮ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਂਿੲਸ ਸਮੇਂ ਇਕ-ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਬਾਹਰੋਂ ਆਉਣ-ਜਾਣ ਵਾਲਿਆਂ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ, ਪਰ ਇਸ ਦੇ ਨਾਲ ਹੀ ਉਨਾਂ ਨਾਕੇ ਲਾਉਣ ਵਾਲਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਖੁਦ ਵੀ ਭਾਈਚਾਰਕ ਸਾਂਝ ਅਤੇ ਸਮਾਜਿਕ ਦੂਰੀ ਦਾ ਧਿਆਨ ਜ਼ਰੂਰ ਰੱਖਣ। ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਾਕਿਆਂ ’ਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੀਆਂ ਹਨ ਤਾਂ ਜੋ ਉਨਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਠੀਕਰੀ ਪਹਿਰਿਆਂ ਦੇ ਅਸਲ ਉਦੇਸ਼ਾਂ ਤੋਂ ਜਾਣੂ ਕਰਵਾਇਆ ਜਾ ਸਕੇ।